ਅਮਰੀਕਾ ’ਚ White House ਨੂੰ ਟਰੱਕ ਨਾਲ ਉਡਾਉਣਾ ਚਾਹੁੰਦਾ ਸੀ ਭਾਰਤੀ ਨੌਜਵਾਨ, ਮਿਲੀ 8 ਸਾਲ ਦੀ ਕੈਦ

By : PARKASH

Published : Jan 17, 2025, 12:37 pm IST
Updated : Jan 17, 2025, 12:37 pm IST
SHARE ARTICLE
ਅਮਰੀਕਾ ’ਚ White House ਨੂੰ ਟਰੱਕ ਨਾਲ ਉਡਾਉਣਾ ਚਾਹੁੰਦਾ ਸੀ ਭਾਰਤੀ ਨੌਜਵਾਨ
ਅਮਰੀਕਾ ’ਚ White House ਨੂੰ ਟਰੱਕ ਨਾਲ ਉਡਾਉਣਾ ਚਾਹੁੰਦਾ ਸੀ ਭਾਰਤੀ ਨੌਜਵਾਨ

White House Attack: ਸਰਕਾਰ ਦਾ ਤਖ਼ਤਾ ਪਲਟ, ਨਾਜ਼ੀ ਸ਼ਾਸਨ ਦੀ ਸਥਾਪਨਾ ਕਰਨਾ ਸੀ ਮਕਸਦ

 

White House Attack: ਅਮਰੀਕਾ ਵਿਚ ਇਕ 20 ਸਾਲਾ ਭਾਰਤੀ ਨੌਜਵਾਨ ਨੂੰ ਵ੍ਹਾਈਟ ਹਾਊਸ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ ਅੱਠ ਸਾਲ ਦੀ ਸਜ਼ਾ ਸੁਣਾਈ ਗਈ ਹੈ। ਵੀਰਵਾਰ ਨੂੰ ਅਮਰੀਕੀ ਅਦਾਲਤ ਨੇ ਸਾਈਂ ਵਰਸ਼ਿਤ ਕੰਦੂਲਾ ਨੂੰ ਹਮਲੇ ਦਾ ਦੋਸ਼ੀ ਪਾਇਆ। 20 ਸਾਲਾ ਸਾਈਂ ਨੇ 22 ਮਈ 2023 ਨੂੰ ਇਸ ਹਮਲੇ ਦੀ ਕੋਸ਼ਿਸ਼ ਕੀਤੀ ਸੀ। ਅਮਰੀਕੀ ਨਿਆਂ ਵਿਭਾਗ ਨੇ ਕਿਹਾ ਹੈ ਕਿ ਇਸ ਹਮਲੇ ਦਾ ਮਕਸਦ ਲੋਕਤਾਂਤਰਿਕ ਤੌਰ ’ਤੇ ਚੁਣੀ ਗਈ ਅਮਰੀਕੀ ਸਰਕਾਰ ਦਾ ਤਖ਼ਤਾ ਪਲਟਣਾ ਸੀ ਤਾਂ ਜੋ ਉਸ ਦੀ ਥਾਂ ’ਤੇ ਨਾਜ਼ੀ ਵਿਚਾਰਧਾਰਾ ਤੋਂ ਪ੍ਰੇਰਿਤ ਤਾਨਾਸ਼ਾਹੀ ਸ਼ਾਸਨ ਸਥਾਪਤ ਕੀਤਾ ਜਾ ਸਕੇ।

ਜਾਣਕਾਰੀ ਮੁਤਾਬਕ ਸਾਈਂ ਕੰਦੂਲਾ ਨੇ ਬਾਅਦ ’ਚ ਅਮਰੀਕੀ ਜਾਇਦਾਦ ਨੂੰ ਜਾਣਬੁੱਝ ਕੇ ਨੁਕਸਾਨ ਪਹੁੰਚਾਉਣ ਦੇ ਮਾਮਲੇ ’ਚ ਅਪਣਾ ਜੁਰਮ ਕਬੂਲ ਕਰ ਲਿਆ। ਉਹ ‘ਗ੍ਰੀਨ ਕਾਰਡ’ ਨਾਲ ਅਮਰੀਕਾ ਦਾ ਕਾਨੂੰਨੀ ਪੱਕਾ ਨਿਵਾਸੀ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਸਾਈਂ 22 ਮਈ, 2023 ਦੀ ਦੁਪਹਿਰ ਨੂੰ ਸੇਂਟ ਲੁਈਸ, ਮਿਸੂਰੀ ਤੋਂ ਵਾਸ਼ਿੰਗਟਨ ਲਈ ਰਵਾਨਾ ਹੋਈ ਅਤੇ ਸ਼ਾਮ 5:20 ਵਜੇ ਦੇ ਕਰੀਬ ਡਲੇਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚਿਆ। ਇੱਥੇ ਉਸ ਨੇ ਸ਼ਾਮ 6.30 ਵਜੇ ਇਕ ਟਰੱਕ ਕਿਰਾਏ ’ਤੇ ਲਿਆ ਅਤੇ ਹਮਲਾ ਕੀਤਾ।

ਜਾਣਕਾਰੀ ਮੁਤਾਬਕ ਵਾਸ਼ਿੰਗਟਨ ’ਚ ਰਾਤ ਕਰੀਬ 9 ਵਜੇ ਉਸ ਨੇ ਐਚ ਸਟਰੀਟ, ਨਾਰਥਵੈਸਟ ਅਤੇ 16ਵੀਂ ਸਟਰੀਟ, ਨਾਰਥਵੈਸਟ ਦੇ ਚੌਰਾਹੇ ’ਤੇ ਵ੍ਹਾਈਟ ਹਾਊਸ ਅਤੇ ਰਾਸ਼ਟਰਪਤੀ ਪਾਰਕ ਦੀ ਸੁਰੱਖਿਆ ਕਰ ਰਹੇ ਬੈਰੀਕੇਡਾਂ ’ਚ ਟੱਕਰ ਮਾਰ ਦਿਤੀ। ਉਸ ਨੇ ਟਰੱਕ ਨੂੰ ਫੁੱਟਪਾਥ ’ਤੇ ਚੜ੍ਹਾ ਦਿਤਾ, ਜਿਸ ਕਾਰਨ ਉਥੇ ਮੌਜੂਦ ਲੋਕਾਂ ’ਚ ਹਫੜਾ-ਦਫੜੀ ਮਚ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਈਂ ਟਰੱਕ ਤੋਂ ਉਤਰ ਕੇ ਪਿਛਲੇ ਪਾਸੇ ਚਲਾ ਗਿਆ। ਇੱਥੇ ਉਸ ਨੇ ਅਪਣੇ ਬੈਗ ਵਿਚੋਂ ਨਾਜ਼ੀ ਝੰਡਾ ਕੱਢ ਕੇ ਲਹਿਰਾਇਆ। ਨਿਆਂ ਵਿਭਾਗ ਨੇ ਕਿਹਾ ਕਿ ਯੂਐਸ ਪਾਰਕ ਪੁਲਿਸ ਅਤੇ ਯੂਐਸ ਸੀਕਰੇਟ ਸਰਵਿਸ ਦੇ ਅਧਿਕਾਰੀਆਂ ਨੇ ਕੰਦੂਲਾ ਨੂੰ ਘਟਨਾ ਸਥਾਨ ’ਤੇ ਗ੍ਰਿਫ਼ਤਾਰ ਕੀਤਾ ਅਤੇ ਉਸਨੂੰ ਹਿਰਾਸਤ ਵਿਚ ਲੈ ਲਿਆ।

SHARE ARTICLE

ਏਜੰਸੀ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement