ਐਸ.ਸੀ ਭਾਈਚਾਰੇ ਦੀ ਵੋਟ ਲਈ ਕਾਂਗਰਸ ਨੇ CM ਚੰਨੀ ਦਾ ਕੀਤਾ ਇਸਤੇਮਾਲ- ਰਾਘਵ ਚੱਢਾ
Published : Jan 17, 2022, 6:57 pm IST
Updated : Jan 17, 2022, 6:57 pm IST
SHARE ARTICLE
Raghav Chadha
Raghav Chadha

...ਕਾਂਗਰਸ ਨੇ ਚੰਨੀ ਨੂੰ 'ਯੂਜ ਐਂਡ ਥਰੋ' ਕੀਤਾ, 'ਨਾਈਟ- ਵਾਚਮੈਨ' ਦੀ ਤਰ੍ਹਾਂ ਇਸਤੇਮਾਲ ਕੀਤਾ- ਰਾਘਵ ਚੱਢਾ

 

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਾਂਗਰਸ 'ਤੇ ਦਲਿਤ ਵੋਟ ਲਈ ਮੁੱਖ ਮੰਤਰੀ ਚੰਨੀ ਦਾ ਇਸਤੇਮਾਲ ਕਰਨ ਦਾ ਦੋਸ਼ ਲਗਾਇਆ। ਸੋਮਵਾਰ ਨੂੰ ਮੀਡਿਆ ਨੂੰ ਸੰਬੋਧਿਤ ਕਰਦੇ ਹੋਏ ਚੱਢਾ ਨੇ ਕਿਹਾ ਕਿ ਕਾਂਗਰਸ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਵਿੱਚ ਪੰਜਾਬ ਵਿੱਚ ਆਪਣੇ ਸਾਰੇ ਵੱਡੇ ਨੇਤਾਵਾਂ ਦੇ ਪਰਿਵਾਰਾਂ ਦੇ ਮੈਬਰਾਂ ਅਤੇ ਰਿਸ਼ਤੇਦਾਰਾਂ ਨੂੰ ਟਿਕਟ ਦਿੱਤੀ, ਲੇਕਿਨ ਮੁੱਖ ਮੰਤਰੀ ਚੰਨੀ ਦੇ ਭਰਾ ਦੀ ਟਿਕਟ ਕੱਟ ਦਿੱਤੀ।  ਇਸ ਤੋਂ ਸਾਬਤ ਹੁੰਦਾ ਹੈ ਕਿ ਕਾਂਗਰਸ ਨੇ ਦਲਿਤ ਭਾਈਚਾਰੇ ਦੀ ਵੋਟ ਲਈ ਚੰਨੀ ਨੂੰ 'ਯੂਜ ਐਂਡ ਥਰੋ' ਕੀਤਾ ਹੈ। 

Raghav ChadhaRaghav Chadha

ਚੱਢਾ ਨੇ ਟਿਕਟ ਪਾਉਣ ਵਾਲੇ ਕਾਂਗਰਸੀ ਨੇਤਾਵਾਂ ਦੇ ਪਰਿਵਾਰਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਫਤਿਹਗੜ੍ਹ ਸਾਹਿਬ ਦੇ ਸੰਸਦ ਅਮਰ ਸਿੰਘ ਦੇ ਬੇਟੇ ਨੂੰ ਰਾਇਕੋਟ ਤੋਂ, ਅਵਤਾਰ ਹੇਨਰੀ ਦੇ ਬੇਟੇ ਨੂੰ ਜਲੰਧਰ ਤੋਂ, ਬ੍ਰਹਮ ਮਹਿੰਦਰਾ ਦੇ ਬੇਟੇ ਨੂੰ ਪਟਿਆਲਾ ਦੇਹਾਤੀ ਤੋਂ ਅਤੇ ਸੁਨੀਲ ਜਾਖੜ ਦੇ ਭਤੀਜੇ ਨੂੰ ਟਿਕਟ ਦਿੱਤੀ ਹੈ। ਲੇਕਿਨ ਜਨਤਕ ਤੌਰ 'ਤੇ ਚੋਣ ਲੜਨ ਦੀ ਇੱਛਾ ਜਤਾਉਣ ਦੇ ਬਾਵਜੂਦ ਮੁੱਖ ਮੰਤਰੀ ਚੰਨੀ ਦੇ ਭਰਾ ਨੂੰ ਟਿਕਟ ਨਹੀਂ ਦਿੱਤੀ। ਇਸ ਤੋਂ ਪਤਾ ਚੱਲਦਾ ਹੈ ਕਿ ਕਾਂਗਰਸ ਪਾਰਟੀ ਵਿੱਚ ਚੰਨੀ ਦੀ ਬਿਲਕੁੱਲ ਵੀ ਨਹੀਂ ਚਲਦੀ। ਕਾਂਗਰਸ ਨੇ ਸਿਰਫ਼ ਦਲਿਤ ਭਾਈਚਾਰੇ ਦੀ  ਵੋਟ ਲੈਣ ਲਈ ਚੰਨੀ ਨੂੰ ਕੁੱਝ ਦਿਨਾਂ ਲਈ ਮੁੱਖ ਮੰਤਰੀ ਬਣਾਕੇ ਉਨ੍ਹਾਂ ਦਾ ਇਸਤੇਮਾਲ ਕੀਤਾ। 

Raghav ChadhaRaghav Chadha

 

ਚੱਢਾ ਨੇ ਕਿਹਾ ਕਿ ਓਬੀਸੀ- ਐਸਸੀ ਨੇਤਾਵਾਂ ਦੇ ਨਾਮ 'ਤੇ ਚੋਣ ਵਿੱਚ ਵੋਟ ਲੈ ਕੇ ਮੁੱਖ ਮੰਤਰੀ ਬਦਲਣ ਦਾ ਕਾਂਗਰਸ ਦਾ ਇਤਹਾਸ ਰਿਹਾ ਹੈ। ਮਹਾਰਾਸ਼ਟਰ ਵਿੱਚ ਵੀ ਕਾਂਗਰਸ ਅਜਿਹਾ ਕਰ ਚੁੱਕੀ ਹੈ। ਉੱਥੇ ਵੀ ਕਾਂਗਰਸ ਨੇ ਚੰਨੀ ਦੀ ਤਰ੍ਹਾਂ ਹੀ ਸੁਸ਼ੀਲ ਕੁਮਾਰ ਸ਼ਿੰਦੇ ਦਾ ਇਸਤੇਮਾਲ ਕੀਤਾ ਸੀ। ਚੋਣਾਂ ਤੋਂ ਕੁੱਝ ਦਿਨਾਂ ਪਹਿਲਾਂ ਸ਼ਿੰਦੇ ਨੂੰ ਮੁੱਖ ਮੰਤਰੀ ਬਣਾਇਆ ਅਤੇ ਉਨ੍ਹਾਂ ਦੇ ਨਾਮ 'ਤੇ ਵੋਟ ਲੈ ਕੇ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਬਦਲ ਦਿੱਤਾ। ਮਹਾਰਾਸ਼ਟਰ ਦੀ ਤਰ੍ਹਾਂ ਹੀ ਹੁਣ ਪੰਜਾਬ ਵਿੱਚ ਕਾਂਗਰਸ ਚੰਨੀ ਦਾ ਇਸਤੇਮਾਲ 'ਨਾਈਟ-ਵਾਚਮੈਨ' ਦੇ ਰੂਪ ਵਿੱਚ ਕਰ ਰਹੀ ਹੈ। 

Raghav ChadhaRaghav Chadha

ਚੱਢਾ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਹੋਰ ਕਈ ਨੇਤਾ ਮੁੱਖ ਮੰਤਰੀ ਚੰਨੀ ਦੀ ਇੱਜਤ ਨਹੀਂ ਕਰਦੇ ਹਨ। ਸਿੱਧੂ ਦੇ ਕਾਨਫਰੰਸ ਵਾਲੇ ਪੋਸਟਰਾਂ ਵਿੱਚ ਚੰਨੀ ਦੀ ਤਸਵੀਰ ਗਾਇਬ ਹੁੰਦੀ ਹੈ। ਸਿੱਧੂ ਲਗਾਤਾਰ ਚੰਨੀ ਸਰਕਾਰ ਉੱਤੇ ਭ੍ਰਿਸ਼ਟਾਚਾਰ ਅਤੇ ਮਾਫੀਆ ਨਾਲ ਮਿਲੀਭੁਗਤ ਦੇ ਇਲਜ਼ਾਮ ਲਗਾਉਂਦੇ ਰਹਿੰਦੇ ਹਨ। ਇਸਦਾ ਮਤਲਬ ਸਾਫ਼ ਹੈ ਕਿ ਚੰਨੀ ਦਾ ਕਾਂਗਰਸ ਵਿੱਚ ਕੋਈ ਮਹੱਤਵ ਨਹੀਂ ਹੈ। ਕਾਂਗਰਸ ਦਾ ਮਕਸਦ ਚੰਨੀ ਦੇ ਰੂਪ ਵਿੱਚ ਨੁਮਾਇੰਦਗੀ ਦੇਣਾ ਨਹੀਂ ਸੀ। ਉਸਦਾ ਮਕਸਦ ਸਿਰਫ਼ ਚੰਨੀ ਦੇ ਨਾਮ ਦਾ ਇਸਤੇਮਾਲ ਕਰਨਾ ਸੀ।          

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement