ਦਿੱਲੀ ਦੇ ਵਿਕਾਸ ਲਈ ਕੇਜਰੀਵਾਲ ਨੇ ਮੰਗਿਆ ਮੋਦੀ ਦਾ ਆਸ਼ਿਰਵਾਦ
Published : Feb 16, 2020, 3:00 pm IST
Updated : Feb 16, 2020, 3:11 pm IST
SHARE ARTICLE
Kejriwal and modi
Kejriwal and modi

ਰਾਮਲੀਲਾ ਮੈਦਾਨ ‘ਚ ਲਗਾਤਾਰ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ...

ਨਵੀਂ ਦਿੱਲੀ: ਰਾਮਲੀਲਾ ਮੈਦਾਨ ‘ਚ ਲਗਾਤਾਰ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਵਿਕਾਸ ਲਈ ਉਹ ਮੋਦੀ ਜੀ ਦਾ ਅਸ਼ੀਰਵਾਦ ਚਾਹੁੰਦੇ ਹਨ ਨਾਲ ਹੀ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਨਾਲ ਮਿਲਕੇ ਕੰਮ ਕਰਨਾ ਚਾਹੁੰਦੇ ਹਨ ਅਤੇ ਉਹ ਸਭ ਦੇ ਨਾਲ ਮਿਲਕੇ ਕੰਮ ਕਰਨਾ ਚਾਹੁੰਦੇ ਹਨ।

KejriwalKejriwal

ਅਰਵਿੰਦ ਕੇਜਰੀਵਾਲ ਨੇ ਫਰੀ ਦੀ ਸਰਕਾਰ ਵਾਲੇ ਬਿਆਨ ‘ਤੇ ਵਿਰੋਧੀ ਪੱਖ ਨੂੰ ਘੇਰਦੇ ਹੋਏ ਕਿਹਾ ਕਿ ਮੇਰੇ ‘ਤੇ ਲਾਹਨਤ ਹੈ ਜੇਕਰ ਮੈਂ ਦਿੱਲੀ ਦਾ ਮੁੱਖ ਮੰਤਰੀ ਹਾਂ ਅਤੇ ਜੇਕਰ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਤੋਂ ਫੀਸ ਲਵਾਂ।  ਹਸਪਤਾਲ ਵਿੱਚ ਇਲਾਜ ਕਰਨ ਆਏ ਬੀਮਾਰਾਂ ਤੋਂ ਦਵਾਈਆਂ ਦਾ ਪੈਸਾ ਲਵਾਂ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੁਝ ਲੋਕ ਕਹਿੰਦੇ ਹਨ ਕਿ ਮੈਂ ਸਭ ਕੁਝ ਫਰੀ ਕਰਦਾ ਜਾ ਰਿਹਾ ਹਾਂ।

Pm modi delhi bjp mps could not make it to the swearing in of arvind kejriwal Arvind kejriwal

ਦੋਸਤੋ ਇਸ ਦੁਨੀਆ ਦੇ ਅੰਦਰ ਜੋ ਵੀ ਅਨਮੋਲ ਚੀਜਾਂ ਹਨ, ਭਗਵਾਨ ਨੇ ਫਰੀ ਬਣਾਈਆਂ ਹਨ। ਮਾਂ ਜਦੋਂ ਆਪਣੇ ਬੱਚਿਆਂ ਨੂੰ ਪਿਆਰ ਕਰਦੀ ਹੈ ਤਾਂ ਉਹ ਫਰੀ ਹੁੰਦਾ ਹੈ। ਬਾਪ ਜਦੋਂ ਆਪਣੇ ਬੱਚਿਆਂ ਨੂੰ ਪਾਲਣ ਲਈ ਰੋਟੀ ਨਹੀਂ ਖਾਂਦਾ ਤਾਂ ਬਾਪ ਦੀ ਤਪੱਸਿਆ ਫਰੀ ਹੁੰਦੀ ਹੈ। ਕੇਜਰੀਵਾਲ ਨੇ ਕਿਹਾ ਕਿ ਅੱਜ ਤੁਹਾਡੇ ਬੇਟੇ ਨੇ ਤੀਜੀ ਵਾਰ ਸਹੁੰ ਚੁੱਕੀ ਹੈ।

KejriwalKejriwal

ਇਹ ਮੇਰੀ ਜਿੱਤ ਨਹੀਂ ਹੈ ਇਹ ਤੁਹਾਡੀ ਅਤੇ ਇੱਕ-ਇੱਕ ਦਿੱਲੀ ਵਾਲੇ ਦੀ ਜਿੱਤ ਹੈ। ਇੱਕ-ਇੱਕ ਮਾਂ, ਭੈਣ, ਜਵਾਨ, ਸਟੂਡੇਂਟ ਅਤੇ ਪਰਵਾਰ ਦੀ ਜਿੱਤ ਹੈ। ਪਿਛਲੇ 5 ਸਾਲਾਂ ਵਿੱਚ ਸਾਡੀ ਇਹੀ ਕੋਸ਼ਿਸ਼ ਰਹੀ ਹੈ ਕਿ ਇੱਕ-ਇੱਕ ਦਿੱਲੀ ਵਾਲੇ ਦੀ ਜਿੰਦਗੀ ਵਿੱਚ ਖੁਸ਼ਹਾਲੀ ਲਿਆ ਸਕੀਏ। ਸਾਡੀ ਕੋਸ਼ਿਸ਼ ਰਹੀ ਕਿ ਕਿਸ ਤਰ੍ਹਾਂ ਦਿੱਲੀ ਦਾ ਖੂਬ ਤੇਜੀ ਦੇ ਨਾਲ ਵਿਕਾਸ ਹੋਵੇ। ਅਗਲੇ 5 ਸਾਲ ਵੀ ਸਾਡੀ ਇਹੀ ਕੋਸ਼ਿਸ਼ ਜਾਰੀ ਰਹੇਗੀ।

PM Narendra ModiPM Narendra Modi

ਸਾਰੇ ਲੋਕ ਆਪਣੇ ਪਿੰਡ ਵਿੱਚ ਫੋਨ ਕਰਕੇ ਕਹਿ ਦਓ ਸਾਡਾ ਪੁੱਤਰ ਸੀਐਮ ਬਣ ਗਿਆ ਹੁਣ ਚਿੰਤਾ ਦੀ ਗੱਲ ਨਹੀਂ ਹੈ। ਅਰਵਿੰਦ ਕੇਜਰੀਵਾਲ ਨੇ ਪੂਰੀ ਦਿੱਲੀ ਨੂੰ ਨਾਲ ਲੈ ਕੇ ਚੱਲਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਹੁਣੇ ਚੋਣਾਂ ਹੋਏ ਕੁੱਝ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਦਿੱਤੀਆਂ। ਕੁੱਝ ਲੋਕਾਂ ਨੇ ਬੀਜੇਪੀ ਨੂੰ ਵੋਟ ਦਿੱਤੇ। ਕੁੱਝ ਲੋਕਾਂ ਨੇ ਕਾਂਗਰਸ ਅਤੇ ਹੋਰਾਂ ਨੂੰ ਵੋਟ ਦਿੱਤਾ।

PM Narendra ModiPM Narendra Modi

ਅੱਜ ਜਦੋਂ ਮੈਂ ਸੀਐਮ ਅਹੁਦੇ ਦੀ ਸਹੁੰ ਚੁੱਕੀ ਹੈ ਮੈਂ ਸਭਦਾ ਮੁੱਖ ਮੰਤਰੀ ਹਾਂ। ਮੈਂ ਤੁਸੀ, ਬੀਜੇਪੀ, ਕਾਂਗਰਸ ਅਤੇ ਦੂਜੀ ਪਾਰਟੀ ਵਾਲਿਆਂ ਦਾ ਵੀ ਮੁੱਖ ਮੰਤਰੀ ਹਾਂ। ਪਿਛਲੇ ਪੰਜ ਸਾਲ ਮੈਂ ਕਿਸੇ ਦੇ ਨਾਲ ਸੌਤੇਲਾ ਵਰਤਾਅ ਨਹੀਂ ਕੀਤਾ। ਮੈਂ ਕਿਸੇ ਦਾ ਕੰਮ ਇਹ ਕਹਿਕੇ ਨਹੀਂ ਰੋਕਿਆ ਕਿ ਤੂੰ ਦੂਜੀ ਪਾਰਟੀ ਦਾ ਹੈ। ਮੈਂ ਸਭ ਦੇ ਕੰਮ ਕੀਤੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement