
ਦਿੱਲੀ ਦੇ ਲਗਾਤਾਰ ਤੀਜੀ ਵਾਰ ਮੁੱਖ ਮੰਤਰੀ ਬਣੇ ਅਰਵਿੰਦ ਕੇਜਰੀਵਾਲ...
ਨਵੀਂ ਦਿੱਲੀ: ਦਿੱਲੀ ਦੇ ਲਗਾਤਾਰ ਤੀਜੀ ਵਾਰ ਮੁੱਖ ਮੰਤਰੀ ਬਣੇ ਅਰਵਿੰਦ ਕੇਜਰੀਵਾਲ ਨੇ ਇਸ ਵਾਰ ਆਪਣੇ ਕੋਲ ਕੋਈ ਮੰਤਰਾਲਾ ਨਹੀਂ ਰੱਖਿਆ ਹੈ। ਕੇਜਰੀਵਾਲ ਸਮੇਤ ਪੁਰਾਣੇ ਮੰਤਰੀ ਮੰਡਲ ਦੇ ਛੇ ਹੋਰ ਮੰਤਰੀਆਂ ਮਨੀਸ਼ ਸਿਸੋਦਿਆ, ਸਤਿੰਦਰ ਜੈਨ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਰਾਜਿੰਦਰ ਪਾਲ ਗੌਤਮ ਨੂੰ ਐਤਵਾਰ ਉਪ ਰਾਜਪਾਲ ਨੇ ਅਹੁਦੇ ਅਤੇ ਗੁਪਤ ਸਹੁੰ ਚੁਕਾਈ।
Manish Sisodia
ਮੁੱਖ ਮੰਤਰੀ ਸਮੇਤ ਹੋਰ ਸਾਰੇ ਮੰਤਰੀਆਂ ਨੇ ਅੱਜ ਦਿੱਲੀ ਸਕੱਤਰੇਤ ਪਹੁੰਚਕੇ ਕੰਮ ਵੀ ਸੰਭਾਲ ਲਿਆ ਹੈ। ਮੁੱਖ ਮੰਤਰੀ ਨੇ ਆਪਣੇ ਕੋਲ ਇਸ ਮਰਤਬਾ ਕੋਈ ਮੰਤਰਾਲਾ ਨਹੀਂ ਰੱਖਿਆ ਹੈ ਅਤੇ ਦਿੱਲੀ ਪਾਣੀ ਮੰਤਰਾਲਾ (ਡੀਜੇਬੀ) ਦੀ ਜ਼ਿੰਮੇਦਾਰੀ ਵੀ ਸਤਿੰਦਰ ਜੈਨ ਨੂੰ ਸੌਂਪ ਦਿੱਤੀ ਹੈ।
Kailash Gehlot
ਕੁਝ ਮੰਤਰੀਆਂ ਦੇ ਵਿਭਾਗਾਂ ਵਿੱਚ ਮਾਮੂਲੀ ਫੇਰਬਦਲ ਕੀਤਾ ਗਿਆ ਹੈ। ਉਪ ਮੁੱਖ ਮੰਤਰੀ ਸਿਸੋਦੀਆ ਦੇ ਕੋਲ ਵਿੱਤ ਅਤੇ ਸਿੱਖਿਆ ਵਰਗੇ ਮਹੱਤਵਪੂਰਨ ਮੰਤਰਾਲੇ ਬਣੇ ਰਹਿਣਗੇ ਪਰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਉਨ੍ਹਾਂ ਨੂੰ ਲੈ ਕੇ ਗੌਤਮ ਨੂੰ ਦੇ ਦਿੱਤਾ ਗਿਆ ਹੈ।
Gopal Rai
ਗੋਪਾਲ ਰਾਏ ਨੂੰ ਵਾਤਾਵਰਨ ਮੰਤਰਾਲਾ ਦਿੱਤਾ ਗਿਆ ਹੈ। ਪਹਿਲਾਂ ਇਹ ਮੰਤਰਾਲਾ ਕੈਲਾਸ਼ ਗਹਿਲੋਤ ਦੇ ਕੋਲ ਸੀ। ਇਸਤੋਂ ਇਲਾਵਾ ਸਾਰੇ ਮੰਤਰੀਆਂ ਦੇ ਕੋਲ ਪੁਰਾਣੇ ਸਾਰੇ ਮੰਤਰਾਲਿਆਂ ਦੀ ਜ਼ਿੰਮੇਵਾਰੀ ਬਰਕਰਾਰ ਰਹੇਗੀ।
satender jain
ਆਮ ਆਦਮੀ ਪਾਰਟੀ (ਆਪ) ਨੇ ਕੇਜਰੀਵਾਲ ਦੀ ਅਗਵਾਈ ‘ਚ ਲਗਾਤਾਰ ਦੂਜੀ ਵਾਰ ਦਿੱਲੀ ਵਿਧਾਨ ਸਭਾ ਚੋਣ ‘ਚ ਵੱਡੀ ਬਹੁਮਤ ਹਾਸਲ ਕੀਤੀ ਹੈ। ਆਪ ਨੇ 70 ਵਿੱਚੋਂ 62 ਸੀਟਾਂ ਜਿੱਤੀਆਂ ਹਨ ਜਦੋਂ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਅੱਠ ਅਤੇ ਕਾਂਗਰਸ ਫਿਰ ਖਾਲੀ ਹੱਥ ਰਹੀ ਹੈ।