ਸਿਫ਼ਰ ਅਤੇ ਨਕਾਰਾਤਮਕ ਸਕੋਰ ਸਮੇਤ ਯੋਗਤਾ ਦੇ ਕੱਟਆਫ ਫ਼ੀ ਸਦੀ ਵਿਚ ‘ਮਨਮਾਨੀ ਅਤੇ ਬੇਮਿਸਾਲ’ ਕਟੌਤੀ ਨੂੰ ਚੁਣੌਤੀ
ਨਵੀਂ ਦਿੱਲੀ: ਕੌਮੀ ਇਮਤਿਹਾਨ ਬੋਰਡ (ਐਨ.ਬੀ.ਈ.) ਵਲੋਂ ‘ਕੱਟਆਫ ਪਰਸੈਂਟਾਈਲ’ ਘਟਾਉਣ ਦੇ ਫੈਸਲੇ ਵਿਰੁਧ ਮੈਡੀਕਲ ਭਾਈਚਾਰੇ ਦੇ ਮੈਂਬਰਾਂ ਦੇ ਸਖ਼ਤ ਵਿਰੋਧ ਵਿਚਕਾਰ, ਡਾਕਟਰਾਂ ਦੀ ਸੰਸਥਾ ਨੇ ਇਹ ਮਾਮਲਾ ਸੁਪਰੀਮ ਕੋਰਟ ਦੇ ਸਾਹਮਣੇ ਉਠਾਇਆ ਹੈ।
ਨੀਟ-ਪੀ.ਜੀ. 2025-26 ਲਈ ਸਿਫ਼ਰ ਅਤੇ ਨਕਾਰਾਤਮਕ ਸਕੋਰ ਸਮੇਤ ਯੋਗਤਾ ਦੇ ਕੱਟਆਫ ਫ਼ੀ ਸਦੀ ਵਿਚ ‘ਮਨਮਾਨੀ ਅਤੇ ਬੇਮਿਸਾਲ’ ਕਟੌਤੀ ਨੂੰ ਚੁਨੌਤੀ ਦਿੰਦੇ ਹੋਏ, ਯੂਨਾਈਟਿਡ ਡਾਕਟਰਜ਼ ਫਰੰਟ (ਯੂ.ਡੀ.ਐਫ.) ਦੇ ਕੌਮੀ ਪ੍ਰਧਾਨ ਡਾ. ਲਕਸ਼ਿਆ ਮਿੱਤਲ ਨੇ ਹੋਰਾਂ ਦੇ ਨਾਲ, ਭਾਰਤ ਦੀ ਸੁਪਰੀਮ ਕੋਰਟ ਵਿਚ ਐਨ.ਬੀ.ਈ.ਐਮ.ਐਸ. ਨੋਟੀਫਿਕੇਸ਼ਨ ਨੂੰ ਰੱਦ ਕਰਨ ਅਤੇ ਪੋਸਟ ਗ੍ਰੈਜੂਏਟ ਮੈਡੀਕਲ ਸਿੱਖਿਆ ਵਿਚ ਘੱਟੋ-ਘੱਟ ਯੋਗਤਾ ਦੇ ਮਾਪਦੰਡਾਂ ਨੂੰ ਬਹਾਲ ਕਰਨ ਅਤੇ ਸੁਰੱਖਿਅਤ ਕਰਨ ਲਈ ਹੁਕਮ ਜਾਰੀ ਕਰਨ ਦੇ ਹੁਕਮ ਦੀ ਮੰਗ ਕੀਤੀ ਹੈ।
