
ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਰੁੱਧ ਦਰਜ ਅਪਰਾਧਿਕ ਮਾਣਹਾਨੀ ਪਟੀਸ਼ਨ ’ਤੇ ਅੱਜ ਏਜੀ ਹਰਿਆਣਾ ਬਲਦੇਵ ਰਾਜ ਮਹਾਜਨ ਵਲੋਂ ਸੁਣਵਾਈ ਕੀਤੀ ਗਈ।
ਚੰਡੀਗੜ੍ਹ: ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਰੁੱਧ ਦਰਜ ਅਪਰਾਧਿਕ ਮਾਣਹਾਨੀ ਪਟੀਸ਼ਨ ’ਤੇ ਅੱਜ ਏਜੀ ਹਰਿਆਣਾ ਬਲਦੇਵ ਰਾਜ ਮਹਾਜਨ ਵਲੋਂ ਸੁਣਵਾਈ ਕੀਤੀ ਗਈ। ਏਜੀ ਬਲਦੇਵ ਰਾਜ ਮਹਾਜਨ ਨੇ ਸੁਣਵਾਈ ਦੌਰਾਨ ਮਾਮਲੇ ਸਬੰਧੀ ਹੋਰ ਤਕਨੀਕੀ ਜਾਣਕਾਰੀ ਮੰਗੀ ਹੈ। ਐਡਵੋਕੇਟ ਪਰਮਪ੍ਰੀਤ ਸਿੰਘ ਬਾਜਵਾ ਵਲੋਂ ਦਾਇਰ ਅਰਜ਼ੀ 'ਤੇ ਅਗਲੀ ਸੁਣਵਾਈ 25 ਨਵੰਬਰ ਨੂੰ ਹੋਵੇਗੀ।
Navjot Sidhu
ਹੋਰ ਪੜ੍ਹੋ: ਸਿੱਖ ਸੰਗਤ ਲਈ ਵੱਡੀ ਖੁਸ਼ਖ਼ਬਰੀ, ਮੁੜ ਖੁੱਲ੍ਹੇਗਾ ਕਰਤਾਰਪੁਰ ਲਾਂਘਾ
ਦਰਅਸਲ ਬੀਤੇ ਦਿਨ ਦਾਖਲ ਕੀਤੀ ਗਈ ਪਟੀਸ਼ਨ ਵਿਚ ਐਡਵੋਕੇਟ ਬਾਜਵਾ ਨੇ ਕਿਹਾ ਕਿ ਡਰੱਗ ਮਾਮਲੇ ਵਿਚ ਸਿੱਧੂ ਹਾਈ ਕੋਰਟ ਨੂੰ ਨਿਰਦੇਸ਼ ਦਿੰਦੇ ਹਨ। ਉਹਨਾਂ ਕਿਹਾ ਕਿ ਡਰੱਗ ਮਾਮਲੇ ਵਿਚ ਸੁਣਵਾਈ ਤੋਂ ਪਹਿਲਾਂ ਹੀ ਸਿੱਧੂ ਟਵੀਟ ਕਰਦੇ ਹਨ। ਉਹਨਾਂ ਇਲਜ਼ਾਮ ਲਗਾਇਆ ਕਿ ਨਵਜੋਤ ਸਿੱਧੂ ਸਿਸਟਮ ਵਿਰੁਧ ਜਾ ਕੇ ਅਜਿਹਾ ਕੰਮ ਕਰ ਰਹੇ ਹਨ। ਵਕੀਲ ਵਲੋਂ ਜੋ ਪਟੀਸ਼ਨ ਹਾਈ ਕੋਰਟ ਵਿਚ ਦਾਇਰ ਕੀਤੀ ਗਈ ਹੈ ਉਸ ਵਿਚ ਸਿੱਧੂ ਵਲੋਂ ਕੀਤੇ ਗਏ ਟਵੀਟ ਦੇ ਸਕਰੀਨਸ਼ਾਟ ਵੀ ਲਗਾਏ ਗਏ ਹਨ।
Navjot Sidhu
ਹੋਰ ਪੜ੍ਹੋ: ਮੁਹੰਮਦ ਮੁਸਤਫ਼ਾ ਨੂੰ ਸੁਪਰੀਮ ਕੋਰਟ ਤੋਂ ਝਟਕਾ, ਦਿਨਕਰ ਗੁਪਤਾ ਦੀ ਨਿਯੁਕਤੀ ਖਿਲਾਫ਼ ਅਪੀਲ ਹੋਈ ਰੱਦ
ਐਡਵੋਕੇਟ ਵਲੋਂ ਪਟੀਸ਼ਨ ਰਾਹੀਂ ਸਿੱਧੂ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਸਿੱਧੂ ਅਕਸਰ ਹੀ ਟਵਿੱਟਰ ’ਤੇ ਅਪਣੀਆਂ ਪੋਸਟਾਂ ਰਾਹੀਂ ਵਿਰੋਧੀਆਂ ’ਤੇ ਨਿਸ਼ਾਨੇ ਵਿੰਨਦੇ ਰਹਿੰਦੇ ਹਨ। ਪ੍ਰੰਤੂ ਹੁਣ ਇਹ ਜਿਹੜੇ ਟਵੀਟਾਂ ਨੂੰ ਲੈ ਕੇ ਪਟੀਸ਼ਨ ਦਾਖਲ ਕੀਤੀ ਗਈ ਹੈ, ਉਹ ਬਹੁ-ਕਰੋੜੀ ਡਰੱਗ ਮਾਮਲਿਆਂ ਤੋਂ ਪਹਿਲਾਂ ਦੇ ਹਨ।