ਲਾਪਰਵਾਹੀ ਨਾਲ ਗੱਡੀ ਚਲਾਉਣ ਨੂੰ ਹਮੇਸ਼ਾ ਤੇਜ਼ ਰਫ਼ਤਾਰ ਨਾਲ ਨਹੀਂ ਜੋੜਿਆ ਜਾ ਸਕਦਾ- ਇਲਾਹਾਬਾਦ HC 
Published : Dec 16, 2021, 9:18 am IST
Updated : Dec 16, 2021, 12:57 pm IST
SHARE ARTICLE
Allahabad HC
Allahabad HC

ਮਾਤਾ-ਪਿਤਾ ਦੇ ਰਹਿੰਦੇ ਇਕ ਬੇਟੇ ਦੀ ਮੌਤ ਹੋ ਜਾਣ ਨਾਲ ਕਿੰਨਾ ਦੁੱਖ ਹੁੰਦਾ ਹੈ ਅਸੀਂ ਉਸ ਦੁੱਖ ਅਤੇ ਮਾਨਸਿਕ ਪੀੜਾ ਦੀ ਕਲਪਨਾ ਹੀ ਕਰ ਸਕਦੇ ਹਾਂ।

 

ਇਲਾਹਾਬਾਦ - ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ ਵਿਚ ਇਲਾਹਾਬਾਦ ਹਾਈ ਕੋਰਟ ਨੇ ਇੱਕ ਮਾਮਲੇ ਦੀ ਸੁਣਵਾਈ ਕਰਦਿਆਂ ਨੈਸ਼ਨਲ ਇੰਸ਼ੋਰੈਂਸ ਕੰਪਨੀ ਨੂੰ 33 ਲੱਖ 50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਨਿਰਦੇਸ਼ ਦਿੱਤਾ ਹੈ। ਹਾਈਕੋਰਟ ਨੇ ਸੁਣਵਾਈ ਕਰਦੇ ਹੋਏ ਕਿਹਾ ਕਿ ਹਾਦਸੇ 'ਚ ਨੌਜਵਾਨ ਦੀ ਮੌਤ ਕਿਸੇ ਵੀ ਮਾਤਾ-ਪਿਤਾ ਅਤੇ ਉਸ ਦੇ ਪਰਿਵਾਰ ਲਈ ਕਿਸੇ ਵੱਡੇ ਸਦਮੇ ਤੋਂ ਘੱਟ ਨਹੀਂ ਹੈ।ਮਾਤਾ-ਪਿਤਾ ਦੇ ਰਹਿੰਦੇ ਇਕ ਬੇਟੇ ਦੀ ਮੌਤ ਹੋ ਜਾਣ ਨਾਲ ਕਿੰਨਾ ਦੁੱਖ ਹੁੰਦਾ ਹੈ ਅਸੀਂ ਉਸ ਦੁੱਖ ਅਤੇ ਮਾਨਸਿਕ ਪੀੜਾ ਦੀ ਕਲਪਨਾ ਹੀ ਕਰ ਸਕਦੇ ਹਾਂ।

ACCIDENTACCIDENT

ਅਜਿਹੇ 'ਚ ਅਦਾਲਤ ਨੇ ਕਿਹਾ ਕਿ ਪਹਿਲਾਂ ਮਾਂ ਨੇ ਆਪਣੇ ਇਕਲੌਤੇ ਪੁੱਤਰ ਨੂੰ ਗੁਆਇਆ, ਉਸ ਤੋਂ ਬਾਅਦ ਪਤੀ ਦੀ ਵੀ ਮੌਤ ਹੋ ਗਈ। ਅਸੀਂ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਉਹ ਆਪਣੀ ਬਾਕੀ ਦੀ ਜ਼ਿੰਦਗੀ ਇਕੱਲੇ ਵਿਚ ਕਿਵੇਂ ਗੁਜ਼ਾਰ ਰਹੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਟਰੱਕ ਹਾਦਸੇ 'ਚ ਮਜ਼ਦੂਰ ਨੌਜਵਾਨ ਦੀ ਮੌਤ 'ਤੇ ਬੀਮਾ ਕੰਪਨੀ ਨੂੰ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਹਨ।

Allahabad HCAllahabad HC

ਦਰਅਸਲ, ਅਦਾਲਤ ਨੇ ਟਰੱਕ ਹਾਦਸੇ 'ਚ ਮਜ਼ਦੂਰ ਨੌਜਵਾਨ ਦੀ ਮੌਤ 'ਤੇ 33 ਲੱਖ 50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਨਿਰਦੇਸ਼ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਟ੍ਰਿਬਿਊਨਲ ਵੱਲੋਂ ਦਿੱਤੇ ਅਵਾਰਡ ਵਿਚ ਅੱਠ ਫੀਸਦੀ ਵਿਆਜ ਵਧਾਉਣ ਦਾ ਵੀ ਨਿਰਦੇਸ਼ ਦਿੱਤਾ ਹੈ। ਅਦਲਾਤ ਨੇ ਬੀਮਾ ਕੰਪਨੀ ਦੀ ਇਸ ਦਲੀਲ ਨੂੰ ਵੀ ਰੱਦ ਕਰ ਦਿੱਤਾ ਕਿ ਟਰੱਕ ਦੀ ਤੇਜ਼ ਰਫ਼ਤਾਰ ਨਹੀਂ ਸੀ। ਉਹ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਿਹਾ ਸੀ। ਇਸ ਦੌਰਾਨ ਅਦਾਲਤ ਨੇ ਕਿਹਾ ਕਿ ਲਾਪਰਵਾਹੀ ਨਾਲ ਗੱਡੀ ਚਲਾਉਣ ਨੂੰ ਹਮੇਸ਼ਾ ਤੇਜ਼ ਰਫ਼ਤਾਰ ਨਾਲ ਨਹੀਂ ਜੋੜਿਆ ਜਾ ਸਕਦਾ। ਅਜਿਹੇ 'ਚ ਹਾਈਕੋਰਟ ਦਾ ਇਹ ਹੁਕਮ ਜਸਟਿਸ ਸੁਨੀਤਾ ਅਗਰਵਾਲ ਅਤੇ ਜਸਟਿਸ ਕ੍ਰਿਸ਼ਨਾ ਪਹਿਲ ਦੀ ਡਿਵੀਜ਼ਨ ਬੈਂਚ ਨੇ ਡਾ: ਅਨੂਪ ਕੁਮਾਰ ਭੱਟਾਚਾਰੀਆ (ਮੁਕੱਦਮੇ ਦੌਰਾਨ ਮ੍ਰਿਤਕ) ਅਤੇ ਲੀਨਾ ਭੱਟਾਚਾਰੀਆ ਦੀ ਅਪੀਲ 'ਤੇ ਦਿੱਤਾ ਹੈ।

Tragic accidentTragic accident

ਦੱਸ ਦਈਏ ਕਿ ਐਵਾਰਡ ਦੇ ਖਿਲਾਫ਼ ਦਾਇਰ ਪਟੀਸ਼ਨ 'ਚ ਹਾਈਕੋਰਟ ਨੇ ਪਟੀਸ਼ਨਕਰਤਾ ਨੂੰ ਕਿਹਾ ਸੀ ਕਿ ਟਰੱਕ ਡਰਾਈਵਰ ਘੋਰ ਲਾਪਰਵਾਹੀ ਨਾਲ ਟਰੱਕ ਚਲਾ ਰਿਹਾ ਸੀ ਅਤੇ ਉਸ ਦਾ ਬੀਮਾ ਕਰਵਾਇਆ ਗਿਆ ਸੀ। ਅਜਿਹੀ ਸਥਿਤੀ ਵਿਚ, ਬੀਮਾ ਕੰਪਨੀ ਨੂੰ ਉਚਿਤ ਮੁਆਵਜ਼ਾ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਬੀਮਾ ਕੰਪਨੀ ਨੇ ਦੱਸਿਆ ਕਿ ਇਕ ਚਸ਼ਮਦੀਦ ਨੇ ਵੀ ਕੁਝ ਦੂਰੀ ਤੱਕ ਟਰੱਕ ਦਾ ਪਿੱਛਾ ਕੀਤਾ।

ਅਜਿਹੇ 'ਚ ਟਰੱਕ ਦੀ ਰਫਤਾਰ ਸਿਰਫ 50 ਕਿਲੋਮੀਟਰ ਸੀ, ਜਿਸ ਨੂੰ ਹਾਈ ਸਪੀਡ ਨਹੀਂ ਕਿਹਾ ਜਾ ਸਕਦਾ। ਇਸ ਦੌਰਾਨ ਟ੍ਰਿਬਿਊਨਲ ਨੇ 8 ਫੀਸਦੀ ਵਿਆਜ ਸਮੇਤ 2 ਲੱਖ 30 ਹਜ਼ਾਰ 400 ਰੁਪਏ ਦਾ ਮੁਆਵਜ਼ਾ ਅਦਾ ਕਰਨ ਦੇ ਹੁਕਮ ਦਿੱਤੇ ਸਨ। ਇਸ ਦੇ ਨਾਲ ਹੀ ਇਸ ਕੇਸ ਦੇ ਸਬੂਤਾਂ ਅਨੁਸਾਰ 20 ਜੁਲਾਈ 2004 ਨੂੰ ਅਭਿਸ਼ੇਕ ਦੀ ਦਿੱਲੀ-ਰਾਏਬਰੇਲੀ ਰੋਡ 'ਤੇ ਇੱਕ ਦੁਰਘਟਨਾ ਵਿਚ ਮੌਤ ਹੋ ਗਈ ਸੀ, ਜਿਸ ਕਾਰਨ ਮੁਆਵਜ਼ੇ ਦਾ ਦਾਅਵਾ ਕੀਤਾ ਗਿਆ ਸੀ।

 

SHARE ARTICLE

ਏਜੰਸੀ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement