
ਸਰਕਾਰ ਵੱਲੋਂ ਇਹ ਬਿੱਲ ਈ ਸਲਿਆ ਲਾਇਆ ਗਿਆ ਸੀ ਤਾਂ ਕਿ ਗੈਰ ਕਾਨੂੰਨੀ ਕਲੋਨੀਆਂ ਨੂੰ ਕਾਨੂੰਨੀ ਰੂਪ ਤੋਂ ਕਾਨੂੰਨੀ ਕਰ ਦਿੱਤਾ ਗਿਆ ਹੈ।
ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੀਆਂ ਗੈਰ ਕਾਨੂੰਨੀ ਕਲੋਨੀਆਂ ਦੇ ਨਿਵਾਸੀ 16 ਦਸੰਬਰ ਯਾਨੀ ਅੱਜ ਤੋਂ ਮਾਲਿਕਾਨਾ ਹੱਕ ਲਈ ਅਪਲਾਈ ਕਰ ਸਕਦੇ ਹਨ। ਪਿਛਲੇ ਹਫ਼ਤੇ ਹੀ ਸੰਸਦ ਵਿਚ ਦਿੱਲੀ ਇਸ ਸਬੰਧੀ ਬਿੱਲ ਪਾਸ ਕੀਤਾ ਗਿਆ ਸੀ। ਸਰਕਾਰ ਵੱਲੋਂ ਇਹ ਬਿੱਲ ਈ ਸਲਿਆ ਲਾਇਆ ਗਿਆ ਸੀ ਤਾਂ ਕਿ ਗੈਰ ਕਾਨੂੰਨੀ ਕਲੋਨੀਆਂ ਨੂੰ ਕਾਨੂੰਨੀ ਰੂਪ ਤੋਂ ਕਾਨੂੰਨੀ ਕਰ ਦਿੱਤਾ ਗਿਆ ਹੈ।
Delhiਇਸ ਤੋਂ ਪਹਿਲਾਂ 23 ਅਕਤੂਬਰ ਨੂੰ ਕੈਬਨਿਟ ਨੇ 40 ਲੱਖਾਂ ਮਕਾਨਾਂ ਵਾਲੇ 1,731 ਗੈਰ ਕਾਨੂੰਨੀ ਕਲੋਨੀਆਂ ਦੀ ਮਾਲਿਕਾਨਾ ਹਕ ਦੇਣ ਦਾ ਫ਼ੈਸਲਾ ਲਿਆ ਸੀ। ਵਰਤਮਾਨ ਵਿਚ ਇਹਨਾਂ ਕਲੋਨੀਆਂ ਦੀ ਕੋਈ ਵੀ ਪ੍ਰਾਪਟੀ ਰਜਿਸਟਰਡ ਨਹੀਂ ਹੈ। ਸੰਸਦ ਵਿਚ ਇਸ ਨੂੰ ਬਿੱਲ ਪਾਸ ਕੀਤੇ ਜਾਣ ਤੋਂ ਬਾਅਦ ਇੱਥੇ ਦੇ ਨਿਵਾਸੀਆਂ ਨੂੰ ਪਾਵਰ ਆਫ ਅਟਾਰਨੀ ਦੇ ਆਧਾਰ, ਸੇਲ ਐਗਰੀਮੈਂਟ, ਵਸੀਅਤ, ਪਜੇਸ਼ਨ ਲੈਟਰ ਸਮੇਤ ਕਈ ਹੋਰ ਦਸਤਾਵੇਜ਼ ਦੀ ਜ਼ਰੂਰਤ ਹੋਵੇਗੀ।
Delhi ਪਿਛਲੇ ਮਹੀਨੇ ਕੇਂਦਰੀ ਹਾਉਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਸੀ ਕਿ 16 ਦਸੰਬਰ ਤੋਂ ਗੈਰ ਕਾਨੂੰਨੀ ਕਲੋਨੀਆਂ ਦੇ ਨਿਵਾਸੀ ਮਾਲਿਕਾਨਾ ਹਕ ਲਈ ਅਪਲਾਈ ਕਰ ਸਕਣਗੇ। ਦਿੱਲੀ ਡਿਵੈਲਪਮੈਂਟ ਅਥਾਰਿਟੀ ਨੇ ਦਿੱਲੀ ਵਿਚ ਕਈ ਇਲਾਕਿਆਂ ਵਿਚ ਕੁਲ 50 ਤੋਂ ਵੀ ਵਧ ਹੈਲਪਡੈਸਕ ਬਣਾਏ ਹਨ। ਇਹ ਹੈਲਪਡੈਸਕ ਦੁਆਰਕਾ, ਕੜਕੜਡੂਮਾ, ਵਸੰਤ ਕੁੰਜ, ਅਜਾਦਪੁਰ ਅਤੇ ਮੁੰਡਕਾ ਵਰਗੇ ਇਲਾਕੇ ਸ਼ਾਮਲ ਹਨ।
Delhi ਅੱਜ ਹੀ ਦਿੱਲੀ ਡਿਵੈਲਪਮੈਂਟ ਅਥਾਰਿਟੀ ਇਕ ਨਵਾਂ ਵੈਬਸਾਈਟ ਲਾਂਚ ਕਰੇਗੀ। ਇਸ ਵੈਬਸਾਈਟ ਦੇ ਮਾਧਿਅਮ ਤੋਂ ਇਹਨਾਂ ਕਲੋਨੀਆਂ ਵਿਚ ਰਹਿਣ ਵਾਲੇ ਨਿਵਾਸੀ ਮਾਲਿਕਾਨਾ ਹਕ ਲਈ ਅਪਲਾਈ ਕਰ ਸਕਦੇ ਹਨ। ਉਮੀਦਵਾਰਾਂ ਨੂੰ ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਜ਼ਰੂਰੀ ਦਸਤਾਵੇਜ਼ ਅਪਲੋਡ ਕਰਨੇ ਹੋਣਗੇ। ਇਹਨਾਂ ਵਿਚ ਜਨਰਲ ਪਾਵਰ ਆਫ ਅਟਾਰਨੀ, ਪੇਮੈਂਟ ਸਲਿਪ, ਪਜੇਸ਼ਨ ਲੇਟਰ ਆਦਿ ਸ਼ਾਮਲ ਹੋਣਗੇ।
Delhi ਇਸ ਤੋਂ ਬਾਅਦ DDA ਦੇ ਅਧਿਕਾਰੀ ਸਾਈਟ ਤੇ ਵੈਰੀਫਿਕੇਸ਼ਨ ਲਈ ਪਹੁੰਚਣਗੇ। ਕੋਈ ਵੀ ਪਰੇਸ਼ਾਨੀ ਹੋਣ ਤੇ ਉਹ ਨਿਵਾਸੀਆਂ ਦੀ ਮਦਦ ਵੀ ਕਰੇਗਾ। ਉਮੀਦਵਾਰਾਂ ਨੂੰ ਕਿਸੇ ਵੀ ਜਾਣਕਾਰੀ ਸਮੇਤ ਹੋਰ ਜਾਣਕਾਰੀਆਂ ਲਈ 50 ਹੈਲਪਡੈਸਕ ਵੀ ਅਲੱਗ-ਅਲੱਗ ਥਾਵਾਂ ਤੇ ਲਗਾਇਆ ਜਾਵੇਗਾ। ਅਪਲਾਈ ਕਰਨ ਲਈ 180 ਦਿਨਾਂ ਦੇ ਅੰਦਰ ਹੀ ਓਨਰਸ਼ਿਪ ਸਰਟੀਫਿਕੇਟ ਦਿੱਤਾ ਜਾਵੇਗਾ।
ਓਨਰਸ਼ਿਪ ਸਰਟੀਫਿਕੇਟ ਪ੍ਰਾਪਤ ਕਰਨ ਲਈ ਕੇਂਦਰ ਸਰਕਾਰ ਦੁਆਰਾ ਨਿਰਧਾਰਿਤ ਰਕਮ ਜਮ੍ਹਾਂ ਕਰਾਉਣੀ ਪਵੇਗੀ। ਨਾਲ ਹੀ ਨਿਵਾਸੀਆਂ ਨੂੰ ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਚਾਰਜ ਵੀ ਦੇਣਾ ਹੋਵੇਗਾ। ਇਹਨਾਂ ਪ੍ਰਾਪਰਟੀਆਂ ਦਾ ਰਜਿਸਟ੍ਰੇਸ਼ਨ ਘਰ ਦੀ ਸੀਨੀਅਰ ਔਰਤ ਦੇ ਨਾਮ ਤੇ ਹੀ ਹੋਵੇਗਾ। ਹਾਲਾਂਕਿ ਇਸ ਨੂੰ ਜੁਆਇੰਟ ਰੂਪ ਤੋਂ ਰਜਿਸਟ੍ਰੇਸ਼ਨ ਕਰਨ ਦਾ ਵੀ ਵਿਕਲਪ ਹੋਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।