ਸੰਦੀਪ ਬਖਸ਼ੀ ਆਈਸੀਆਈਸੀਆਈ ਬੈਂਕ ਦੇ ਨਵੇਂ ਐਮਡੀ ਅਤੇ ਸੀਈਓ ਨਿਯੁਕਤ
Published : Oct 16, 2018, 7:44 pm IST
Updated : Oct 16, 2018, 7:44 pm IST
SHARE ARTICLE
Sandeep Bakhshi appointed as a new ICICI Bank MD and CEO
Sandeep Bakhshi appointed as a new ICICI Bank MD and CEO

ਪ੍ਰਾਇਵੇਟ ਸੈਕਟਰ ਦੇ ਆਈਸੀਆਈਸੀਆਈ ਬੈਂਕ (ICICI Bank) ਵਲੋਂ ਮੰਗਲਵਾਰ ਨੂੰ ਕਿਹਾ ਗਿਆ ਕਿ ਰਿਜ਼ਰਵ ਬੈਂਕ (RBI) ਨੇ ਸੰਦੀਪ ਬਖਸ਼ੀ ਨੂੰ ਤਿੰਨ ਸਾਲ ਲਈ ਪ੍ਰਬੰਧ...

ਨਵੀਂ ਦਿੱਲੀ (ਭਾਸ਼ਾ) : ਪ੍ਰਾਇਵੇਟ ਸੈਕਟਰ ਦੇ ਆਈਸੀਆਈਸੀਆਈ ਬੈਂਕ (ICICI Bank) ਵਲੋਂ ਮੰਗਲਵਾਰ ਨੂੰ ਕਿਹਾ ਗਿਆ ਕਿ ਰਿਜ਼ਰਵ ਬੈਂਕ (RBI) ਨੇ ਸੰਦੀਪ ਬਖਸ਼ੀ ਨੂੰ ਤਿੰਨ ਸਾਲ ਲਈ ਪ੍ਰਬੰਧ ਨਿਰਦੇਸ਼ਕ (ਐਮਡੀ) ਅਤੇ ਮੁੱਖ ਕਾਰਜਪਾਲਕ ਅਧਿਕਾਰੀ (ਸੀਈਓ) ਨਿਯੁਕਤ ਕਰਨ ਦੀ ਮਨਜ਼ੂਰੀ ਦੇ ਦਿਤੀ ਹੈ। ਬਖਸ਼ੀ ਨੂੰ ਚੰਦਾ ਕੋਚਰ ਦੇ ਐਮਡੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਨਿਯੁਕਤ ਕੀਤਾ ਗਿਆ ਹੈ। ਬਖਸ਼ੀ ਇਸ ਤੋਂ ਪਹਿਲਾਂ ਬੈਂਕ ਦੇ ਮੁੱਖ ਪ੍ਰਬੰਧ ਨਿਰਦੇਸ਼ਕ ਸਨ।

Sandeep Bakhshi replaced Chanda KoccharSandeep Bakhshi replaced Chanda Koccharਬੈਂਕ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਕਿਹਾ, ਅਸੀ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਰਿਜਰਵ ਬੈਂਕ ਨੇ 15 ਅਕਤੂਬਰ ਨੂੰ ਸੰਦੀਪ ਬਖਸ਼ੀ ਨੂੰ ਅਗਲੇ ਤਿੰਨ ਸਾਲ ਲਈ ਬੈਂਕ ਦਾ ਐਮਡੀ ਅਤੇ ਸੀਈਓ ਨਿਯੁਕਤ ਕਰਨ ਨੂੰ ਮਨਜ਼ੂਰੀ  ਦੇ ਦਿਤੀ ਹੈ। ਬਖਸ਼ੀ ਆਈਸੀਆਈਸੀਆਈ ਗਰੁੱਪ ਨਾਲ 1986 ਤੋਂ ਜੁੜ੍ਹੇ ਹੋਏ ਹਨ। ਉਹ ਆਈਸੀਆਈਸੀਆਈ ਪ੍ਰੈਜ਼ੀਡੈਸ਼ੀਅਲ ਲਾਈਫ਼ ਇੰਨਸ਼ਿਉਰੈਂਸ ਦੇ ਐਮਡੀ ਅਤੇ ਸੀਈਓ ਰਹਿ ਚੁੱਕੇ ਹਨ। ਮੂਲ ਰੂਪ ਤੋਂ ਪੰਜਾਬ ਦੇ ਰਹਿਣ ਵਾਲੇ ਸੰਦੀਪ ਬਖਸ਼ੀ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਪੰਜਾਬ ਯੂਨੀਵਰਸਿਟੀ ਆਫ਼ ਟੈਕਨਾਲੋਜੀ ਤੋਂ ਕੀਤੀ ਸੀ।

57 ਸਾਲ ਦੇ ਸੰਦੀਪ ਦਾ ਕਾਫ਼ੀ ਸਮਾਂ ਝਾਰਖੰਡ ਦੇ ਜਮਸ਼ੇਦਪੁਰ ਵਿਚ ਵੀ ਗੁਜ਼ਰਿਆ ਹੈ। ਉਨ੍ਹਾਂ ਨੇ ਮੈਨੇਜਮੈਂਟ ਦੀ ਪੜ੍ਹਾਈ ਇਥੋਂ ਦੇ ਜੈਵਿਅਰ ਸਕੂਲ ਆਫ ਮੈਨੇਜਮੈਂਟ (XLRI) ਤੋਂ ਕੀਤੀ ਸੀ। ਸੰਦੀਪ ਬਖਸ਼ੀ ਐਕਟਰ ਗੋਵਿੰਦਾ ਦੇ ਫੈਨ ਹਨ। ਸੰਦੀਪ ਦੇਵ ਆਨੰਦ ਅਤੇ ਸ਼ਸ਼ੀ ਕਪੂਰ ਦੀਆਂ ਫਿਲਮਾਂ ਵੀ ਖੂਬ ਵੇਖਦੇ ਹਨ। ਸੰਦੀਪ ਬਖਸ਼ੀ  ਨੂੰ ਪ੍ਰੇਮਚੰਦ ਦਾ ਪ੍ਰਸਿੱਧ ਉਪੰਨਿਆਸ ਗ਼ਬਨ ਪੜ੍ਹਨਾ ਕਾਫ਼ੀ ਪਸੰਦ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਸੀ ਉਪੰਨਿਆਸ ਕਾਫ਼ੀ ਪਸੰਦ ਹੈ। ਖਾਲੀ ਸਮੇਂ ਵਿਚ ਦਿਲ ਬਹਿਲਾਉਣ ਲਈ ਸੰਦੀਪ ਐਚਡੀ ਬਰਮਨ, ਓਪ ਨਯਰ  ਅਤੇ ਮਦਨ ਮੋਹਨ ਦੇ ਗਾਣੇ ਸੁਣਦੇ ਹਨ।

ਉਨ੍ਹਾਂ ਦੀ ਖਾਸੀਅਤ ਹੈ ਕਿ ਉਹ ਪਰਿਵਾਰ ਨੂੰ ਬਹੁਤ ਸਮਾਂ ਦਿਦੇ ਹਨ। ਉਹ ਕਦੇ ਵੀ ਆਫਿਸ ਦਾ ਕੰਮ ਘਰ ਵਿਚ ਨਹੀਂ ਕਰਦੇ ਹਨ ਅਤੇ ਨਾਂ ਹੀ ਘਰ ਦੇ ਕੰਮ ਨੂੰ ਆਫਿਸ ਵਿਚ ਲੈ ਕੇ ਜਾਂਦੇ ਹਨ। ਸਾਲ 1983 ਵਿਚ ਉਨ੍ਹਾਂ ਨੇ ਓਆਰਜੀ (ORG) ਸਿਸਟਮਸ ਕੰਪਨੀ ਤੋਂ ਅਪਣੀ ਨੌਕਰੀ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ 12ਵੀਂ ਤੋਂ ਬਾਅਦ ਨੈਸ਼ਨਲ ਡਿਫੈਂਸ ਅਕੈਡਮੀ (NDA) ਦੀ ਦਾਖਲਾ ਪਰੀਖਿਆ ਪਾਸ ਕੀਤੀ ਸੀ ਪਰ ਉਨ੍ਹਾਂ ਨੇ ਇਸ ਨੂੰ ਵਿਚ ਹੀ ਛੱਡ ਦਿਤਾ। ਉਹ ਰਿਟਾਇਰਮੈਂਟ ਨੂੰ ਲੈ ਕੇ ਬਿਲਕੁਲ ਵੀ ਫਿਕਰਮੰਦ ਨਹੀਂ ਹਨ। ਉਹ ਕਹਿੰਦੇ ਹਨ ਉਨ੍ਹਾਂ ਦੇ ਜੀਵਨ ਜੀਉਣ ਦਾ ਫਲਸਫਾ ਹੈ- ਮੈਂ ਤਾਂ ਚੱਲਿਆ, ਜਿਧਰ ਚਲੇ ਰਸਤੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement