
New Delhi News: 'ਫ਼ਲਸਤੀਨ' ਲਿਖਿਆ ਹੈਂਡਬੈਗ ਲੈ ਕੇ ਸੰਸਦ ਪਹੁੰਚੀ ਪ੍ਰਿਯੰਕਾ
New Delhi News: ਕਾਂਗਰਸ ਦੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਖੁਲ੍ਹ ਕੇ ਫ਼ਲਸਤੀਨ ਲਈ ਆਪਣੇ ਸਮਰਥਨ ਦਾ ਪ੍ਰਗਟਾਵਾ ਕੀਤਾ ਹੈ। ਅੱਜ ਪ੍ਰਿਯੰਕਾ ਗਾਂਧੀ ਇੱਕ ਬੈਗ ਲੈ ਕੇ ਸੰਸਦ ਪਹੁੰਚੀ, ਜਿਸ 'ਤੇ ਫ਼ਲਸਤੀਨ ਲਿਖਿਆ ਹੋਇਆ ਸੀ। ਉਨ੍ਹਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਫ਼ਲਸਤੀਨ ਦੇ ਲੋਕਾਂ ਨਾਲ ਇਕਮੁੱਠਤਾ ਜ਼ਾਹਰ ਕਰਦੇ ਹੋਏ ਸੋਮਵਾਰ ਨੂੰ ਇਕ ਹੈਂਡਬੈਗ ਲੈ ਕੇ ਸੰਸਦ ਪਹੁੰਚੀ, ਜਿਸ 'ਤੇ 'ਫ਼ਲਸਤੀਨ' ਲਿਖਿਆ ਹੋਇਆ ਸੀ। ਉਨ੍ਹਾਂ ਕਈ ਮੌਕਿਆਂ 'ਤੇ ਗਾਜ਼ਾ ਵਿਚ ਇਜ਼ਰਾਈਲ ਦੀ ਫ਼ੌਜੀ ਕਾਰਵਾਈ ਵਿਰੁਧ ਆਪਣੀ ਆਵਾਜ਼ ਬੁਲੰਦ ਕੀਤੀ ਹੈ ਅਤੇ ਫ਼ਲਸਤੀਨੀਆਂ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਜਿਹੜਾ ਹੈਂਡਬੈਗ ਲਿਆ ਹੋਇਆ ਸੀ, ਉਸ 'ਤੇ ਫ਼ਲਸਤੀਨ ਨਾਲ ਸਬੰਧਤ ਕਈ ਚਿੰਨ੍ਹਾਂ ਦੇ ਨਾਲ ਅੰਗਰੇਜ਼ੀ 'ਚ 'Palestine' (Palestine) ਲਿਖਿਆ ਹੋਇਆ ਸੀ।
ਇਸ ਤੋਂ ਪਹਿਲਾਂ ਪ੍ਰਿਯੰਕਾ ਨੇ ਹਾਲ ਹੀ 'ਚ ਫ਼ਲਸਤੀਨ ਦੇ ਰਾਜਦੂਤ ਚਾਰਜ ਡੀ ਅਫੇਅਰਜ਼ ਅਬੇਦ ਅਲਰਾਜੇਗ ਅਬੂ ਜਾਜਰ ਨਾਲ ਵੀ ਮੁਲਾਕਾਤ ਕੀਤੀ ਸੀ। ਰਾਜਦੂਤ ਨੇ ਕਾਂਗਰਸ ਜਨਰਲ ਸਕੱਤਰ ਨੂੰ ਵਾਇਨਾਡ ਤੋਂ ਜਿੱਤ 'ਤੇ ਵਧਾਈ ਵੀ ਦਿਤੀ ਸੀ। ਇਸ ਦੌਰਾਨ ਹੁਣ ਪ੍ਰਿਯੰਕਾ ਗਾਂਧੀ ਫ਼ਲਸਤੀਨ ਦੇ ਸਮਰਥਨ 'ਚ ਇਸ ਬੈਗ ਨੂੰ ਲੈ ਕੇ ਸੰਸਦ ਪਹੁੰਚੀ।
ਭਾਜਪਾ ਨੇ ਕਾਂਗਰਸ 'ਤੇ ਸਾਧਿਆ ਨਿਸ਼ਾਨਾ
ਪ੍ਰਿਯੰਕਾ ਗਾਂਧੀ ਫ਼ਲਸਤੀਨ ਲਿਖੇ ਬੈਗ ਲੈ ਕੇ ਸੰਸਦ 'ਚ ਪਹੁੰਚਣ ਤੋਂ ਬਾਅਦ ਸਿਆਸੀ ਹੰਗਾਮਾ ਸ਼ੁਰੂ ਹੋ ਗਿਆ ਹੈ। ਇਸ ਨੂੰ ਲੈ ਕੇ ਭਾਜਪਾ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਹੈ। ਭਾਜਪਾ ਦਾ ਕਹਿਣਾ ਹੈ ਕਿ ਇਹ ਕਾਂਗਰਸ ਦੀ ਮੁਸਲਿਮ ਵੋਟਾਂ ਦੀ ਤੁਸ਼ਟੀਕਰਨ ਦਾ ਪ੍ਰਤੀਬਿੰਬ ਹੈ। ਕਾਂਗਰਸ ਨੂੰ ਸਿਰਫ਼ ਮੁਸਲਿਮ ਵੋਟਾਂ ਦੀ ਚਿੰਤਾ ਹੈ। ਕੇਂਦਰੀ ਮੰਤਰੀ ਐਸਪੀ ਸਿੰਘ ਬਘੇਲ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਮੁਸਲਿਮ ਵੋਟਾਂ ਨੂੰ ਖ਼ੁਸ਼ ਕਰਨ ਲਈ ਫ਼ਲਸਤੀਨ ਲਿਖਿਆ ਹੋਇਆ ਬੈਗ ਲੈ ਕੇ ਆਈ ਹੈ।
ਫ਼ਲਸਤੀਨੀ ਰਾਜਦੂਤ ਨਾਲ ਵੀ ਮੁਲਾਕਾਤ ਕੀਤੀ