
ਵੈੱਬਸਾਈਟ ਡਾਊਨਡਿਟੇਟਰ ਅਨੁਸਾਰ ਸ਼ਾਮ 7 ਵਜੇ ਤੋਂ ਜੀਮੇਲ ਦੀ ਸੇਵਾ ਵਿਚ ਸਮੱਸਿਆ ਆ ਰਹੀ ਹੈ।
ਨਵੀਂ ਦਿੱਲੀ: ਦਿੱਗਜ ਸਰਚ ਇੰਜਨ ਕੰਪਨੀ ਗੂਗਲ ਦੀ ਈਮੇਲ ਸੇਵਾ ਜੀਮੇਲ ਕਈ ਉਪਭੋਗਤਾਵਾਂ ਲਈ ਬੰਦ ਹੈ। ਦੁਨੀਆ ਦੀ ਸਭ ਤੋਂ ਮਸ਼ਹੂਰ ਈਮੇਲ ਸੇਵਾ ਦੇ ਐਪ ਅਤੇ ਡੈਸਕਟਾਪ ਵਰਜ਼ਨ ਦੋਵੇਂ ਆਊਟੇਜ ਨਾਲ ਪ੍ਰਭਾਵਿਤ ਹੋਏ ਹਨ। ਐਪਸ ਅਤੇ ਵੈੱਬਸਾਈਟਾਂ ਦੀ ਆਨਲਾਈਨ ਸਥਿਤੀ ਨੂੰ ਟ੍ਰੈਕ ਕਰਨ ਵਾਲੀ ਵੈੱਬਸਾਈਟ ਡਾਊਨਡਿਟੇਟਰ ਅਨੁਸਾਰ ਸ਼ਾਮ 7 ਵਜੇ ਤੋਂ ਜੀਮੇਲ ਦੀ ਸੇਵਾ ਵਿਚ ਸਮੱਸਿਆ ਆ ਰਹੀ ਹੈ। ਰਿਪੋਰਟ ਅਨੁਸਾਰ ਸ਼ਾਮ 7.39 ਵਜੇ ਤੱਕ 210 ਉਪਭੋਗਤਾਵਾਂ ਨੇ ਸ਼ਿਕਾਇਤ ਕੀਤੀ ਹੈ।
ਵੈੱਬਸਾਈਟ ਨੇ ਟਵੀਟ ਕੀਤਾ, "ਉਪਭੋਗਤਾ ਦੀਆਂ ਰਿਪੋਰਟਾਂ ਤੋਂ ਸੰਕੇਤ ਮਿਲਦਾ ਹੈ ਕਿ ਜੀਮੇਲ ਸਵੇਰੇ 9:12 AM EST ਤੋਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਸਮੇਂ ਇਹ ਅਸਪਸ਼ਟ ਹੈ ਕਿ ਆਊਟੇਜ ਕਿੰਨਾ ਵਿਆਪਕ ਸੀ। ਟਵਿੱਟਰ 'ਤੇ ਕਈ ਉਪਭੋਗਤਾ ਰਿਪੋਰਟ ਕਰ ਰਹੇ ਹਨ ਕਿ ਉਹਨਾਂ ਦੀ ਜੀਮੇਲ ਡਾਊਨ ਹੈ”।
ਗੂਗਲ ਵਰਕਸਪੇਸ ਡੈਸ਼ਬੋਰਡ ਸਾਰੀਆਂ ਗੂਗਲ ਸੇਵਾਵਾਂ ਨੂੰ ਹਰੇ ਰੰਗ ਵਿਚ ਦਿਖਾ ਰਿਹਾ ਹੈ। ਇਸ ਦਾ ਮਤਲਬ ਹੈ ਕਿ ਸੇਵਾ ਵਿਚ ਕੋਈ ਰੁਕਾਵਟ ਨਹੀਂ ਹੈ। ਕੰਪਨੀ ਵੱਲੋਂ ਵੀ ਜੀਮੇਲ ਸਰਵਰ ਡਾਊਨ ਹੋਣ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।