ਗੂਗਲ ਐੱਮ.ਡੀ. ਦੇ ਪੁੱਤਰ ਨੂੰ ਕਿਸੇ ਨੇ ਪੁੱਛਿਆ ਕਿ ਉਹ ਉੱਤਰੀ ਭਾਰਤੀ ਹੈ ਜਾਂ ਦੱਖਣੀ ਭਾਰਤੀ, ਮਿਲਿਆ ਮਜ਼ੇਦਾਰ ਜਵਾਬ
Published : Dec 16, 2022, 5:48 pm IST
Updated : Dec 16, 2022, 5:48 pm IST
SHARE ARTICLE
Image
Image

ਪਰਮਿੰਦਰ ਸਿੰਘ ਦਾ ਟਵੀਟ ਸੋਸ਼ਲ ਮੀਡੀਆ 'ਤੇ ਬਣਿਆ ਚਰਚਾ ਦਾ ਵਿਸ਼ਾ  

 

ਮੰਗਲੁਰੂ - ਗੂਗਲ ਦੇ ਸਾਬਕਾ ਐਮ.ਡੀ. ਪਰਮਿੰਦਰ ਸਿੰਘ ਇੱਕ ਵਾਰ ਫ਼ਿਰ ਚਰਚਾ ਵਿੱਚ ਹਨ। ਇਸ ਵਾਰ ਚਰਚਾ ਦਾ ਵਿਸ਼ਾ ਹੈ ਉਨ੍ਹਾਂ ਵੱਲੋਂ ਕੀਤਾ ਗਿਆ ਇੱਕ ਟਵੀਟ, ਜਿਸ 'ਚ ਉਨ੍ਹਾਂ ਜ਼ਿਕਰ ਕੀਤਾ ਹੈ ਕਿ ਇੱਕ ਵਾਰ ਉਨ੍ਹਾਂ ਦੇ ਪੁੱਤਰ ਨੂੰ ਪੁੱਛਿਆ ਗਿਆ ਸੀ ਕਿ ਉਹ ਉੱਤਰੀ ਭਾਰਤੀ ਹੈ ਜਾਂ ਦੱਖਣੀ ਭਾਰਤੀ। ਇਸ ਬਾਰੇ ਉਨ੍ਹਾਂ ਦੇ ਪੁੱਤਰ ਨੇ ਬੜਾ ਮਜ਼ੇਦਾਰ ਜਵਾਬ ਦਿੱਤਾ ਸੀ। 

ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ 20 ਸਾਲ ਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਾਦ ਹੈ ਕਿ ਬਹੁਤ ਸਮਾਂ ਪਹਿਲਾਂ, ਕਿਸੇ ਨੇ ਉਨ੍ਹਾਂ ਦੇ ਬੇਟੇ ਨੂੰ ਪੁੱਛਿਆ ਸੀ ਕਿ ਉਹ ਉੱਤਰੀ ਭਾਰਤੀ ਹੈ ਜਾਂ ਦੱਖਣੀ ਭਾਰਤੀ, ਤਾਂ ਉਸ ਦਾ ਜਵਾਬ ਬਹੁਤ ਹੀ ਮਜ਼ੇਦਾਰ ਸੀ।  

ਪੋਸਟ ਵਿੱਚ ਲਿਖਿਆ ਸੀ, "ਬੰਗਲੌਰ ਵਿੱਚ ਇੱਕ ਪੰਜਾਬੀ ਪਰਿਵਾਰ ਵਿੱਚ ਪੈਦਾ ਹੋਇਆ ਮੇਰਾ ਬੇਟਾ 9 ਸਾਲ ਦਾ ਸੀ, ਜਦੋਂ ਉਸ ਨੂੰ ਪੁੱਛਿਆ ਗਿਆ, "ਤੁਸੀਂ ਉੱਤਰੀ ਭਾਰਤੀ ਹੋ ਜਾਂ ਦੱਖਣੀ ਭਾਰਤੀ ਹੋ।" ਉਸ ਨੇ ਜਵਾਬ ਦਿੱਤਾ, "ਮੈਨੂੰ ਲਗਦਾ ਹੈ ਕਿ ਮੈਂ ਇੱਕ NOUTH ਭਾਰਤੀ ਹਾਂ!" (ਉੱਤਰ ਅਤੇ ਦੱਖਣ ਦਾ ਸੰਗਮ)

ਇਹ ਪੋਸਟ ਦੋ ਦਿਨ ਪਹਿਲਾਂ ਹੀ ਸ਼ੇਅਰ ਕੀਤੀ ਗਈ ਸੀ। ਅਪਲੋਡ ਹੋਣ ਤੋਂ ਬਾਅਦ, ਇਸ ਨੂੰ 4000 ਤੋਂ ਵੱਧ ਲਾਈਕ ਮਿਲ ਚੁੱਕੇ ਹਨ। 

Location: India, Karnataka, Bengaluru

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement