
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਮੱਧ ਪ੍ਰਦੇਸ਼ ਦੇ ਸਾਗਰ ਦੇ ਦੇਵਰੀ ਵਿਧਾਨ ਸਭਾ ਖੇਤਰ ਪਹੁੰਚੇ ਇੱਥੇ ਉਹ ਕਾਂਗਰਸ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਹਰਸ਼ ..
ਅਹਿਮਦਾਬਾਦ (ਭਾਸ਼ਾ): ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਮੱਧ ਪ੍ਰਦੇਸ਼ ਦੇ ਸਾਗਰ ਦੇ ਦੇਵਰੀ ਵਿਧਾਨ ਸਭਾ ਖੇਤਰ ਪਹੁੰਚੇ ਇੱਥੇ ਉਹ ਕਾਂਗਰਸ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਹਰਸ਼ ਯਾਦਵ ਦੇ ਪੱਖ ਵਿਚ ਚੋਣਵੀ ਜਨਸਭਾ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਦੇਸ਼ ਅਤੇ ਪ੍ਰਦੇਸ਼ ਦੇ ਸਾਹਮਣੇ ਬਹੁਤ ਸਾਰੀਆਂ ਸਮੱਸਿਆਵਾਂ ਹਨ। ਉਨ੍ਹਾਂ ਨੇ ਕਿਸਾਨਾਂ ਤੋਂ ਸੱਤਾ ਵਿਚ ਆਉਣ ਦੇ 10 ਦਿਨ ਦੇ ਅੰਦਰ ਕਰਜਾ ਮੁਆਫ ਕਰਨ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ।
Rahul
ਦੱਸ ਦਈਏ ਕਿ ਨੋਟਬੰਦੀ ਨੂੰ ਲੈ ਕੇ ਰਾਹੁਲ ਨੇ ਨਰਿੰਦਰ ਮੋਦੀ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਨੋਟਬੰਦੀ ਦੇਸ਼ ਦਾ ਸੱਭ ਤੋਂ ਜ਼ਿਆਦਾ ਭ੍ਰਿਸ਼ਟਾਚਾਰ ਹੈ ਅਤੇ ਇਹ ਗੱਲ ਆਉਣ ਵਾਲੇ ਸਮੇਂ ਵਿਚ ਸਾਬਤ ਹੋ ਜਾਵੇਗੀ। ਦੂਜੇ ਪਾਸੇ ਰਾਹੁਲ ਨੇ ਕਿਹਾ ਕਿ ਮੋਦੀ ਨੇ ਨੋਟਬੰਦੀ ਕੀਤੀ ਅਤੇ ਕਿਸਾਨਾਂ, ਮਜਦੂਰਾਂ ਨੂੰ ਔਰਤਾਂ ਅਤੇ ਭੈਣਾਂ ਨੂੰ ਲਾਈਨ ਵਿਚ ਖੜਾ ਕੀਤਾ ਪਰ ਹਿੰਦੁਸਤਾਨ ਦੇ ਚੋਰਾਂ ਨੂੰ ਮੇਹੁਲ ਚੌਕਸੀ , ਨੀਰਵ ਮੋਦੀ ਅਤੇ ਕਿਸੇ ਅਰਬਪਤੀ ਨੂੰ ਲਾਈਨ ਵਿਚ ਖੜੇ ਨਹੀਂ ਵੇਖਿਆ।
Raghul Ghandi
ਉਨ੍ਹਾਂਨੇ ਕਿਹਾ ਕਿ ਮੱਧ ਪ੍ਰਦੇਸ਼ 74 ਲੱਖ ਜਵਾਨ ਬੇਰੋਜ਼ਗਾਰ ਹਨ।ਦੋ ਸਾਲਾਂ ਵਿਚ ਇਸ ਦਾ ਗਰਾਫ ਬਹੁਤ ਤੇਜੀ ਨਾਲ ਵਧਿਆ ਹੈ।ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੌਜਵਾਨਾ ਲਈ ਕੁੱਝ ਨਹੀਂ ਕਰ ਰਹੇ ਹਨ।ਉਹ ਸਿਰਫ ਐਲਾਨ 'ਤੇ ਐਲਾਨ ਕਰਦੇ ਹਨ । 700 ਚਪੜਾਸੀ ਲਈ ਤਿੰਨ ਲੱਖ ਨੌਜਵਾਨਾ ਨੇ ਨੌਕਰੀ ਦੇ ਫ਼ਾਰਮ ਭਰੇ ਹਨ। ਜ਼ਿਕਰਯੋਗ ਹੈ ਕਿ ਕਿਸਾਨਾਂ ਨੂੰ ਲੈ ਕੇ ਰਾਹੁਲ ਨੇ ਸ਼ਿਵਰਾਜ ਅਤੇ ਮੋਦੀ ਸਰਕਾਰ ਨੂੰ ਕਟਹਿਰੇ ਵਿਚ ਖੜਾ ਕਰ ਦਿਤਾ।
Rahul Ghandi
ਉਨ੍ਹਾਂ ਨੇ ਕਿਹਾ ਕਿ ਸ਼ਿਵਰਾਜ ਸਿੰਘ ਨੇ 15 ਸਾਲ ਵਿਚ ਕਿਸਾਨਾਂ ਦੀ ਕੋਈ ਮਦਦ ਨਹੀਂ ਕੀਤੀ ਹੈ ਅਤੇ ਮੋਦੀ ਨੇ ਸਾੜ੍ਹੇ ਚਾਰ ਸਾਲ ਵਿਚ ਕਿਸਾਨਾਂ ਲਈ ਕੁੱਝ ਨਹੀਂ ਕੀਤੀ ਹੈ।ਉਨ੍ਹਾਂ ਨੇ ਅਪਣੇ ਚਾਰ ਪੰਜ ਉਦਯੋਗਪਤੀਆਂ ਦੀ ਮਦਦ ਕੀਤੀ ਹੈ। ਕਿਸਾਨਾਂ ਦੇ ਪੈਸੀਆਂ ਨੂੰ ਉਦਯੋਗਪਤੀਆਂ ਨੂੰ ਦੇਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਅਸੀਂ 10 ਦਿਨ ਵਿਚ ਕਿਸਾਨਾਂ ਦਾ ਕਰਜਾ ਮੁਆਫ ਕੀਤਾ। ਕਰਨਾਟਕ ਵਿਚ ਵੀ ਅਸੀਂ 10 ਦਿਨ ਦੇ ਅੰਦਰ ਕਿਸਾਨ ਦਾ ਕਰਜ ਮਾਫ ਕੀਤਾ ਹੈ।
ਤੁਸੀ ਪੰਜਾਬ ਅਤੇ ਕਰਨਾਟਕ ਦੇ ਲੋਕਾਂ ਦਾ ਕਰਜਾ ਮਾਫ ਕਰਨ ਦੀ ਗੱਲ ਕਰ ਸੱਕਦੇ ਹੋ।ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੱਧ ਪ੍ਰਦੇਸ਼ ਵਿਚ ਕਾਂਗਰਸ ਦੀ ਸਰਕਾਰ ਆਉਣ ਵਾਲੀ ਹੈ ਅਤੇ 10 ਦਿਨ ਦੇ ਅੰਦਰ ਕਿਸਾਨਾਂ ਦਾ ਕਰਜ ਮੁਆਫ ਹੋ ਜਾਵੇਗਾ।