
, ਇਕਜੁੱਟਤਾ ਬਣਾ ਕੇ ਰੱਖਣੀ ਬਹੁਤ ਜ਼ਰੂਰੀ
ਨਵੀਂ ਦਿੱਲੀ, ਹਰਦੀਪ ਸਿੰਘ ਭੋਗਲ: ਦਿੱਲੀ ਬਾਰਡਰ ‘ਤੇ ਇਕਜੁੱਟਤਾ ਬਣਾਈ ਰੱਖਣ ਦੀ ਅਪੀਲ ਕਰਦਿਆਂ ਬੀਰ ਸਿੰਘ ਨੇ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਤੋੜਨ ਲਈ ਕੇਂਦਰ ਸਰਕਾਰ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਹੈ ,ਇਨ੍ਹਾਂ ਤੋਂ ਬਚਣ ਦੇ ਲਈ ਸਾਨੂੰ ਇਕਜੁੱਟਤਾ ਬਣਾਈ ਰੱਖਣੀ ਅਤਿ ਜ਼ਰੂਰੀ ਹੈ। ਬੀਰ ਸਿੰਘ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਬਹੁਤ ਸਾਰੀਆਂ ਸਮੱਸਿਆਵਾਂ ਆਪਸ ਵਿਚ ਹੋ ਸਕਦੀਆਂ ਹਨ, ਆਗੂਆਂ ਨੂੰ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਆਪਸ ਵਿਚ ਬੈਠ ਕੇ ਇਨ੍ਹਾਂ ਸਮੱਸਿਆਵਾਂ ਦਾ ਹੱਲ ਲੱਭਣਾ ਚਾਹੀਦਾ ਹੈ।
farmerਉਨ੍ਹਾਂ ਕਿਹਾ ਕਿ ਇਸ ਸੰਘਰਸ਼ ਨੂੰ ਜਿੱਤਣ ਦੇ ਲਈ ਸਾਨੂੰ ਸਾਰੀ ਤਾਕਤ ਨੂੰ ਇੱਕ ਜਗ੍ਹਾ ‘ਤੇ ਰੱਖਣਾ ਹੋਵੇਗਾ ਕਿਉਂਕਿ ਖਿੱਲਰੀ ਹੋਈ ਤਾਕਤ ਸਹੀ ਨਤੀਜੇ ਨਹੀਂ ਕੱਢ ਸਕਦੀ। ਸੰਘਰਸ਼ ਨੂੰ ਇੱਕਜੁੱਟ ,ਅਨੁਸਾਸਨ ਅਤੇ ਸ਼ਾਤਮਈ ਰੱਖਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਜਿਥੇ ਮੀਡੀਆ ਕਿਸਾਨਾਂ ਨੂੰ ਲੰਗਰ ਵਿਚ ਮਿਲਣ ਵਾਲਾ ਜਾਂ ਹੋਰ ਸਹੂਲਤਾਂ ਬਾਰੇ ਵਾਰ ਵਾਰ ਗੱਲ ਕਰ ਰਿਹਾ ਹੈ, ਉੱਥੇ ਹੀ ਮੀਡੀਏ ਨੂੰ ਸੰਘਰਸ਼ ਵਿਚ ਰਹਿ ਰਹੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਲੋਕਾਂ ਨੂੰ ਦੱਸਣਾ ਚਾਹੀਦਾ ਹੈ,ਤਾਂ ਜੋ ਸੰਘਰਸ਼ ਦੇ ਅਸਲ ਰੂਪ ਵੀ ਸਾਹਮਣੇ ਆ ਸਕਣ।
Amit and modiਉਨ੍ਹਾਂ ਕਿਹਾ ਕਿ ਸਾਨੂੰ ਇਸ ਸੰਘਰਸ਼ ਨੂੰ ਲੜਨ ਦੇ ਲਈ ਆਪਣੇ ਇਤਿਹਾਸ ਤੋਂ ਪ੍ਰੇਰਨਾ ਮਿਲ ਰਹੀ ਹੈ , ਜਿਹੜੇ ਹਾਲਤਾਂ ਵਿੱਚ ਸਾਡਾ ਪੂਰਵਜ ਨੇ ਸੰਘਰਸ਼ ਕੀਤੇ ਉਨ੍ਹਾਂ ਹਾਲਤਾਂ ਤੋਂ ਵੀ ਸਾਨੂੰ ਪ੍ਰੇਰਨਾ ਮਿਲ ਰਹੀ ਹੈ। ਬੀਰ ਸਿੰਘ ਨੇ ਕਿਹਾ ਕਿ ਸਾਨੂੰ ਸਬਰ ਅਤੇ ਪਿਆਰ ਨਾਲ ਚੱਲਣਾ ਚਾਹੀਦਾ ਹੈ ਕਿਉਂਕਿ ਸਾਡੇ ਇਤਿਹਾਸ ਵਿੱਚ ਪਿਆਰ ਤੇ ਸਫ਼ਰ ਦੀਆਂ ਬਹੁਤ ਵੱਡੀਆਂ ਮਿਸਾਲਾਂ ਪਈਆਂ ਹਨ, ਸਾਡੇ ਬੀਤੇ ਇਤਿਹਾਸ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ।
farmer protestਉਨ੍ਹਾਂ ਕਿਹਾ ਕਿ ਇਹ ਸੰਘਰਸ਼ ਕਿਸੇ ਧਰਮ ਦਾ ਕਿਸੇ ਜਾਤ ਦਾ ਜਾਂ ਕੌਮ ਨਹੀਂ । ਇਹ ਸੰਘਰਸ਼ ਨਾ ਕਮਿਊਨਿਸਟ ਦਾ ਹੈ ਨਾ ਹੀ ਇਹ ਸੰਘਰਸ਼ ਕਿਸੇ ਧਰਮ ਵਿਸ਼ੇਸ਼ ਦਾ ਹੈ, ਇਹ ਸੰਘਰਸ਼ ਕਿਸਾਨੀ ਦੀ ਹੋਂਦ ਨੂੰ ਬਚਾਉਣ ਲਈ ਲੜਿਆ ਜਾ ਰਿਹਾ ਹੈ।