ਕਾਸ਼ੀ ਮਹਾਂਕਾਲ ਐਕਸਪ੍ਰੈਸ ਵਿਚ ਬਣਿਆ ਸ਼ਿਵਜੀ ਦਾ ਮੰਦਿਰ...
Published : Feb 17, 2020, 4:11 pm IST
Updated : Feb 17, 2020, 4:11 pm IST
SHARE ARTICLE
Seat number 64 of coach b5 in kashi mahakal express varanasi indore
Seat number 64 of coach b5 in kashi mahakal express varanasi indore

ਉਹਨਾਂ ਕਿਹਾ ਕਿ ਹਰ ਮੰਗਲਵਾਰ ਅਤੇ ਬੁੱਧਵਾਰ ਨੂੰ ਇਹ ਟ੍ਰੇਨ ਸੁਲਤਾਨਪੁਰ...

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਰਾਣਸੀ ਤੋਂ ਕਾਸ਼ੀ ਮਹਾਕਾਲ ਐਕਸਪ੍ਰੈਸ ਨੂੰ ਰਵਾਨਾ ਕੀਤਾ। ਇਸ ਵਿਚ ਇਕ ਸੀਟ ਭਗਵਾਨ ਸ਼ਿਵ ਨੂੰ ਵੀ ਦਿੱਤੀ ਗਈ ਹੈ। ਟ੍ਰੇਨ ਦੇ ਬੀ5 ਡੱਬੇ ਵਿਚ ਸੀਟ ਨੰਬਰ 64 ਕੋਲ ਭਗਵਾਨ ਸ਼ਿਵ ਦਾ ਇਕ ਛੋਟਾ ਜਿਹਾ ਮੰਦਿਰ ਬਣਾਇਆ ਗਿਆ ਹੈ। ਇਸ ਮੰਦਿਰ ਨੂੰ ਰੰਗੀਨ ਪੇਪਰ ਅਤੇ ਫੁੱਲ ਮਾਲਾਵਾਂ ਨਾਲ ਸਜਾਇਆ ਗਿਆ ਹੈ। ਕਈ ਸ਼ਰਧਾਲੂ ਇਸ ਮੰਦਿਰ ਦੇ ਸਾਹਮਣੇ ਹੱਥ ਜੋੜ ਕੇ ਮੱਥਾ ਟੇਕਦੇ ਦੇਖਿਆ ਗਿਆ।

Mahakal ExpressMahakal Express

ਟ੍ਰੇਨ ਵਿਚ ਸ਼ਿਵ ਲਈ ਸੀਟ ਰਾਖਵੀਂ ਕੀਤੇ ਜਾਣ ਦੇ ਨਵੇਂ ਵਿਚਾਰ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਇਸ ਤੇ ਵਿਚਾਰ ਕਰ ਰਿਹਾ ਹੈ ਕਿ ਟ੍ਰੇਨ ਵਿਚ ਸਥਾਈ ਤੌਰ ਤੇ ਸ਼ਿਵਜੀ ਲਈ ਇਕ ਸੀਟ ਰਾਖਵੀਂ ਕੀਤੀ ਜਾਵੇ। ਇਹ ਟ੍ਰੇਨ ਇੰਦੌਰ ਦੇ ਨੇੜੇ ਓਂਕਾਰੇਸ਼ਵਰ, ਉਜੈਨ ਵਿਚ ਮਹਾਕਾਲੇਸ਼ਵਰ ਅਤੇ ਵਾਰਾਣਸੀ ਵਿਚ ਕਾਸ਼ੀ ਵਿਸ਼ਵਨਾਥ ਨੂੰ ਜੋੜੇਗੀ। ਉੱਤਰੀ ਰੇਲਵੇ ਲਈ ਬੁਲਾਰੇ ਦੀਪਕ ਕੁਮਾਰ ਨੇ ਦਸਿਆ ਕਿ ਕੋਚ ਗਿਣਤੀ ਬੀ5 ਦੀ ਸੀਟ ਗਿਣਤੀ 64 ਭਗਵਾਨ ਲਈ ਖਾਲੀ ਕੀਤੀ ਗਈ ਹੈ।

Mahakal ExpressMahakal Express

ਰੇਲਵੇ ਨੇ ਆਈਆਰਸੀਟੀਸੀ ਦੀ ਤੀਜੀ ਸੇਵਾ ਸ਼ੁਰੂ ਕੀਤੀ ਹੈ। ਇਹ ਟ੍ਰੇਨ ਉੱਤਰ ਪ੍ਰਦੇਸ਼ ਦੇ ਵਾਰਣਾਸੀ ਦੇ ਮੱਧ ਪ੍ਰਦੇਸ਼ ਦੇ ਇੰਦੌਰ ਤਕ ਜਾਵੇਗੀ। ਉਹਨਾਂ ਦਸਿਆ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਇਕ ਸੀਟ ਭਗਵਾਨ ਸ਼ਿਵ ਲਈ ਖਾਲੀ ਸੀਟ ਰੱਖੀ ਗਈ ਹੈ। ਸੀਟ ਤੇ ਇਕ ਮੰਦਿਰ ਬਣਾਇਆ ਗਿਆ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਹ ਸੀਟ ਮੱਧ ਪ੍ਰਦੇਸ਼ ਦੇ ਉਜੈਨ ਦੇ ਮਹਾਕਾਲ ਲਈ ਹੈ।

Mahakal ExpressMahakal Express

ਇਸ ਟ੍ਰੇਨ ਵਿਚ ਸੰਗੀਤ ਵੀ ਵਜਾਇਆ ਜਾਵੇਗਾ ਅਤੇ ਹਰ ਕੋਚ ਵਿਚ ਦੋ ਨਿਜੀ ਗਾਰਡ ਵੀ ਮੌਜੂਦ ਰਹਿਣਗੇ ਤੇ ਯਾਤਰੀਆਂ ਨੂੰ ਸ਼ਾਕਾਹਾਰੀ ਭੋਜਨ ਪਰੋਸਿਆ ਜਾਵੇਗਾ। ਇਸ ਟ੍ਰੇਨ ਦਾ ਪ੍ਰਯਾਗਰਾਜ ਆਮਦ ਤੇ ਸਵਾਗਤ ਕੀਤਾ ਗਿਆ ਹੈ। ਇਲਾਹਾਬਾਦ ਜੰਕਸ਼ਨ ਤੇ ਇਸ ਟ੍ਰੇਨ ਦੇ ਸਵਾਗਤ ਤੇ ਪ੍ਰਯਾਗਰਾਜ ਦੀ ਸੰਸਦ ਮੈਂਬਰ ਰੀਤਾ ਬਹੁਗੁਣਾ ਜੋਸ਼ੀ, ਕੌਸ਼ਾਂਬੀ ਦੇ ਸੰਸਦ ਮੈਂਬਰ ਵਿਨੋਦ ਸੋਨਕਰ ਅਤੇ ਪ੍ਰਤਾਪਗੜ੍ਹ ਦੇ ਸੰਸਦ ਸੰਗਮ ਲਾਲ ਗੁਪਤਾ ਨੇ ਇਸ ਦਾ ਸਵਾਗਤ ਕੀਤਾ ਅਤੇ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਕਾਨਪੁਰ ਲਈ ਰਵਾਨਾ ਕੀਤਾ।

Mahakal ExpressMahakal Express

ਕਾਸ਼ੀ ਮਹਾਕਾਲ ਐਕਸਪ੍ਰੈਸ ਟ੍ਰੇਨ ਵਾਰਾਣਸੀ ਅਤੇ ਇੰਦੌਰ ਵਿਚ ਹਫ਼ਤੇ ਵਿਚ ਦੋ ਦਿਨ ਲਖਨਊ ਅਤੇ ਕਾਨਪੁਰ ਹੋ ਕੇ ਜਾਵੇਗੀ ਜਦਕਿ ਇਕ ਦਿਨ ਇਲਾਹਾਬਾਦ ਅਤੇ ਕਾਨਪੁਰ ਹੋ ਕੇ ਜਾਵੇਗੀ। ਉੱਤਰ ਮੱਧ ਰੇਲਵੇ ਦੇ ਜਨਸੰਪਰਕ ਅਧਿਕਾਰੀ ਸੁਨੀਲ ਕੁਮਾਰ ਗੁਪਤਾ ਨੇ ਦਸਿਆ ਕਿ ਇਸ ਟ੍ਰੇਨ ਦਾ ਨਿਯਮਿਤ ਸੰਚਾਲਨ ਵਾਰਾਣਸੀ ਤੋਂ 20 ਫਰਵਰੀ 2020 ਤੋਂ ਸ਼ੁਰੂ ਕੀਤੀ ਜਾਵੇਗੀ। ਟ੍ਰੇਨ ਨੰਬਰ 82401 ਵਾਰਾਣਸੀ ਤੋਂ ਦੁਪਹਿਰ 2 ਵਜ ਕੇ 45 ਮਿੰਟ ਤੇ ਰਵਾਨਾ ਹੋਵੇਗੀ।

Mahakal ExpressMahakal Express

ਉਹਨਾਂ ਕਿਹਾ ਕਿ ਹਰ ਮੰਗਲਵਾਰ ਅਤੇ ਬੁੱਧਵਾਰ ਨੂੰ ਇਹ ਟ੍ਰੇਨ ਸੁਲਤਾਨਪੁਰ, ਲਖਨਊ, ਕਾਨਪੁਰ ਹੁੰਦੇ ਹੋਏ ਇੰਦੌਰ ਪਹੁੰਚੇਗੀ। 23 ਫਰਵਰੀ 2020 ਤੋਂ ਟ੍ਰੇਨਾਂ ਨੰਬਰ 82403 ਹਰ ਐਤਵਾਰ ਨੂੰ ਵਾਰਾਣਸੀ ਤੋਂ ਦੁਪਹਿਰ 3 ਵਜ ਕੇ 15 ਮਿੰਟ ਤੇ ਰਵਾਨਾ ਹੋਵੇਗੀ ਅਤੇ ਜੰਘਈ, ਇਲਾਹਾਬਾਦ, ਕਾਨਪੁਰ ਹੁੰਦੇ ਹੋਏ ਇੰਦੌਰ ਪਹੁੰਚੇਗੀ। ਗੁਪਤਾ ਨੇ ਦਸਿਆ ਕਿ ਇਸ ਟ੍ਰੇਨ ਵਿਚ 9 ਥਰਡ ਕਲਾਸ ਦੇ ਏਅਰ ਕੰਡੀਸ਼ਨਰ, ਦੋ ਜੈਨਰੇਟਰ ਕਾਰ ਅਤੇ ਇਕ ਪੈਂਟ੍ਰੀ ਕਾਰ ਸਮੇਤ ਕੁੱਲ 12 ਡੱਬੇ ਲਗਾਏ ਗਏ ਹਨ।

Mahakal ExpressMahakal Express

ਅਧੁਨਿਕ ਸੁਵਿਧਾਵਾਂ ਨਾਲ ਲੈਸ ਸਾਰੇ ਡੱਬਿਆਂ ਵਿਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਅਤੇ ਸਾਰੇ ਬਰਥ ਤੇ ਮੋਬਾਇਲ ਚਾਰਜਿੰਗ ਪੁਆਇੰਟ ਦੀ ਵਿਵਸਥਾ ਵੀ ਕੀਤੀ ਗਈ ਹੈ। ਨਾਲ ਹੀ ਹਰ ਯਾਤਰੀ ਲਈ ਯਾਤਰਾ ਦੌਰਾਨ 10 ਲੱਖ ਰੁਪਏ ਦਾ ਕੰਪਲੀਮੈਂਟਰੀ ਯਾਤਰਾ ਬੀਮਾ ਦੀ ਸੁਵਿਧਾ ਵੀ ਹੈ। ਉਨ੍ਹਾਂ ਦੱਸਿਆ ਕਿ ਇਸ ਟ੍ਰੇਨ ਵਿੱਚ 120 ਦਿਨਾਂ ਦੀ ਐਡਵਾਂਸ ਰਿਜ਼ਰਵੇਸ਼ਨ ਦੀ ਸਹੂਲਤ ਹੈ ਅਤੇ ਰਿਜ਼ਰਵੇਸ਼ਨ ਚਾਰਟ ਤਿਆਰ ਕਰਨ ਤੋਂ ਬਾਅਦ ਅਤੇ ਰੇਲਗੱਡੀ ਦੇ ਰਵਾਨਗੀ ਸਮੇਂ ਤੋਂ ਪੰਜ ਮਿੰਟ ਪਹਿਲਾਂ, ਰਿਜ਼ਰਵੇਸ਼ਨ ਦੀ ਸਹੂਲਤ ਮਿਲੇਗੀ।

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement