
ਇਹ ਬੱਚੀ ਅਪਣੇ ਪਰਵਾਰ ਲਈ ਇਕੱਲੀ ਕਮਾਉਣ ਵਾਲੀ ਵਾਲੀ ਹੈ ਲੜਕੀ ਹੈ
ਨਵੀਂ ਦਿੱਲੀ: ਹੁਨਰ ਕਿਸੇ ਦਾ ਮੋਹਤਾਜ ਨਹੀਂ ਹੁੰਦਾ ਅਤੇ ਜਿਵੇਂ ਪਾਣੀ ਅਪਣਾ ਰਸਤਾ ਲੱਭ ਲੈਂਦਾ ਹੈ ਉਸੇ ਤਰ੍ਹਾਂ ਹੀ ਜੇ ਕਿਸੇ ਵਿਚ ਗੁਣ ਹੋਵੇ ਤਾਂ ਉਹ ਅਪਣਾ ਰਸਤਾ ਲੱਭ ਹੀ ਲੈਣਗੇ। ਅਜਿਹਾ ਹੀ ਕੁੱਝ ਕਰ ਦਿਖਾਇਆ ਹੈ ਤਮਿਲਨਾਡੂ ਦੀ ਇਕ 11 ਸਾਲ ਦੀ ਬੱਚੀ ਨੇ। ਇਸ ਬੱਚੀ ਦੇ ਸੰਘਰਸ਼ ਅਤੇ ਫਿਰ ਉਸ ਵਿਚ ਉਸ ਦੀ ਸਫ਼ਲਤਾ ਦੀ ਕਹਾਣੀ ਸੁਣੋਗੇ ਤਾਂ ਤੁਸੀਂ ਵੀ ਉਸ ਨੂੰ ਸ਼ਾਬਾਸ਼ ਦਿਓਗੇ।
Photo ਇਹ ਬੱਚੀ ਅਪਣੇ ਪਰਵਾਰ ਲਈ ਇਕੱਲੀ ਕਮਾਉਣ ਵਾਲੀ ਵਾਲੀ ਹੈ ਲੜਕੀ ਹੈ ਅਤੇ ਇਸ ਦੇ ਨਾਲ ਉਹ ਪੜ੍ਹਾਈ ਵੀ ਕਰਦੀ ਹੈ। ਹੁਣ ਅਮਰੀਕਾ ਸਪੇਸ ਏਜੰਸੀ NASA ਨੇ ਉਸ ਨੂੰ ਬੁਲਾਵਾ ਭੇਜਿਆ ਹੈ। ਪੁਡੁਕੋਟਾਈ ਦੀ ਰਹਿਣ ਵਾਲੀ 11ਵੀਂ ਜਮਾਤ ਦੀ ਜੈਲਕਸ਼ਮੀ ਦੀ ਮਾਂ ਮਾਨਸਿਕ ਰੂਪ ਤੋਂ ਬਿਮਾਰ ਹੈ ਅਤੇ ਘਰ ਵਿਚ ਇਕ ਛੋਟਾ ਭਰਾ ਵੀ ਹੈ। ਪਰਵਾਰ ਵਿਚ ਜੈਲਕਸ਼ਮੀ ਹੀ ਅਜਿਹੀ ਹੈ ਜੋ ਪੜ੍ਹਾਉਂਦੀ ਹੈ ਅਤੇ ਨਾਲ ਹੀ ਕਾਜੂ ਵੀ ਵੇਚਦੀ ਹੈ।
NASAਜਿੱਥੇ ਉਸ ਨੇ ਅਪਣੇ ਘਰ ਅਤੇ ਮਾਂ-ਭਰਾ ਦੀ ਜ਼ਿੰਮੇਵਾਰੀ ਚੁੱਕੀ ਹੋਈ ਹੈ ਉੱਥੇ ਹੀ ਖੁਦ ਦੇ ਭਵਿੱਖ ਨੂੰ ਲੈ ਕੇ ਵੀ ਫਿਕਰਮੰਦ ਹੈ। ਜੈਲਕਸ਼ਮੀ ਨੇ ਹਾਲ ਹੀ ਵਿਚ ਗੋ 4ਗੁਰੂ ਦੁਆਰਾ ਆਯੋਜਿਤ ਇਕ ਪ੍ਰਤੀਯੋਗਤਾ ਵਿਚ ਹਿੱਸਾ ਲਿਆ ਸੀ। ਇਸ ਪ੍ਰਤੀਯੋਗਤਾ ਵਿਚ ਖੁਦ ਨੂੰ ਸਾਬਿਤ ਕਰਨ ਵਾਲੀ ਜੈਲਕਸ਼ਮੀ ਨੂੰ ਹੁਣ ਨਾਸਾ ਤੋਂ ਬੁਲਾਵਾ ਆਇਆ ਹੈ। ਦਸ ਦਈਏ ਕਿ ਪ੍ਰਤੀਯੋਗਤਾ ਵਿਚ ਹਿੱਸਾ ਲੈਣ ਲਈ ਜੈਲਕਸ਼ਮੀ ਨੇ ਸਪੈਸ਼ਲੀ ਅੰਗਰੇਜ਼ੀ ਸਿੱਖੀ ਸੀ।
Photoਇਸ ਤੋਂ ਬਾਅਦ ਉਸ ਨੇ ਜ਼ਿਲ੍ਹੇ ਦੇ ਕਲੈਕਟਰ ਤੋਂ ਮਦਦ ਮੰਗੀ ਹੈ ਤਾਂ ਕਿ ਉਸ ਨੂੰ ਅੱਗੇ ਜਾਣ ਵਾਲੇ ਖਰਚ ਵਿਚ ਮਦਦ ਮਿਲ ਸਕੇ। ਹੁਣ ਜਦੋਂ ਨਤੀਜਾ ਆਇਆ ਹੈ ਤਾਂ ਜੈਲਕਸ਼ਮੀ ਉਹਨਾਂ ਵਿਜੇਤਾਵਾਂ ਵਿਚ ਸ਼ਾਮਲ ਹੋ ਗਈ ਹੈ ਜਿਹਨਾਂ ਨੂੰ ਨਾਸਾ ਵਿਚ ਜਾਣ ਦਾ ਮੌਕਾ ਮਿਲੇਗਾ। ਉਸ ਨੇ ਦਸਿਆ ਕਿ ਉਸ ਨੂੰ ਇਸ ਪ੍ਰਤੀਯੋਗਤਾ ਬਾਰੇ ਪਤਾ ਲੱਗਿਆ ਸੀ। ਜਦੋਂ ਉਹ ਕੈਰਮ ਮੈਚ ਦੀ ਪ੍ਰੈਕਟਿਸ ਕਰ ਰਹੀ ਸੀ ਤਾਂ ਉਸ ਕੋਲ ਇਕ ਅਖ਼ਬਾਰ ਪਿਆ ਸੀ।
Photo ਉਸ ਵਿਚ ਉਸ ਵਿਦਿਆਰਥਣ ਧਾਨਿਆ ਤਸਨੇਮ ਦੀ ਕਹਾਣੀ ਸੀ ਜੋ ਕਿ ਪਿਛਲੇ ਸਾਲ ਨਾਸਾ ਗਈ ਸੀ। ਇਸ ਤੋਂ ਬਾਅਦ ਉਹ ਘਰ ਗਈ ਅਤੇ ਪ੍ਰਤੀਯੋਗਤਾ ਲਈ ਰਜਿਸਟਰ ਕੀਤਾ। ਜੈਲਕਸ਼ਮੀ ਬੇਹੱਦ ਟੈਲੇਂਟੇਡ ਲੜਕੀ ਹੈ ਅਤੇ ਉਸ ਨੇ ਸਕੂਲ ਵਿਚ ਵੀ ਅਪਣੀ ਪੜ੍ਹਾਈ ਨਾਲ ਅਪਣਾ ਨਾਮ ਕਮਾਇਆ ਹੈ। ਉਸ ਨੇ ਕਈ ਤਰ੍ਹਾਂ ਦੀ ਸਕਾਲਰਸ਼ਿਪ ਵੀ ਜਿੱਤੀ ਹੈ। ਉਸ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਅਲੱਗ ਰਹਿੰਦੇ ਹੋਏ ਇਕ ਹੀ ਵਾਰ ਪੈਸੇ ਭੇਜਦਾ ਹੈ। ਉਸ ਦੇ ਟੀਚਰ ਅਤੇ ਦੋਸਤ ਉਸ ਦੀ ਪਾਸਪੋਰਟ ਲਈ ਮਦਦ ਕਰ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।