
ਜਿਹਾ ਹੀ ਕੁੱਝ ਉਸ ਸਮੇਂ ਹੋਇਆ ਜਦੋਂ ਲੋਕਾਂ ਸਾਹਮਣੇ ਕਰੋੜਪਤੀ ਦੀ ਵਸੀਅਤ ਪੜ੍ਹੀ ਗਈ।
New Delhi: ਅਸੀਂ ਕਿਸੇ ਵਿਅਕਤੀ ਬਾਰੇ ਓਨਾ ਹੀ ਜਾਣਦੇ ਹਾਂ ਜਿੰਨਾ ਅਸੀਂ ਉਸ ਨੂੰ ਕੁੱਝ ਮੀਟਿੰਗਾਂ ਵਿਚ ਦੇਖ ਕੇ ਸਮਝ ਸਕਦੇ ਹਾਂ। ਕਿਸੇ ਦੇ ਮਨ ਅੰਦਰ ਕੀ ਚੱਲ ਰਿਹਾ ਹੈ ਜਾਂ ਉਹ ਕੀ ਸੋਚ ਰਿਹਾ ਹੈ, ਅਸੀਂ ਇਸ ਗੱਲ ਤੋਂ ਸੁਚੇਤ ਨਹੀਂ ਹੁੰਦੇ। ਅਜਿਹੇ ’ਚ ਜਦੋਂ ਸਾਨੂੰ ਉਸ ਦੇ ਬਾਰੇ ’ਚ ਕੁੱਝ ਖ਼ਾਸ ਪਤਾ ਲਗਦਾ ਹੈ ਤਾਂ ਕਈ ਵਾਰ ਅਸੀਂ ਇਸ ’ਤੇ ਯਕੀਨ ਨਹੀਂ ਕਰ ਪਾਉਂਦੇ। ਅਜਿਹਾ ਹੀ ਕੁੱਝ ਉਸ ਸਮੇਂ ਹੋਇਆ ਜਦੋਂ ਲੋਕਾਂ ਸਾਹਮਣੇ ਕਰੋੜਪਤੀ ਦੀ ਵਸੀਅਤ ਪੜ੍ਹੀ ਗਈ।
ਡੇਲੀ ਸਟਾਰ ਅਨੁਸਾਰ ਮਾਰਸੇਲਿਨ ਆਰਥਰ ਚੈਕਸ ਕੋਲ ਅਪਣੇ ਜੱਦੀ ਸ਼ਹਿਰ ਵਿਚ 21 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਸੀ। ਹਾਲਾਂਕਿ ਉਸ ਦੀ ਵਸੀਅਤ ਵਿਚ ਜੋ ਲਿਖਿਆ ਗਿਆ ਸੀ, ਉਹ ਲੋਕਾਂ ਲਈ ਬਹੁਤ ਵਖਰਾ ਸੀ।
ਮਾਰਸੇਲਿਨ ਆਰਥਰ ਚੈਕਸ ਫ਼ਰਾਂਸ ਵਿਚ ਟੂਰੇਟਸ ਨਾਂ ਦੇ ਸਥਾਨ ਦਾ ਨਿਵਾਸੀ ਸੀ। ਉਹ ਇੱਥੋਂ ਦੇ ਅਮੀਰ ਲੋਕਾਂ ਵਿਚੋਂ ਇਕ ਸੀ। ਉਸ ਕੋਲ ਅਪਣੇ ਜੱਦੀ ਸ਼ਹਿਰ ਵਿਚ 20 ਲੱਖ ਪੌਂਡ ਭਾਵ ਭਾਰਤੀ ਕਰੰਸੀ ਵਿਚ ਲਗਭਗ 21 ਕਰੋੜ 50 ਲੱਖ ਰੁਪਏ ਦੀ ਜਾਇਦਾਦ ਸੀ। ਜਦੋਂ ਮੇਅਰ ਕੈਮਿਲ ਬਾਊਜ਼ ਨੇ ਅਪਣੀ ਇੱਛਾ ਬਾਰੇ ਦਸਿਆ ਤਾਂ ਲੋਕ ਹੈਰਾਨ ਰਹਿ ਗਏ। ਇਕ ਫ਼ਰੈਂਚ ਨਿਊਜ਼ ਸਟੇਸ਼ਨ ’ਤੇ ਦਸਿਆ ਗਿਆ ਹੈ ਕਿ ਮੇਅਰ ਨੇ ਜਾਣਕਾਰੀ ਦਿਤੀ ਹੈ ਕਿ ਮਾਰਸੇਲਿਨ ਆਰਥਰ ਚੈਕਸ ਨੇ ਅਪਣੀ ਸਾਰੀ ਜਾਇਦਾਦ ਪਿੰਡ ਦੇ ਨਾਂ ’ਤੇ ਦੇ ਦਿਤੀ ਹੈ ਪਰ ਇਸ ਦੇ ਨਾਲ ਸਖ਼ਤ ਸ਼ਰਤ ਵੀ ਰੱਖੀ ਹੈ, ਜਿਸ ਦਾ ਪਾਲਣ ਕਰਨਾ ਹੋਵੇਗਾ।
ਮਾਰਸੇਲਿਨ ਨੇ ਅਪਣੀ ਵਸੀਅਤ ਵਿਚ ਲਿਖਿਆ ਸੀ ਕਿ ਉਹ ਅਪਣੀ ਜਾਇਦਾਦ ਪਿੰਡ ਵਿਚ ਤਬਦੀਲ ਕਰ ਰਿਹਾ ਹੈ ਪਰ ਇਸ ਤੋਂ ਕੋਈ ਲਾਭ ਨਹੀਂ ਲਿਆ ਜਾਣਾ ਚਾਹੀਦਾ। ਇਸ ਦੀ ਵਰਤੋਂ ਸਮਾਜਿਕ ਕੰਮਾਂ ਲਈ ਹੀ ਹੋਣੀ ਚਾਹੀਦੀ ਹੈ। ਹੁਣ ਇਸ ਦਾ ਕੋਈ ਉਤਰਾਧਿਕਾਰੀ ਨਹੀਂ ਹੈ। ਪਿੰਡ ਵਿਚ ਰਹਿਣ ਵਾਲੇ ਲੋਕਾਂ ਨੇ ਬਾਅਦ ਵਿਚ ਕਿਹਾ ਕਿ ਉਹ ਇਹ ਸੁਣ ਕੇ ਬਹੁਤ ਹੈਰਾਨ ਨਹੀਂ ਹੋਏ ਕਿਉਂਕਿ ਮਾਰਸੇਲਿਨ ਬਹੁਤ ਦਿਆਲੂ ਵਿਅਕਤੀ ਸੀ ਅਤੇ ਉਸ ਨੇ ਅਪਣੀ ਜ਼ਿੰਦਗੀ ਦੌਰਾਨ ਦੂਜਿਆਂ ਦੀ ਬਹੁਤ ਮਦਦ ਕੀਤੀ।