
ਅਗਲੇ ਮਹੀਨੇ ਸ਼ੁਰੂ ਹੋਣ ਜਾ ਰਹੇ ਕੁੰਭ ਮੇਲੇ ਲਈ ਡਾਕ ਵਿਭਾਗ ਨੇ ਖਾਸ ਤਿਆਰੀ ਕੀਤੀ ਹੈ। ਇਸ ਦੌਰਾਨ ਮੇਲਾ ਖੇਤਰ ਵਿਚ ਕੁਲ 10 ਡਾਕਖ਼ਾਨਾ ਖੋਲ੍ਹਣ ਤੋਂ ਇਲਾਵਾ ...
ਪ੍ਰਯਾਗਰਾਜ (ਪੀਟੀਆਈ) :- ਅਗਲੇ ਮਹੀਨੇ ਸ਼ੁਰੂ ਹੋਣ ਜਾ ਰਹੇ ਕੁੰਭ ਮੇਲੇ ਲਈ ਡਾਕ ਵਿਭਾਗ ਨੇ ਖਾਸ ਤਿਆਰੀ ਕੀਤੀ ਹੈ। ਇਸ ਦੌਰਾਨ ਮੇਲਾ ਖੇਤਰ ਵਿਚ ਕੁਲ 10 ਡਾਕਖ਼ਾਨਾ ਖੋਲ੍ਹਣ ਤੋਂ ਇਲਾਵਾ ਕਿਸ਼ਤੀ 'ਤੇ ਵੀ ਇਕ ਡਾਕਖ਼ਾਨਾ ਖੋਲਿਆ ਜਾਵੇਗਾ ਅਤੇ ਸ਼ਰਧਾਲੂਆਂ ਨੂੰ ਅਪਣੀ ਖੈਰੀਅਤ ਦੀ ਖ਼ਬਰ ਪਰਵਾਰ ਨੂੰ ਦੇਣ ਜਾਂ ਕੁੰਭ ਦੀ ਕੋਈ ਨਿਸ਼ਾਨੀ ਭੇਜਣ ਲਈ ਕਿਤੇ ਦੂਰ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। ਉਹ ਨਦੀ ਵਿਚ ਘੁੰਮਣ ਵਾਲੇ ਇਸ ਡਾਕਖ਼ਾਨੇ ਦੀਆਂ ਸੇਵਾਵਾਂ ਲੈ ਸਕਣਗੇ।
India Post Bank
ਮੁੱਖ ਡਾਕਖ਼ਾਨਾ ਦੇ ਮੁੱਖੀ ਸੰਜੈ ਡੀ ਅਖਾੜੇ ਨੇ ਦੱਸਿਆ ਕਿ ਡਾਕਖ਼ਾਨਾ ਨੇ ਕੁੰਭ ਮੇਲਾ ਖੇਤਰ ਵਿਚ 10 ਡਾਕਖ਼ਾਨਾ ਖੋਲ੍ਹਣ ਦੀ ਤਿਆਰੀ ਕੀਤੀ ਹੈ। ਇਸ ਤੋਂ ਇਲਾਵਾ ਇਕ ਡਾਕਖ਼ਾਨਾ ਕਿਸ਼ਤੀ 'ਤੇ ਸਥਾਪਤ ਕੀਤਾ ਜਾਵੇਗਾ ਜਿੱਥੇ ਲੋਕਾਂ ਨੂੰ ਮਨੀ ਆਰਡਰ, ਸਪੀਡ ਪੋਸਟ ਵਰਗੀਆਂ ਸਾਰੀਆਂ ਸੇਵਾਵਾਂ ਮਿਲ ਸਕਣਗੀਆਂ। ਅਖਾੜੇ ਨੇ ਦੱਸਿਆ ਕਿ ਕੁੰਭ ਮੇਲੇ ਵਿਚ ਵੱਡੀ ਗਿਣਤੀ ਵਿਚ ਲੋਕ ਪਿੰਡ ਦੇਹਾਤ ਤੋਂ ਆਉਂਦੇ ਹਨ ਅਤੇ ਉਨ੍ਹਾਂ ਨੂੰ ਮੇਲੇ ਵਿਚ ਡਾਕ ਸੇਵਾਵਾਂ ਦੀ ਜ਼ਰੂਰਤ ਪੈਂਦੀ ਹੈ। ਕਈ ਲੋਕ ਮੇਲੇ ਵਿਚ ਖਰੀਦਾਰੀ ਕਰ ਅਪਣੇ ਰਿਸ਼ਤੇਦਾਰਾਂ ਨੂੰ ਚੀਜ਼ਾਂ ਭੇਜਣਾ ਚਾਹੁੰਦੇ ਹਨ। ਉਨ੍ਹਾਂ ਦੇ ਲਈ ਪਾਰਸਲ ਦੀ ਵੀ ਸਹੂਲਤ ਉਪਲੱਬਧ ਰਹੇਗੀ।
kumbh mela
ਉਨ੍ਹਾਂ ਨੇ ਦੱਸਿਆ ਕਿ ਡਾਕ ਵਿਭਾਗ ਨੇ ਮੇਲਾ ਸਥਿਤ ਡਾਕਘਰ ਵਿਚ ਮਾਈ ਸਟੈਂਪ ਮਸ਼ੀਨ ਲਗਾਉਣ ਦੀ ਵੀ ਯੋਜਨਾ ਬਣਾਈ ਹੈ ਜਿੱਥੇ ਲੋਕ ਅਪਣੀ ਫੋਟੋ ਵਾਲਾ ਡਾਕ ਟਿਕਟ ਕੱਢ ਸਕਣਗੇ। ਵਿਭਾਗ ਕੁੰਭ ਮੇਲਾ 'ਤੇ ਇਕ ਵਿਸ਼ੇਸ਼ ਡਾਕ ਟਿਕਟ ਵੀ ਜਾਰੀ ਕਰੇਗਾ। ਮੁੱਖੀ ਨੇ ਦੱਸਿਆ ਕਿ ਮੇਲਾ ਖੇਤਰ ਵਿਚ ਡਾਕ ਘਰਾਂ ਵਿਚ ਸੇਵਾਵਾਂ ਦੇਣ ਲਈ ਆਸਪਾਸ ਦੇ ਜ਼ਿਲਿਆਂ ਤੋਂ ਪੋਸਟਮੈਨ ਬੁਲਾਏ ਜਾਣਗੇ।
Post
ਅਖਾੜੇ ਨੇ ਦੱਸਿਆ ਕਿ ਮੇਲਾ ਖੇਤਰ ਵਿਚ ਲੋਕਾਂ ਨੂੰ ਜਲਦੀ ਪੈਸਾ ਪ੍ਰਾਪਤੀ ਦੀ ਸਹੂਲਤ ਦੇਣ ਲਈ ਇੰਡੀਆ ਪੋਸਟ ਭੁਗਤਾਨ ਬੈਂਕ ਦੀ ਸਹੂਲਤ ਸਾਰੇ ਕਾਉਂਟਰਾਂ 'ਤੇ ਉਪਲੱਬਧ ਹੋਵੇਗੀ ਜਿੱਥੇ ਲੋਕ ਅਪਣਾ ਅੰਗੂਠਾ ਲਗਾ ਕੇ ਪੈਸਾ ਪ੍ਰਾਪਤ ਕਰ ਸਕਣਗੇ। ਇੰਡੀਆ ਪੋਸਟ ਭੁਗਤਾਨ ਬੈਂਕ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੈਂਕ ਨੇ ਡਾਕ ਵਿਭਾਗ ਦੀ ਬੈਂਕਿੰਗ ਸੇਵਾਵਾਂ ਦਾ ਇਸ ਮੇਲੇ ਵਿਚ ਵਿਆਪਕ ਪ੍ਰਸਾਰ ਕਰਨ ਦੀ ਯੋਜਨਾ ਬਣਾਈ ਹੈ। ਮੈਲੇ ਵਿਚ ਹਰ 4 - 5 ਦਿਨ ਵਿਚ ਖਾਤਾ ਖੋਲ੍ਹਣ ਦਾ ਕੈਂਪ ਲਗਾਇਆ ਜਾਵੇਗਾ।