
ਬਲਾਤਕਾਰ ਦੇ ਦੋਸ਼ ਵਿਚ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਕੇਸ ਮਾਮਲੇ ਵਿਚ ਸਜ਼ਾ ਸੁਣਵਾਈ ਜਾਣ ਤੋਂ ਪਹਿਲਾਂ ਰਾਮਚੰਦਰ ਛੱਤਰਪਤੀ...
ਚੰਡੀਗੜ੍ਹ : ਬਲਾਤਕਾਰ ਦੇ ਦੋਸ਼ ਵਿਚ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਕੇਸ ਮਾਮਲੇ ਵਿਚ ਸਜ਼ਾ ਸੁਣਵਾਈ ਜਾਣ ਤੋਂ ਪਹਿਲਾਂ ਰਾਮਚੰਦਰ ਛੱਤਰਪਤੀ ਦੀ ਬੇਟੀ ਸ਼੍ਰੇਯਾਸੀ ਛਤਰਪਤੀ ਸਾਹਮਣੇ ਆਈ ਹੈ। ਛੱਤਰਪਤੀ ਦੀ ਪੁੱਤਰੀ ਨੇ ਇਕ ਵੀਡੀਓ ਰਾਹੀਂ ਸੌਦਾ ਸਾਧ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ | ਉਸਨੇ ਕਿਹਾ ਕਿ ਰਾਮ ਰਹੀਮ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ।
Ram Rahim
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੌਦਾ ਸਾਧ ਇਸ ਕਦਰ ਬੇਨਕਾਬ ਹੋ ਚੁੱਕਿਆ ਹੈ ਕਿ ਨਾ ਤਾ ਸਿਆਸਤਦਾਨ ਉਸ ਨਾਲ ਜੁੜਨਗੇ ਅਤੇ ਨਾ ਹੀ ਆਮ ਲੋਕ। ਦੱਸ ਦਈਏ ਕਿ ਅੱਜ CBI ਦੀ ਅਦਾਲਤ ਵੱਲੋਂ ਪੱਤਰਕਾਰ ਛਤਰਪਤੀ ਦੇ ਕਤਲ ਕੇਸ ਮਾਮਲੇ ਵਿਚ ਸੌਦਾ ਸਾਧ ਨੂੰ ਸਜ਼ਾ ਸੁਣਾਈ ਜਾਣੀ ਹੈ ਅਤੇ ਦੇਖਣਾ ਇਹ ਹੈ ਕਿ 20 ਸਾਲ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਨੂੰ ਹੋਰ ਕਿੰਨੀ ਸਜ਼ਾ ਮਿਲਦੀ ਹੈ।