ਪਾਕਿਸਤਾਨ ਦੀ ਖਤਰਨਾਕ ਚਾਲ, ਡਰੋਨ ਰਾਹੀਂ ਪੰਜਾਬ 'ਚ ਅੱਤਵਾਦੀ ਭੇਜਣ ਦੀ ਤਿਆਰੀ!

By : GAGANDEEP

Published : Sep 16, 2023, 9:25 am IST
Updated : Sep 16, 2023, 2:41 pm IST
SHARE ARTICLE
photo
photo

ਵੱਡੀ ਸਾਜ਼ਿਸ਼ ਦੀ ਟ੍ਰੇਨਿੰਗ

 

ਇਸਲਾਮਾਬਾਦ: ਅੱਜਕੱਲ੍ਹ ਪੂਰੀ ਦੁਨੀਆ ਡਰੋਨ ਰਾਹੀਂ ਸਾਮਾਨ ਪਹੁੰਚਾ ਰਹੀ ਹੈ। ਡਰੋਨਾਂ ਰਾਹੀਂ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਦਵਾਈਆਂ ਪਹੁੰਚਾਈਆਂ ਜਾ ਰਹੀਆਂ ਹਨ, ਪਰ ਪਾਕਿਸਤਾਨ ਇਕੱਲਾ ਇਕੋ ਅਜਿਹਾ ਦੇਸ਼ ਹੈ ਜੋ ਇਸ ਰਾਹੀਂ ਅੱਤਵਾਦ ਦਾ ਨਿਰਯਾਤ ਕਰ ਰਿਹਾ ਹੈ। ਹੁਣ ਤੱਕ ਪਾਕਿਸਤਾਨ ਤੋਂ ਭਾਰਤ ਨੂੰ ਡਰੋਨ ਰਾਹੀਂ ਹਥਿਆਰ ਭੇਜੇ ਜਾਂਦੇ ਸਨ ਪਰ ਹੁਣ ਪਾਕਿਸਤਾਨੀ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨੇ ਡਰੋਨ ਰਾਹੀਂ ਅੱਤਵਾਦੀ  ਪੰਜਾਬ 'ਚ ਭੇਜਣ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ: ਪਹਾੜੀ 'ਤੇ ਲੁਕੇ ਅੱਤਵਾਦੀਆਂ 'ਤੇ ਡਰੋਨ ਤੋਂ ਸੁੱਟੇ ਜਾ ਰਹੇ ਹਨ ਬੰਬ, ਕੋਕਰਨਾਗ 'ਚ ਆਰਮੀ-ਪੈਰਾ ਕਮਾਂਡੋ ਆਪਰੇਸ਼ਨ ਦੀ ਵੀਡੀਓ

ਖੁਫੀਆ ਸੂਤਰਾਂ ਨਾਲ ਜੁੜੀ ਇਕ ਰਿਪੋਰਟ 'ਚ ਇਹ ਖੁਲਾਸਾ ਹੋਇਆ ਹੈ। ਡਰੋਨ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਅੱਤਵਾਦੀ ਸੰਗਠਨ ਡਰੋਨ ਰਾਹੀਂ ਅੱਤਵਾਦੀਆਂ ਨੂੰ ਭਾਰਤ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ। ਰਿਪੋਰਟ ਮੁਤਾਬਕ ਇਸ ਡਰੋਨ ਰਾਹੀਂ 70 ਕਿਲੋਗ੍ਰਾਮ ਭਾਰ ਚੁੱਕਿਆ ਜਾ ਸਕਦਾ ਹੈ। ਇਹ ਵੀਡੀਓ ਪਾਕਿਸਤਾਨ ਦੇ ਸ਼ਕਰਗੜ੍ਹ ਵਿੱਚ ਲਸ਼ਕਰ-ਏ-ਤੋਇਬਾ ਦੇ ਸਿਖਲਾਈ ਕੈਂਪ ਦੇ ਅੰਦਰ ਸ਼ੂਟ ਕੀਤਾ ਗਿਆ ਹੈ। ਇਸ ਵਿੱਚ ਡਰੋਨ ਦੀ ਵਰਤੋਂ ਕਰਕੇ ਇੱਕ ਅੱਤਵਾਦੀ ਨੂੰ ਲਿਜਾਣ ਅਤੇ ਫਿਰ ਉਸ ਨੂੰ ਪਾਣੀ ਵਿੱਚ ਸੁੱਟਣ ਦੀ ਸਮਰੱਥਾ ਦੀ ਜਾਂਚ ਕੀਤੀ ਗਈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੁਝ ਮਹੀਨੇ ਪਹਿਲਾਂ ਡਰੋਨ ਦੀ ਵਰਤੋਂ ਕਰਕੇ ਇੱਕ ਅੱਤਵਾਦੀ ਨੂੰ ਪੰਜਾਬ, ਭਾਰਤ ਭੇਜਿਆ ਗਿਆ ਸੀ। ਅੱਤਵਾਦੀ ਨੇ ਇਕ ਖੁਲਾਸਾ ਕੀਤਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਲਸ਼ਕਰ ਦੇ ਲੋਕਾਂ ਨੇ ਉਸ ਨੂੰ ਪੈਸੇ ਦਿੱਤੇ ਸਨ ਅਤੇ ਫਿਰ ਉਸ ਨੂੰ ਪੰਜਾਬ ਵਿਚ ਵਸਣ ਲਈ ਕਿਹਾ ਸੀ।

ਇਹ ਵੀ ਪੜ੍ਹੋ: ਉਚੇਰੀ ਪੜ੍ਹਾਈ ਲਈ ਕੈਨੇਡਾ ਗਏ 19 ਸਾਲਾਂ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਉਨ੍ਹਾਂ ਨੂੰ ਪੰਜਾਬ ਵਿੱਚ ਹਥਿਆਰ ਇਕੱਠੇ ਕਰਨ ਲਈ ਕਿਹਾ ਗਿਆ। ਪਾਕਿਸਤਾਨ ਵਿੱਚ ਮੌਜੂਦ ਅੱਤਵਾਦੀ ਸੰਗਠਨ ਅਤੇ ਨਸ਼ਾ ਤਸਕਰ ਮੁੱਖ ਤੌਰ 'ਤੇ ਡਰੋਨਾਂ ਰਾਹੀਂ ਪੰਜਾਬ ਅਤੇ ਜੰਮੂ ਵਿੱਚ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਸੁੱਟਦੇ ਹਨ। ਪਿਛਲੇ ਸਾਲ, ਐਸਐਸਬੀ ਨੇ 256 ਡਰੋਨ ਗਤੀਵਿਧੀਆਂ ਨੂੰ ਦੇਖਿਆ, ਜਿਨ੍ਹਾਂ ਵਿੱਚੋਂ 90 ਪ੍ਰਤੀਸ਼ਤ ਭਾਰਤੀ ਖੇਤਰ ਵਿੱਚ ਸਨ। ਜਦਕਿ ਇਸ ਤੋਂ ਪਹਿਲਾਂ ਸਿਰਫ 67 ਡਰੋਨ ਹੀ ਦੇਖੇ ਗਏ ਸਨ। ਭਾਵ ਪਾਕਿਸਤਾਨ ਤੋਂ ਆਉਣ ਵਾਲੇ ਡਰੋਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement