
10 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ
ਪੰਚਕੂਲਾ: ਲੋਕਾਂ ਤੋਂ ਲੱਖਾਂ ਰੁਪਏ ਲੈ ਕੇ ਵੀ ਫਲੈਟ ਨਾ ਦੇਣ ਦੇ ਮਾਮਲੇ ਸਮਰ ਅਸਟੇਟ ਦੇ ਐਮਡੀ ਵਿਨੋਦ ਬਗਈ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਹੈ। ਪੰਚਕੂਲਾ ਸੈਕਟਰ 'ਚ ਸਥਿਤ 20 ਐੱਸਵੀ ਅਪਾਰਟਮੈਂਟ ਪ੍ਰਾਜੈਕਟ ਦੇ ਮਾਮਲੇ 'ਚ ਸੁਣਵਾਈ ਕਰਦੇ ਹੋਏ ਰਾਜ ਖਪਤਕਾਰ ਨਿਵਾਰਨ ਕਮਿਸ਼ਨ ਨੇ ਇਹ ਫੈਸਲਾ ਸੁਣਾਇਆ ਹੈ।
ਵਿਨੋਦ ਬਗਈ ਨੂੰ 10 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ। ਫੈਸਲੇ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅੰਬਾਲਾ ਜੇਲ੍ਹ ਭੇਜ ਦਿਤਾ ਗਿਆ। ਕਮਿਸ਼ਨ ਨੇ ਇਹ ਫੈਸਲਾ ਕੰਚਨ, ਊਸ਼ਾ ਕੁਮਾਰੀ, ਰਣਬੀਰ ਅਤੇ ਰਾਜੀਵ ਦੀ ਜਾਚਿਕਾ 'ਤੇ ਲਿਆ ਹੈ। ਵਿਨੋਦ ਵੀਲ੍ਹਚੇਅਰ 'ਤੇ ਸੁਣਵਾਈ 'ਤੇ ਆਇਆ ਸੀ। ਦੋ ਸਾਲ ਪਹਿਲਾ ਵੀ ਸਮਰ ਅਸਟੇਟ ਦੇ ਐਮਡੀ ਵਿਨੋਦ ਨੂੰ ਜ਼ਿਲ੍ਹਾ ਕੋਰਟ ਨੇ ਗ੍ਰਿਫਤਾਰ ਕਰਨ ਦੇ ਆਦੇਸ਼ ਦਿੱਤੇ ਸਨ।