
ਧੁੰਦ ਕਾਰਨ ਘੱਟ ਹੋਈ ਵਿਜ਼ੀਬਿਲਿਟੀ ਨਾਲ ਹਵਾਈ ਅੱਡਿਆਂ 'ਤੇ ਅਸਰ ਦੇਖਿਆ ਜਾ ਸਕਦਾ ਹੈ।
ਨਵੀਂ ਦਿੱਲੀ: ਦੇਸ਼ ਭਰ ਠੰਡ 'ਚ ਲਗਾਤਾਰ ਵੱਧਣ ਨਾਲ ਕਈ ਇਲਾਕਿਆਂ 'ਚ ਸੰਘਣੀ ਧੁੰਦ ਛਾਈ ਹੋਈ ਹੈ। ਇਸ ਨਾਲ ਵਿਜ਼ੀਬਿਲਿਟੀ ਵੀ ਕਾਫੀ ਘੱਟ ਹੋ ਗਈ ਹੈ। ਇਸ ਕਰਕੇ ਹੁਣ ਆਵਾਜਾਈ 'ਤੇ ਵੀ ਕਾਫੀ ਅਸਰ ਦੇਖਣ ਨੂੰ ਮਿਲਿਆ ਹੈ। ਉੱਥੇ ਹੀ ਕਈ ਰੇਲਾਂ ਨੂੰ ਖਰਾਬ ਮੌਸਮ ਤੇ ਹੋਰ ਕਾਰਨਾਂ ਦੇ ਚੱਲਦਿਆ ਡਾਇਵਰਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਵਾਈ ਕੰਪਨੀ ਸਪਾਇਸਜੈਟ ਨੇ ਕਿਹਾ ਕਿ ਘੱਟ ਵਿਜ਼ੀਬਿਲਿਟੀ ਕਾਰਨ ਅੰਮ੍ਰਿਤਸਰ, ਦਰਭੰਗਾ, ਧਰਮਸ਼ਾਲਾ ਤੇ ਜਬਲਪੁਰ ਦੀਆਂ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ।
ਉੱਥੇ ਹੀ ਦੇਸ਼ ਦੀ ਰਾਜਧਾਨੀ ਦਿੱਲੀ 'ਚ ਵੀ ਧੁੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਦਰਮਿਆਨ ਦਿੱਲੀ ਏਅਰਪੋਰਟ ਦਾ ਕਹਿਣਾ ਹੈ ਕਿ ਧੁੰਦ ਕਾਰਨ ਘੱਟ ਹੋਈ ਵਿਜ਼ੀਬਿਲਿਟੀ ਨਾਲ ਹਵਾਈ ਅੱਡਿਆਂ 'ਤੇ ਅਸਰ ਦੇਖਿਆ ਜਾ ਸਕਦਾ ਹੈ।
ਇਨ੍ਹਾਂ 14 ਰੇਲਾਂ ਦਾ ਰੂਟ ਬਦਲਿਆ
ਪਹਾੜੀ ਇਲਾਕਿਆਂ 'ਚ ਬਰਫਬਾਰੀ ਕਾਰਨ ਸੜਕਾਂ 'ਤੇ ਆਵਾਜਾਈ ਹੌਲੀ ਹੋ ਗਈ ਹੈ। ਉੱਥੇ ਹੀ ਅੱਜ 14 ਰੇਲਾਂ ਦਾ ਰੂਟ ਬਦਲਿਆ ਗਿਆ ਹੈ। ਜਿਹੜੀਆਂ ਟਰੇਨਾਂ ਦੇ ਰੂਟ ਬਦਲੇ ਹਨ ਉਹ ਇਸ ਤਰ੍ਹਾਂ ਹਨ: 00761, 00762, 02432, 02617, 02618, 02625, 02626, 02780, 02904, 02925, 02926, 04650, 06527 ਅਤੇ 30361 ਹਨ।
ਹਵਾਈ ਉਡਾਣ ਆਵਾਜਾਈ ਤੇ ਪਿਆ ਅਸਰ
ਦਿੱਲੀ ਅੰਤਰ ਰਾਸ਼ਟਰੀ ਹਵਾਈ ਅੱਡੇ ਨੇ ਵਧਦੇ ਕੋਰੇ ਦੇ ਵਿਚ ਸੁਰੱਖਿਅਤ ਉਡਾਣ ਆਵਾਜਾਈ ਯਕੀਨੀ ਬਣਾਉਣ ਲਈ ਕਮਰ ਕੱਸ ਲਈ ਹੈ। ਏਅਰਪੋਰਟ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਕੋਰੇ ਕਾਰਨ ਵਿਜੀਬਿਲਿਟੀ ਘਟ ਜਾਂਦੀ ਹੈ ਤਾਂ ਹਵਾਈ ਅੱਡਾ ਏਅਰਪੋਰਟ ਕੋਲੈਬੋਰੇਟਿਵ ਡਿਸੀਜ਼ਨ ਮੇਕਿੰਗ ਇਕਾਈ ਦਾ ਇਸਤੇਮਾਲ ਕਰਦਾ ਹੈ। ਜਿਸ 'ਚ ਘਰੇਲੂ ਏਅਰਲਾਇਨ, ਜਹਾਜ਼ ਆਵਾਜਾਈ ਕੰਟੋਰਲ ਤੇ ਦਿੱਲੀ ਅੰਤਰ ਰਾਸ਼ਟਰੀ ਏਅਰਪੋਰਟ ਲਿਮਿਟਡ ਦੇ ਪ੍ਰਤਨਿਧੀ ਹੈ।