Women's reservation bill: 2024 ਦੀ ਮਰਦਮਸ਼ੁਮਾਰੀ ਤੋਂ ਬਾਅਦ ਲਾਗੂ ਹੋਵੇਗਾ ਮਹਿਲਾ ਰਾਖਵਾਂਕਰਨ ਕਾਨੂੰਨ: ਨਿਰਮਲਾ ਸੀਤਾਰਮਨ
Published : Dec 16, 2023, 3:08 pm IST
Updated : Dec 16, 2023, 3:08 pm IST
SHARE ARTICLE
Women's reservation bill to come into force after 2024 census: Nirmala Sitharaman
Women's reservation bill to come into force after 2024 census: Nirmala Sitharaman

ਸੀਤਾਰਮਨ ਨੇ ਕਿਹਾ ਕਿ ਮਹਿਲਾ ਰਾਖਵਾਂਕਰਨ ਬਿੱਲ ਹਕੀਕਤ ਬਣ ਗਿਆ ਹੈ

Women's reservation bill: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕੇਂਦਰ ਸਰਕਾਰ 2024 ਦੀ ਮਰਦਮਸ਼ੁਮਾਰੀ ਤੋਂ ਬਾਅਦ ਮਹਿਲਾ ਰਾਖਵਾਂਕਰਨ ਕਾਨੂੰਨ ਨੂੰ ਲਾਗੂ ਕਰਨ ਲਈ ਕਦਮ ਚੁੱਕੇਗੀ।

ਸ਼ੁਕਰਵਾਰ ਨੂੰ ਦੱਖਣੀ ਕੰਨੜ ਜ਼ਿਲ੍ਹੇ ਦੇ ਮੂਡਬਿਦਰੀ ਵਿਖੇ ਮਹਾਰਾਣੀ ਅੱਬਾਕਾ ਦੇ ਨਾਂ 'ਤੇ ਯਾਦਗਾਰੀ ਡਾਕ ਟਿਕਟ ਜਾਰੀ ਕਰਨ ਤੋਂ ਬਾਅਦ ਸੀਤਾਰਮਨ ਨੇ ਕਿਹਾ ਕਿ ਮਹਿਲਾ ਰਾਖਵਾਂਕਰਨ ਬਿੱਲ ਹਕੀਕਤ ਬਣ ਗਿਆ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮੇਸ਼ਾ ਰਾਸ਼ਟਰ ਨਿਰਮਾਣ 'ਚ ਔਰਤਾਂ ਦੀ ਭੂਮਿਕਾ 'ਤੇ ਵਿਸ਼ਵਾਸ ਕੀਤਾ ਹੈ।

ਪੁਰਤਗਾਲੀ ਸ਼ਾਸਨ ਵਿਰੁਧ ਲੜਨ ਵਾਲੀ 16ਵੀਂ ਸਦੀ ਦੀ ਮਹਾਰਾਣੀ ਅੱਬਾਕਾ ਦੇ ਸਾਹਸ ਅਤੇ ਬਹਾਦਰੀ ਦੀ ਪ੍ਰਸ਼ੰਸਾ ਕਰਦੇ ਹੋਏ ਸੀਤਾਰਮਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਾਮਰਾਜੀ ਤਾਕਤਾਂ ਵਿਰੁਧ ਲੜਨ ਵਾਲੇ ਅਣਗਿਣਤ ਸੈਨਾਨੀਆਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਕਦਮ ਚੁੱਕੇ ਹਨ।

ਉਨ੍ਹਾਂ ਕਿਹਾ ਕਿ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦੇ ਹਿੱਸੇ ਵਜੋਂ, ਸਰਕਾਰ ਨੇ 14,500 ਕਹਾਣੀਆਂ ਦਾ ਇਕ ਡਿਜੀਟਲ ਜ਼ਿਲ੍ਹਾ ਭੰਡਾਰ ਬਣਾਇਆ ਹੈ, ਜਿਸ ਵਿਚ ਆਜ਼ਾਦੀ ਸੰਗਰਾਮ ਨਾਲ ਸਬੰਧਤ ਸਥਾਨਾਂ ਦਾ ਜ਼ਿਕਰ ਹੈ।

ਵਿੱਤ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਤੱਟਵਰਤੀ ਕਰਨਾਟਕ ਵਿਚ ਰਾਣੀ ਅੱਬਾਕਾ ਦੇ ਨਾਂ 'ਤੇ ਸੈਨਿਕ ਸਕੂਲ ਖੋਲ੍ਹਿਆ ਜਾਵੇਗਾ। ਉਨ੍ਹਾਂ ਨੇ ਯਾਦਗਾਰੀ ਡਾਕ ਟਿਕਟ ਲਈ ਵਰਤੀ ਗਈ ਮਹਾਰਾਣੀ ਅੱਬਾਕਾ ਦੀ ਤਸਵੀਰ ਲਈ ਕਲਾਕਾਰ ਵਾਸੂਦੇਵ ਕਾਮਤ ਨੂੰ ਵਧਾਈ ਦਿਤੀ।

 (For more news apart from Women's reservation bill to come into force after 2024 census: Nirmala Sitharaman, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement