ਰਾਜੌਰੀ ’ਚ ਕੰਟਰੋਲ ਰੇਖਾ ’ਤੇ ‘ਖ਼ੁਦ ਨੂੰ ਮਾਰੀ ਗੋਲੀ ਲੱਗਣ ਨਾਲ’ ਹੋਈ ਅਗਨੀਵੀਰ ਦੀ ਮੌਤ : ਭਾਰਤੀ ਫ਼ੌਜ
Published : Oct 16, 2023, 9:43 am IST
Updated : Oct 16, 2023, 10:08 am IST
SHARE ARTICLE
Amritpal Singh
Amritpal Singh

ਹੋਰ ਵੇਰਵਿਆਂ ਦਾ ਪਤਾ ਲਗਾਉਣ ਲਈ ਕੋਰਟ ਆਫ਼ ਇਨਕੁਆਰੀ ਚੱਲ ਰਹੀ ਹੈ

ਜੰਮੂ : ਫ਼ੌਜ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਨੇੜੇ ਇਕ ਅਗਨੀਵੀਰ ਦੀ ਮੌਤ ‘ਖ਼ੁਦ ਨੂੰ ਮਾਰੀ ਗਈ ਗੋਲੀ’ ਨਾਲ ਹੋ ਗਈ। ਅਗਨੀਵੀਰ ਅੰਮ੍ਰਿਤਪਾਲ ਸਿੰਘ, ਜੋ ਕਿ ਪਿੱਛੇ ਜਿਹੇ ਹੀ ਫ਼ੌਜ ’ਚ ਭਰਤੀ ਹੋਇਆ ਸੀ, 11 ਅਕਤੂਬਰ ਨੂੰ ਇਕ ਫ਼ਾਰਵਰਡ ਪੋਸਟ ’ਤੇ ਮਿ੍ਰਤਕ ਮਿਲਿਆ ਸੀ। ਉਸ ਦੇ ਸਰੀਰ ’ਤੇ ਗੋਲੀ ਦਾ ਜ਼ਖ਼ਮ ਸੀ। ਫ਼ੌਜ ਦੀ ਜੰਮੂ ਸਥਿਤ ਵ੍ਹਾਈਟ ਨਾਈਟ ਕਮਾਂਡ ਨੇ ‘ਐਕਸ’ ’ਤੇ ਲਿਖਿਆ, ‘‘ਇਕ ਮੰਦਭਾਗੀ ਘਟਨਾ ’ਚ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੀ ਰਾਜੌਰੀ ਸੈਕਟਰ ’ਚ ਸੈਨਟਰੀ ਡਿਊਟੀ ਦੌਰਾਨ ਖ਼ੁਦ ਨੂੰ ਮਾਰੀ ਗਈ ਗੋਲੀ ਨਾਲ ਮੌਤ ਹੋ ਗਈ। 

ਹੋਰ ਵੇਰਵਿਆਂ ਦਾ ਪਤਾ ਲਗਾਉਣ ਲਈ ਕੋਰਟ ਆਫ਼ ਇਨਕੁਆਰੀ ਚੱਲ ਰਹੀ ਹੈ।’’ ਇਸ ’ਚ ਕਿਹਾ ਗਿਆ ਹੈ ਕਿ ਅਮ੍ਰਿਤਪਾਲ ਸਿੰਘ ਦੀ ਮ੍ਰਿਤਕ ਦੇਹ ਨੂੰ ਇਕ ਜੂਨੀਅਰ ਕਮਿਸ਼ਨਡ ਅਫਸਰ (ਜੇ.ਸੀ.ਓ.) ਅਤੇ ਚਾਰ ਹੋਰ ਰੈਂਕਾਂ ਦੇ ਜਵਾਨਾਂ ਨਾਲ ਇਕ ਐਂਬੂਲੈਂਸ ’ਚ ਉਸ ਦੇ ਜੱਦੀ ਸ਼ਹਿਰ ਲਿਜਾਇਆ ਗਿਆ। ਇਸ ਵਿਚ ਕਿਹਾ ਗਿਆ ਹੈ ਕਿ ਅਮ੍ਰਿਤਪਾਲ ਸਿੰਘ ਦੇ ਸੰਸਕਾਰ ’ਚ ਫੌਜ ਦੇ ਜਵਾਨ ਵੀ ਸ਼ਾਮਲ ਹੋਏ।

ਫੌਜ ਨੇ ਕਿਹਾ ਕਿ ਮੌਤ ਦਾ ਕਾਰਨ ਖ਼ੁਦ ਨੂੰ ਮਾਰੀ ਸੱਟ ਹੋਣ ਕਾਰਨ ਮੌਜੂਦਾ ਨੀਤੀ ਅਨੁਸਾਰ ਕੋਈ ਸਲਾਮੀ ਗਾਰਦ ਜਾਂ ਫੌਜੀ ਸਸਕਾਰ ਨਹੀਂ ਕੀਤਾ ਗਿਆ। ਫੌਜ ਨੇ ਪੋਸਟ ’ਚ ਕਿਹਾ, ‘‘ਭਾਰਤੀ ਫ਼ੌਜ ਦੁਖੀ ਪਰਿਵਾਰ ਪ੍ਰਤੀ ਅਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦੀ ਹੈ।’’   

ਓਧਰ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਮਾਮਲੇ 'ਤੇ ਕੇਂਦਰ ਕੋਲ ਸਖ਼ਤ ਇਤਰਾਜ਼ ਜਤਾਏਗੀ। ਮਾਨ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਕਿਹਾ ਕਿ ਅੰਮ੍ਰਿਤਪਾਲ ਦੀ ਸ਼ਹਾਦਤ ਨੂੰ ਲੈ ਕੇ ਫੌਜ ਦੀ ਜੋ ਵੀ ਨੀਤੀ ਹੋਵੇ, ਉਨ੍ਹਾਂ ਦੀ ਸਰਕਾਰ ਦੀ ਨੀਤੀ ਸ਼ਹੀਦ ਲਈ ਉਹੀ ਰਹੇਗੀ ਅਤੇ ਸੂਬੇ ਦੀ ਨੀਤੀ ਅਨੁਸਾਰ 1 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਫੌਜੀ ਦੇ ਪਰਿਵਾਰ ਨੂੰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇਸ਼ ਦਾ ਸ਼ਹੀਦ ਹੈ। 

Tags: . punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement