
ਪੁਲਵਾਮਾ ਅਤਿਵਾਦੀ ਹਮਲੇ 'ਚ ਸ਼ਹੀਦ ਹੋਏ ਸੀ.ਆਰ.ਪੀ.ਐਫ਼. ਦੇ ਜਵਾਨ ਪ੍ਰਦੀਪ ਸਿੰਘ ਯਾਦਵ ਦਾ ਅੰਤਮ ਸਸਕਾਰ ਸਨਿਚਰਵਾਰ ਨੂੰ ਪੂਰੇ ਸਰਕਾਰੀ ਸਨਮਾਨਾਂ.....
ਕੰਨੌਜ/ਉਨਾਮ/ਕਾਨਪੁਰ/ਮਹਿਰਾਜਗੰਜ (ਉੱਤਰ ਪ੍ਰਦੇਸ਼) : ਪੁਲਵਾਮਾ ਅਤਿਵਾਦੀ ਹਮਲੇ 'ਚ ਸ਼ਹੀਦ ਹੋਏ ਸੀ.ਆਰ.ਪੀ.ਐਫ਼. ਦੇ ਜਵਾਨ ਪ੍ਰਦੀਪ ਸਿੰਘ ਯਾਦਵ ਦਾ ਅੰਤਮ ਸਸਕਾਰ ਸਨਿਚਰਵਾਰ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਕੰਨੌਜ 'ਚ ਸੁਖਸੇਨਪੁਰ ਦੇ ਪਿੰਡ ਅਮਾਨ 'ਚ ਕੀਤਾ ਗਿਆ। ਸ਼ਹੀਦ ਜਵਾਨ ਦੀ 10 ਸਾਲਾਂ ਦੀ ਬੇਟੀ ਸੁਪ੍ਰਿਆ ਯਾਦਵ ਨੇ ਅਪਣੇ ਪਿਤਾ ਦੀ ਚਿਖਾ ਨੂੰ ਅੱਗ ਦਿਤੀ। ਇਸ ਤੋਂ ਬਾਅਦ ਉਹ ਬੇਹੋਸ਼ ਹੋ ਗਈ ਜਿਸ ਮਗਰੋਂ ਉਸ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ। ਮਾਹੌਲ ਗ਼ਮਜ਼ਦਾ ਸੀ ਅਤੇ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਨਮ ਸਨ।