ਹਾਵੜਾ ਤੋਂ ਗੁਹਾਟੀ ਤੱਕ ਦਾ 18 ਘੰਟਿਆਂ ਦਾ ਸਫ਼ਰ ਹੁਣ ਹੋਵੇਗਾ 14ਘੰਟੇ ’ਚ
ਕੋਲਕਾਤ : ਪੱਛਮੀ ਬੰਗਾਲ ਦੇ ਮਾਲਦਾ ਵਿੱਚ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਪਹਿਲੀ ਵੰਦੇ ਭਾਰਤ ਸਲੀਪਰ ਰੇਲ ਗੱਡੀ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਰੇਲ ਗੱਡੀ ਹਾਵੜਾ ਤੋਂ ਗੁਹਾਟੀ ਦਰਮਿਆਨ ਚੱਲੇਗੀ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਰੇਲ ਗੱਡੀ ਦੇ ਡਰਾਈਵਰ ਨਾਲ ਮੁਲਾਕਾਤ ਕੀਤੀ ਅਤੇ ਉਸ ਬਾਰੇ ਜਾਣਕਾਰੀ ਹਾਸਲ ਕੀਤੀ । ਉਨ੍ਹਾਂ ਰੇਲ ਗੱਡੀ ਵਿੱਚ ਮੌਜੂਦ ਬੱਚਿਆਂ ਨਾਲ ਵੀ ਗੱਲਬਾਤ ਕੀਤੀ।
ਇਸ ਰੇਲ ਗੱਡੀ ਦੇ ਚੱਲਣ ਨਾਲ ਹਾਵੜਾ-ਗੁਹਾਟੀ ਰੂਟ 'ਤੇ ਯਾਤਰਾ ਦਾ ਸਮਾਂ ਲਗਭਗ 2.5 ਘੰਟੇ ਘੱਟ ਹੋ ਜਾਵੇਗਾ। ਜਦਕਿ ਇਸ ਤੋਂ ਪਹਿਲਾਂ ਹਾਵੜਾ ਤੋਂ ਗੁਹਾਟੀ ਰੇਲ ਗੱਡੀ ਨਾਲ ਜਾਣ ਵਿੱਚ ’ਤੇ ਲਗਭਗ 18 ਘੰਟੇ ਲੱਗਦੇ ਹਨ। ਵੰਦੇ ਭਾਰਤ ਸਲੀਪਰ ਰੇਲ ਗੱਡੀ ਦੇ ਚੱਲਣ ਨਾਲ ਇਹ ਇਹ ਸਮਾਂ ਘਟ ਕੇ 14 ਘੰਟੇ ਰਹਿ ਜਾਵੇਗਾ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ‘ਐਕਸ’ 'ਤੇ ਇਕ ਪੋਸਟ ਕੀਤੀ ਸੀ । ਪੋਸਟ ਵਿੱਚ ਉਨ੍ਹਾਂ ਨੇ ਲਿਖਿਆ ਕਿ ਮੈਂ ਕੱਲ੍ਹ ਭਾਜਪਾ ਦੀ ਰੈਲੀ ਦੌਰਾਨ ਮਾਲਦਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਵਿਚਕਾਰ ਰਹਿਣ ਦਾ ਇੰਤਜ਼ਾਰ ਕਰ ਰਿਹਾ ਹਾਂ। ਹਰ ਗੁਜ਼ਰਦੇ ਦਿਨ ਨਾਲ ਤ੍ਰਿਣਮੂਲ ਕਾਂਗਰਸ ਦੇ ਕੁਸ਼ਾਸਨ ਦੀ ਕੋਈ ਨਾ ਕੋਈ ਘਟਨਾ ਸਾਹਮਣੇ ਆਉਂਦੀ ਰਹਿੰਦੀ ਹੈ। ਪੱਛਮੀ ਬੰਗਾਲ ਟੀਐੱਮਸੀ ਤੋਂ ਤੰਗ ਆ ਚੁੱਕਾ ਹੈ ਅਤੇ ਉਸ ਨੂੰ ਖਾਰਜ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਹੁਣ ਪੱਛਮੀ ਬੰਗਾਲ ਦੇ ਲੋਕ ਵੀ ਭਾਜਪਾ ਦੀ ਵਿਕਾਸ ਵਾਲੀ ਸਰਕਾਰ ਦੇਖਣਾ ਚਾਹੁੰਦੇ ਹਨ।
