
ਆਈਸੀਆਈਸੀਆਈ ਬੈਂਕ ਦੇ ਮਾਮਲਿਆਂ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਬੈਂਕ ਦਾ ਪੂਰਾ ਬੋਰਡ ਹੁਣ ਇਸ ਗੱਲ ਨੂੰ ਲੈ ਕੇ ਇਕਮਤ ਨਹੀਂ ਹੈ ਕਿ ਬੈਂਕ...
ਨਵੀਂ ਦਿੱਲੀ : ਆਈਸੀਆਈਸੀਆਈ ਬੈਂਕ ਦੇ ਮਾਮਲਿਆਂ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਬੈਂਕ ਦਾ ਪੂਰਾ ਬੋਰਡ ਹੁਣ ਇਸ ਗੱਲ ਨੂੰ ਲੈ ਕੇ ਇਕਮਤ ਨਹੀਂ ਹੈ ਕਿ ਬੈਂਕ ਦੀ ਸੀਈਉ ਚੰਦਾ ਕੋਚਰ ਨੂੰ ਅਹੁਦੇ 'ਤੇ ਰਹਿਣ ਦਿਤਾ ਜਾਵੇ ਜਾਂ ਨਹੀਂ। ਦਸ ਦਈਏ ਕਿ ਦੋ ਹਫ਼ਤੇ ਪਹਿਲਾਂ ਬੋਰਡ ਨੇ ਕੋਚਰ 'ਤੇ ਪੂਰਾ ਵਿਸ਼ਵਾਸ ਪ੍ਰਗਟਾਇਆ ਸੀ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਕੁੱਝ ਨਿਦੇਸ਼ਕਾਂ ਨੇ ਇਤਰਾਜ਼ ਪ੍ਰਗਟਾਇਆ ਹੈ। ਦਸਿਆ ਜਾ ਰਿਹਾ ਹੈ ਕਿ ਬਲੂਮਬਰਗ ਦੀ ਰਿਪੋਰਟ ਅਨੁਸਾਰ ਕੁੱਝ ਬਾਹਰੀ ਨਿਦੇਸ਼ਕਾਂ ਨੇ ਕੋਚਰ ਦੇ ਰੋਲ ਨੂੰ ਜਾਰੀ ਰਖਣ ਦਾ ਵਿਰੋਧ ਕੀਤਾ ਹੈ।
will chanda kochhar continue as icici bank ceo board divided
ਨਾਮ ਨਾ ਜ਼ਾਹਿਰ ਕਰਨ ਦੀ ਇਨ੍ਹਾਂ ਲੋਕਾਂ ਨੇ ਇਹ ਗੱਲ ਆਖੀ ਹੈ। ਕੋਚਰ ਦਾ ਮੌਜੂਦਾ ਕਾਰਜਕਾਲ 31 ਮਾਰਚ 2019 ਨੂੰ ਖ਼ਤਮ ਹੋ ਰਿਹਾ ਹੈ। 28 ਮਾਰਚ ਨੂੰ ਫਾਈਲ ਕੀਤੇ ਗਏ ਕ੍ਰੈਡਿਟ ਅਪਰੂਵਲ ਪ੍ਰੋਸੈਸ ਨੂੰ ਬੋਰਡ ਦੇ 12 ਮੈਂਬਰਾਂ ਨੇ ਸਹੀ ਪਾਇਆ ਸੀ। ਫਾਈਲਿੰਗ ਵਿਚ ਬੋਰਡ ਦੀ ਪ੍ਰਧਾਨਗੀ ਚੇਅਰਮੈਨ ਐਮਕੇ ਸ਼ਰਮਾ ਨੇ ਕੀਤੀ ਸੀ ਅਤੇ ਕਿਹਾ ਸੀ ਕਿ ਕਿਸੇ ਤਰ੍ਹਾਂ ਦਾ ਕੋਈ ਪੱਖਪਾਤ ਨਹੀਂ ਕੀਤਾ ਗਿਆ ਹੈ, ਕੋਚਰ 'ਤੇ ਬੋਰਡ ਨੂੰ ਪੂਰਾ ਭਰੋਸਾ ਹੈ। ਆਈਸੀਆਈਸੀਆਈ ਦੇ ਬੋਰਡ ਵਿਚ 9 ਆਜ਼ਾਦ ਨਿਦੇਸ਼ਕ ਹਨ, ਇਨ੍ਹਾਂ ਵਿਚ ਬੈਂਕ ਦੇ ਚੇਅਰਮੈਨ, ਐਲਆਈਸੀ ਦੇ ਮੁਖੀ ਵੀ ਸ਼ਾਮਲ ਹਨ।
will chanda kochhar continue as icici bank ceo board divided
ਦਸ ਦਈਏ ਕਿ ਚੰਦਾ ਕੋਚਰ ਦੇ ਪਤੀ ਦੀਪਕ ਕੋਚਰ ਅਤੇ ਵੀਡੀਓਕਾਨ ਸਮੂਹ ਵਿਚਕਾਰ ਕਾਰੋਬਾਰੀ ਡੀਲ ਹੋਈ ਸੀ। ਇਸ ਡੀਲ ਤੋਂ ਬਾਅਦ ਬੈਂਕ ਤੋਂ ਵੀਡੀਓਕਾਨ ਗਰੁੱਪ ਨੂੰ ਲੋਨ ਦਿਤਾ ਗਿਆ ਹੈ। ਇਸ ਕੇਸ ਵਿਚ ਸੀਬੀਆਈ ਦੀ ਮੁਢਲੀ ਜਾਂਚ ਜਾਰੀ ਹੈ। ਸੀਬੀਆਈ ਇਸ ਮਾਮਲੇ ਨੂੰ ਲੈ ਕੇ ਚੰਦਾ ਕੋਚਰ ਦੇ ਦਿਉਰ ਨੂੰ ਵੀ ਹਿਰਾਸਤ ਵਿਚ ਲੈ ਚੁੱਕੀ ਹੈ।
will chanda kochhar continue as icici bank ceo board divided
ਸੀਬੀਆਈ ਨੇ ਐਤਵਾਰ ਨੂੰ ਆਈਸੀਆਈਸੀਆਈ ਬੈਂਕ ਦੀ ਸੀਈਓ ਚੰਦਾ ਕੋਚਰ ਦੇ ਪਤੀ ਦੀਪਕ ਕੋਚਰ ਦੀ ਕੰਪਨੀ ਨਿਊਪਾਵਰ ਰਿਨਯੂਏਬਲਜ਼ ਦੇ ਨਿਦੇਸ਼ਕ ਉਮਾਨਾਥ ਬੈਕੁੰਡ ਨਾਇਕ ਤੋਂ ਪੁਛਗਿਛ ਕੀਤੀ ਸੀ। ਇਸ ਦੌਰਾਨ ਵੀਡੀਓਕਾਨ ਗਰੁੱਪ ਨੂੰ ਦਿਤੇ ਗਏ 3250 ਕਰੋੜ ਰੁਪਏ ਸਬੰਧੀ ਸਵਾਲ ਪੁੱਛੇ ਗਏ ਸਨ।