
24 ਘੰਟਿਆਂ ਦੌਰਾਨ 435 ਮੌਤਾਂ ਤੋਂ ਬਾਅਦ ਦੇਸ਼ 'ਚ ਕੋਰੋਨਾ ਕਾਰਨ ਹੋਈਆਂ ਮੌਤਾਂ ਦਾ ਕੁੱਲ ਅੰਕੜਾ ਵੱਧ ਕੇ 1,30,070 ਹੋ ਗਿਆ ਹੈ।
ਨਵੀਂ ਦਿੱਲੀ- ਦੇਸ਼ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 30,548 ਨਵੇਂ ਮਾਮਲੇ ਆਏ ਹਨ, ਜਿਸ ਤੋਂ ਬਾਅਦ ਦੇਸ਼ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 88,45,127 ਹੋ ਗਈ ਹੈ। ਉੱਥੇ ਹੀ ਬੀਤੇ 24 ਘੰਟਿਆਂ ਦੌਰਾਨ 435 ਮੌਤਾਂ ਤੋਂ ਬਾਅਦ ਦੇਸ਼ 'ਚ ਕੋਰੋਨਾ ਕਾਰਨ ਹੋਈਆਂ ਮੌਤਾਂ ਦਾ ਕੁੱਲ ਅੰਕੜਾ ਵੱਧ ਕੇ 1,30,070 ਹੋ ਗਿਆ ਹੈ।
ਇਸ ਵਾਰ ਦੇਸ਼ ’ਚ 4 ਮਹੀਨਿਆਂ ਬਾਅਦ ਗਿਰਾਵਟ ਦੇਖੀ ਗਈ। 24 ਘੰਟਿਆਂ ’ਚ 44 ਹਜ਼ਾਰ ਮਰੀਜ਼ ਠੀਕ ਹੋਏ, 88 ਲੱਖ 45 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਨਾਲ ਪੀੜਤ ਹਨ। ਉਥੇ ਹੀ ਦੇਸ਼ 'ਚ ਹੁਣ ਤਕ ਦੇਸ਼ 'ਚ ਕੁੱਲ 1 ਲੱਖ 30 ਹਜ਼ਾਰ 70 ਲੋਕਾਂ ਦੀ ਮੌਤ ਕੋਵਿਡ-19 ਕਾਰਨ ਹੋ ਚੁੱਕੀ ਹੈ। ਦੁਨੀਆ 'ਚ ਹਰ ਦਿਨ ਹੋਣ ਵਾਲੀਆਂ ਮੌਤਾਂ 'ਚੋਂ ਸਿਰਫ਼ 5.21 ਫ਼ਸੀਦੀ ਹਿੱਸਾ ਭਾਰਤ ਦਾ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਦੇਸ਼ 'ਚ ਅਜੇ ਕੋਵਿਡ-19 ਸੰਕ੍ਰਮਣ ਦੇ ਕੁੱਲ ਮਾਮਲੇ 4 ਲੱਖ 65 ਹਜ਼ਾਰ 4 ਸੌ 78 ਹਨ। ਜ਼ਿਕਰਯੋਗ ਹੈ ਕਿ ਪਿਛਲੇ 24 ਘੰਟਿਆਂ 'ਚ ਇਸ ਵਾਇਰਸ ਤੋਂ ਸਿਹਤਮੰਦ ਹੋਣ ਵਾਲਿਆਂ ਦੀ ਗਿਣਤੀ 43 ਹਜ਼ਾਰ 851 ਹੈ ਤੇ ਇਸ ਦੇ ਨਾਲ ਹੀ ਹੁਣ ਤਕ ਇੱਥੇ ਸਿਹਤਮੰਦ ਹੋਣ ਵਾਲਿਆਂ ਦੀ ਗਿਣਤੀ 82 ਲੱਖ 49 ਹਜ਼ਾਰ 579 ਹੈ।