ਬ੍ਰਿਟਿਸ਼ ਕੌਂਸਲ ਦੀ ਨੌਕਰੀ ਛੱਡ ਮਹਿਲਾ ਨੇ ਖੋਲ੍ਹਿਆ MA English Chaiwali ਸਟਾਲ, ਪੜ੍ਹੋ ਦਿਲਚਸਪ ਕਿੱਸਾ
Published : Jan 17, 2023, 9:28 am IST
Updated : Jan 17, 2023, 9:28 am IST
SHARE ARTICLE
MA English Chaiwali Quit Her British Council Job To Run A Tea-Stall
MA English Chaiwali Quit Her British Council Job To Run A Tea-Stall

ਇੰਗਲਿਸ਼ ਲਿਟਰੇਚਰ 'ਚ ਮਾਸਟਰਜ਼ ਕਰ ਚੁੱਕੀ ਇਹ ਕੁੜੀ ਅੱਜ ਆਪਣੀ ਨੌਕਰੀ ਛੱਡ ਕੇ ਸੜਕ 'ਤੇ ਚਾਹ ਦਾ ਸਟਾਲ ਲਗਾ ਰਹੀ ਹੈ।

 

ਨਵੀਂ ਦਿੱਲੀ: ਸਿੱਖਿਆ ਜੀਵਨ ਵਿਚ ਬਹੁਤ ਜ਼ਰੂਰੀ ਹੈ, ਹਰ ਕੋਈ ਚੰਗੀ ਪੜ੍ਹਾਈ ਕਰਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨਾ ਚਾਹੁੰਦਾ ਹੈ। ਕਈ ਵਾਰ ਲੋਕ ਆਪਣੇ ਕਰੀਅਰ ਨੂੰ ਬਿਹਤਰ ਬਣਾਉਣ ਲਈ ਦਿਨ-ਰਾਤ ਮਿਹਨਤ ਕਰਦੇ ਹਨ। ਦੂਜੇ ਪਾਸੇ ਕੁਝ ਲੋਕ ਆਪਣੇ ਕੈਰੀਅਰ ਨੂੰ ਨਜ਼ਰਅੰਦਾਜ਼ ਕਰਦੇ ਹਨ ਅਤੇ ਆਪਣੇ ਜਨੂੰਨ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੰਦੇ ਹਨ। ਅਜਿਹਾ ਹੀ ਦਿੱਲੀ ਦੀ ਇਕ ਲੜਕੀ ਨੇ ਕੀਤਾ, ਜਿਸ ਨੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੁਝ ਅਜਿਹਾ ਕੀਤਾ, ਜਿਸ ਨੂੰ ਦੇਖ ਕੇ ਅੱਜ ਬਹੁਤ ਸਾਰੇ ਲੋਕ ਪ੍ਰੇਰਿਤ ਹੋ ਰਹੇ ਹਨ।

ਇਹ ਵੀ ਪੜ੍ਹੋ: ਕਾਂਗੋ ਗਣਰਾਜ ਦੀ ਚਰਚ 'ਚ ਧਮਾਕਾ: ਹੁਣ ਤੱਕ 17 ਦੀ ਮੌਤ ਤੇ 20 ਗੰਭੀਰ ਜ਼ਖ਼ਮੀ

ਇੰਗਲਿਸ਼ ਲਿਟਰੇਚਰ 'ਚ ਮਾਸਟਰਜ਼ ਕਰ ਚੁੱਕੀ ਇਹ ਕੁੜੀ ਅੱਜ ਆਪਣੀ ਨੌਕਰੀ ਛੱਡ ਕੇ ਸੜਕ 'ਤੇ ਚਾਹ ਦਾ ਸਟਾਲ ਲਗਾ ਰਹੀ ਹੈ। ਇਸ ‘ਐਮਏ ਇੰਗਲਿਸ਼ ਚਾਏਵਾਲੀ’ ਦੀ ਕਹਾਣੀ ਭਾਰਤੀ ਫੌਜ ਦੇ ਰਿਟਾਇਰਡ ਬ੍ਰਿਗੇਡੀਅਰ ਸੰਜੇ ਖੰਨਾ ਨੇ ਲਿੰਕਡਇਨ 'ਤੇ ਸਾਂਝੀ ਕੀਤੀ ਹੈ।  ਇਸ ਐਮਏ ਇੰਗਲਿਸ਼ ਚਾਏਵਾਲੀ ਦਾ ਨਾਂਅ ਸ਼ਰਮਿਸ਼ਠਾ ਘੋਸ਼ ਦੱਸਿਆ ਜਾ ਰਿਹਾ ਹੈ, ਜੋ ਚਾਹ-ਕੈਫੇ ਚੇਨ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ: ਖ਼ੂਨ ਦੀ ਕਮੀ ਨੂੰ ਦੂਰ ਕਰਦੈ ਖੁਰਮਾਣੀ ਦਾ ਜੂਸ, ਜਾਣੋ ਹੋਰ ਫਾਇਦੇ 

ਸ਼ਰਮਿਸ਼ਠਾ ਘੋਸ਼ ਅੰਗਰੇਜ਼ੀ ਸਾਹਿਤ ਵਿਚ ਪੋਸਟ-ਗ੍ਰੈਜੂਏਟ ਹੈ, ਜੋ ਦਿੱਲੀ ਕੈਂਟ ਦੇ ਗੋਪੀਨਾਥ ਬਾਜ਼ਾਰ ਵਿਚ ਚਾਹ ਦਾ ਸਟਾਲ ਚਲਾਉਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪਹਿਲਾਂ ਬ੍ਰਿਟਿਸ਼ ਕਾਉਂਸਿਲ ਨਾਲ ਜੁੜੀ ਹੋਈ ਸੀ ਪਰ ਆਪਣੇ ਸਟਾਰਟਅੱਪ ਲਈ ਉਸ ਨੇ ਨੌਕਰੀ ਛੱਡਣ ਦਾ ਫੈਸਲਾ ਕੀਤਾ। ਸ਼ਰਮਿਸ਼ਠਾ ਘੋਸ਼ ਦਾ ਸੁਪਨਾ ਹੈ ਕਿ ਇਕ ਦਿਨ ਉਹ ਵੀ ਚਾਯੋਸ ਵਰਗਾ ਵੱਡਾ ਬ੍ਰਾਂਡ ਬਣਾ ਕੇ ਆਪਣਾ ਸੁਪਨਾ ਪੂਰਾ ਕਰੇਗੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement