
ਇਸਦੀ ਜਾਣਕਾਰੀ ਅਸੀ ਆਪਣੀ ਵੈੱਬਸਾਈਟ 'ਤੇ ਵੀ ਦਿੱਤੀ ਸੀ-ਕੇ.ਸਿਵਨ
ਨਵੀਂ ਦਿੱਲੀ :ਭਾਰਤੀ ਪੁਲਾੜ ਏਜੰਸੀ ਇਸਰੋ ਦੇ ਮੁੱਖੀ ਕੇ. ਸਿਵਨ ਨੇ ਕਿਹਾ ਕਿ ਅਸੀ ਪਹਿਲਾਂ ਹੀ ਵਿਕਰਮ ਲੈਂਡਰ ਨੂੰ ਲੱਭ ਲਿਆ ਸੀ। ਸਿਵਨ ਨੇ ਕਿਹਾ ਕਿ ਨਾਸਾ ਤੋਂ ਪਹਿਲਾਂ ਸਾਡੇ ਆਰਬੀਟਰ ਨੂੰ ਵਿਕਰਮ ਲੈਂਡਰ ਨੇ ਲੱਭ ਲਿਆ ਸੀ ਅਤੇ ਇਸਦੀ ਜਾਣਕਾਰੀ ਅਸੀ ਆਪਣੀ ਵੈੱਬਸਾਈਟ 'ਤੇ ਵੀ ਦਿੱਤੀ ਸੀ। ਤੁਸੀ ਉੱਥੇ ਜਾ ਕੇ ਦੇਖ ਸਕਦੇ ਹੋ।
Indian Space Research Organisation (ISRO) Chief K Sivan on NASA finding Vikram Lander: Our own orbiter had located Vikram Lander, we had already declared that on our website, you can go back and see. (3.12.19) pic.twitter.com/zzyQWCDUIm
— ANI (@ANI) December 4, 2019
ਦੱਸ ਦਈਏ ਕਿ ਦੋ ਦਿਨ ਪਹਿਲਾਂ ਨਾਸਾ ਨੇ ਕਿਹਾ ਸੀ ਕਿ ਉਸਨੇ ਭਾਰਤੀ ਚੰਦਰਯਾਨ-2 ਦੇ ਵਿਕਰਮ ਲੈਂਡਰ ਦਾ ਮਲਬਾ ਲੱਭ ਲਿਆ ਹੈ। ਇਸ ਜਗ੍ਹਾਂ ਦਾ ਪਤਾ ਸ਼ਨਮੁਗਾ ਸੁਬਰਮਨੀਅਮ ਨੇ ਪਤਾ ਲਗਾਇਆ ਜਿਸਨੇ ਖੁਦ ਲੂਨਰ ਰੀਕੋਨਾਈਸੈਂਸ ਆਰਬੀਟਲ ਕੈਮਰੇ ਨਾਲ ਤਸਵੀਰਾਂ ਡਾਊਨਲੋਡ ਕੀਤੀ। ਇਸਦੀ ਪੁਸ਼ਟੀ ਨਾਸਾ ਅਤੇ ਏਰੀਜ਼ੋਨਾ ਸਟੇਟ ਯੂਨੀਵਰਸਿਟੀ ਨੇ ਸੋਮਵਾਰ ਨੂੰ ਕੀਤੀ।
file photo
ਨਾਸਾ ਨੇ ਕਿਹਾ ਸੀ ਕਿ ਪਹਿਲੀ ਧੂੰਦਲੀ ਤਸਵੀਰ ਹਾਦਸਾਗ੍ਰਸਤ ਥਾਂ ਦੀ ਹੋ ਸਕਦੀ ਹੈ ਜੋ ਐਲਆਰਓਸੀ ਦੇ ਜ਼ਰੀਏ 17 ਨਵੰਬਰ ਨੂੰ ਲਈ ਗਈ ਤਸਵੀਰ ਨਾਲ ਬਣਾਈ ਗਈ ਹੈ। ਕਈਂ ਲੋਕਾਂ ਨੇ ਵਿਕਰਮ ਦੇ ਬਾਰੇ ਵੀ ਜਾਣਨ ਦੇ ਲਈ ਇਸ ਤਸਵੀਰ ਨੂੰ ਡਾਊਨਲੋਡ ਕੀਤਾ।ਨਾਸਾ ਨੇ ਕਿਹਾ ਕਿ ਉਨ੍ਹਾਂ 'ਚੋਂ ਇਕ ਸੁਬਰਮਨੀਅਮ ਨੇ ਮਲਬੇ ਦੀ ਸਟੀਕ ਪਹਿਚਾਣ ਦੇ ਨਾਲ ਐਲਆਰਓਸੀ ਪ੍ਰੋਜੈਕਟ ਨਾਲ ਸੰਪਰਕ ਕੀਤਾ।
file photo
ਐਲਆਰਓਸੀ ਏਰੀਜ਼ੋਨਾ ਯੂਨੀਵਰਸਿਟੀ ਵਿਚ ਸਥਿਤ ਹੈ। ਛੇ ਸਤੰਬਰ ਨੂੰ ਚੰਦਰਯਾਨ-2 ਦੀ ਲਾਚਿੰਗ ਤੋਂ ਬਾਅਦ ਦੱਖਣੀ ਧਰੂਵ 'ਤੇ ਸਾਫਟਲੈਂਡਿਗ ਕਰਨ ਦੀ ਕੌਸ਼ਿਸ਼ ਦੇ ਦੌਰਾਨ ਲੈਂਡਰ ਵਿਕਰਮ ਦਾ ਇਸਰੋ ਨਾਲ ਸੰਪਰਕ ਟੁੱਟ ਗਿਆ ਸੀ।