
ਅੰਮ੍ਰਿਤਸਰ ਤੋਂ ਸ਼੍ਰੀ ਹਜੂਰ ਸਾਹਿਬ ਨਾਂਦੇੜ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੇ ਸਚਖੰਡ ਐਕਸਪ੍ਰੈਸ ਟ੍ਰੇਨ...
ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਸ਼੍ਰੀ ਹਜੂਰ ਸਾਹਿਬ ਨਾਂਦੇੜ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੇ ਸਚਖੰਡ ਐਕਸਪ੍ਰੈਸ ਟ੍ਰੇਨ ਵਿੱਚ ਗੰਦਗੀ ਦੀ ਭਰਮਾਰ ਤੋਂ ਪ੍ਰੇਸ਼ਾਨ ਹੋਕੇ ਭੋਪਾਲ ਪੁੱਜਣ ‘ਤੇ ਹੰਗਾਮਾ ਕੀਤਾ ਅਤੇ ਕਰੀਬ ਅੱਧਾ ਘੰਟਾ ਟ੍ਰੇਨ ਦੇ ਅੱਗੇ ਰੇਲਵੇ ਟ੍ਰੈਕ ਉੱਤੇ ਬੈਠਕੇ ਰੋਸ਼ ਪ੍ਰਦਰਸ਼ਨ ਕੀਤਾ।
Sach Khand Express
ਇਸ ਤੋਂ ਬਾਅਦ ਰੇਲਵੇ ਦੇ ਉੱਚ ਅਧਿਕਾਰੀ ਮੌਕੇ ‘ਤੇ ਪੁੱਜੇ ਅਤੇ ਸਾਰੀ ਟ੍ਰੇਨ ਵਿੱਚ ਤੁਰੰਤ ਸਫਾਈ ਕਰਵਾਉਣ ਦਾ ਭਰੋਸਾ ਦੇਕੇ ਧਰਨਾ ਚੁਕਵਾਇਆ, ਜਿਸ ਤੋਂ ਬਾਅਦ ਟ੍ਰੇਨ ਅੱਗੇ ਵੱਧ ਸਕੀ। ਜਾਣਕਾਰੀ ਮੁਤਾਬਕ 25 ਦਸੰਬਰ ਨੂੰ ਸਵੇਰੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਸ਼੍ਰੀ ਹਜੂਰ ਸਾਹਿਬ ਨਾਂਦੇੜ ਲਈ ਰਵਾਨਾ ਹੋਈ ਟ੍ਰੇਨ ਨੰਬਰ 12716 ਸਚਖੰਡ ਐਕਸਪ੍ਰੈਸ ਵਿੱਚ ਸਫਰ ਕਰ ਰਹੇ ਸਿੱਖ ਸ਼ਰਧਾਲੂਆਂ ਸਮੇਤ ਬਾਕੀ ਮੁਸਾਫਰਾਂ ਨੇ ਟਾਇਲੈਟ ਬੇਹੱਦ ਗੰਦੇ ਹੋਣ ਦੇ ਬਾਰੇ ਕਈ ਵਾਰ ਸਬੰਧਤ ਅਧਿਕਾਰੀਆਂ ਨੂੰ ਜਾਣਕਾਰੀ ਦੇਕੇ ਸਫਾਈ ਕਰਾਉਣ ਦੀ ਅਪੀਲ ਕੀਤੀ, ਪਰ ਅਧਿਕਾਰੀਆਂ ਨੇ ਕੋਈ ਪਰਵਾਹ ਨਹੀਂ ਕੀਤੀ।
Sach Khand Express
ਜਿਸ ਉੱਤੇ ਸਵੇਰੇ ਕਰੀਬ 9 ਵਜੇ ਜਦੋਂ ਟ੍ਰੇਨ ਭੋਪਾਲ ਪਹੁੰਚੀ ਤਾਂ ਸਿੱਖ ਸ਼ਰਧਾਲੁਆਂ ਦੇ ਰੋਸ਼ ਦਾ ਲਾਵਾ ਫੂਟ ਪਿਆ ਅਤੇ ਉਨ੍ਹਾਂ ਨੇ ਰੋਸ਼ ਪ੍ਰਦਰਸ਼ਨ ਕੀਤਾ। ਰੋਸ਼ ਪ੍ਰਦਰਸ਼ਨ ਕਰ ਰਹੇ ਸ਼ਰਧਾਲੂਆਂ ਨੇ ਕਿਹਾ ਕਿ ਟ੍ਰੇਨ ਦੀਆਂ ਬੋਗੀਆਂ ਵਿੱਚ ਟਾਇਲੈਟ ਇਨ੍ਹੇ ਭਰੇ ਹੋਏ ਹਨ ਕਿ ਉਨ੍ਹਾਂ ਦਾ ਪਾਣੀ ਓਵਰਫਲੋ ਹੋਕੇ ਬੋਗੀ ਦੀਆਂ ਸੀਟਾਂ ਤੱਕ ਪਹੁੰਚ ਰਿਹਾ ਹੈ, ਜਿਸਦੇ ਨਾਲ ਮੁਸਾਫਰਾਂ ਦੇ ਕੱਪੜਿਆਂ ਅਤੇ ਖਾਣ-ਪੀਣ ਦੇ ਸਮਾਨ ਨਾਲ ਭਰੇ ਥੈਲੇ ਵੀ ਗੰਦੇ ਹੋ ਗਏ ਹਨ।
Sach Khand Express
ਉਨ੍ਹਾਂ ਨੇ ਕਿਹਾ ਕਿ ਇਸ ਗੰਦਗੀ ਨਾਲ ਭਰੇ ਟਾਇਲਟਾਂ ਦੇ ਬਾਰੇ ਵਿੱਚ ਅੰਮ੍ਰਿਤਸਰ ਤੋਂ ਹੀ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ, ਪਰ ਕਿਸੇ ਨੇ ਵੀ ਸਮੱਸਿਆ ਨੂੰ ਹੱਲ ਕਰਨ ਵੱਲ ਧਿਆਨ ਨਹੀਂ ਦਿੱਤਾ।