ਤੇਲ ਕੀਮਤਾਂ 'ਚ ਵਾਧੇ 'ਤੇ ਬੋਲੇ ਕੇਂਦਰੀ ਮੰਤਰੀ ਨਿਤਿਨ ਗਡਕਰੀ,ਆਪਸ਼ਨਲ ਫਿਊਲ ਵੱਲ ਜਾਣ ਦਾ ਦਿਤਾ ਸੁਝਾਅ
Published : Feb 17, 2021, 6:04 pm IST
Updated : Feb 17, 2021, 6:04 pm IST
SHARE ARTICLE
Nitin Gadkari
Nitin Gadkari

ਭਾਰਤ ਕੋਲ ਵਾਧੂ ਬਿਜਲੀ ਹੋਣ ਕਾਰਨ ਇਸ ਦੀ ਵਰਤੋਂ ਵਧਾਉਣ 'ਤੇ ਦਿਤਾ ਜ਼ੋਰ

ਨਵੀਂ ਦਿੱਲੀ : ਵਧਦੀਆਂ ਤੇਲ ਕੀਮਤਾਂ ਨੂੰ ਲੈ ਕੇ ਸਿਆਸੀ ਘਮਾਸਾਨ ਸ਼ੁਰੂ ਹੋ ਗਿਆ ਹੈ। ਦੇਸ਼ ਅੰਦਰ ਕਈ ਥਾਈ ਪਟਰੌਲ ਦੀਆਂ ਕੀਮਤਾਂ 100 ਦਾ ਅੰਕੜਾ ਨੂੰ ਛੂਹਣ ਜਾ ਰਹੀਆਂ ਹਨ। ਤੇਲ ਕੀਮਤਾਂ ਵਿਚ ਵਾਧੇ ਨੂੰ ਲੈ ਕੇ ਵਿਰੋਧੀ ਧਿਰਾਂ ਵਲੋਂ ਸਰਕਾਰ ਵੱਲ ਨਿਸ਼ਾਨੇ ਸਾਧੇ ਜਾ ਰਹੇ ਹਨ। ਦੂਜੇ ਪਾਸੇ ਕੇਂਦਰ ਸਰਕਾਰ ਨੇ ਤੇਲ ਕੀਮਤਾਂ 'ਤੇ ਲੱਗਦੀ ਆਬਕਾਰੀ ਡਿਊਟੀ ਘਟਾਉਣ ਦੀ ਥਾਂ ਆਪਸ਼ਨਲ ਫਿਊਲ ਵੱਲ ਜਾਣ ਦਾ ਸੁਝਾਅ ਦੇਣਾ ਸ਼ੁਰੂ ਕਰ ਦਿਤਾ ਹੈ। ਸੂਤਰਾਂ ਮੁਤਾਬਕ ਸਰਕਾਰ ਦੇਸ਼ ਅੰਦਰ ਪੈਟਰੋਲ ਡੀਜ਼ਲ ਦੀ ਜਗਾ ਕੋਈ ਦੂਜਾ ਬਦਲ ਲੈ ਕੇ ਆਉਣ ਬਾਰੇ ਸੋਚ ਰਹੀ ਹੈ।

PETROLPETROL

ਦੇਸ਼ ਵਿਚ ਇਲੈਕਟ੍ਰਿਕ ਕਾਰਾਂ ਤਾਂ ਆ ਰਹੀਆਂ ਨੇ ਪਰ ਉਨ੍ਹਾਂ ਦੀ ਪਹੁੰਚ ਹਾਲੇ ਆਮ ਆਦਮੀ ਤਕ ਨਹੀਂ ਬਣ ਪਾਈ ਹੈ। ਦੇਸ਼ ਨੂੰ ਹੁਣ ਪਟਰੋਲ ਡੀਜ਼ਲ ਤੋਂ ਇਲਾਵਾ ਇਕ ਹੋਰ ਬਦਲ ਚਾਹੀਦਾ ਹੈ। ਪੈਟਰੋਲ ਡੀਜ਼ਲ ਦੀ ਵੱਧ ਦੀ ਕੀਮਤਾਂ ਨੂੰ ਲੈ ਕੇ ਸੜਕ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਮੇਰਾ ਸੁਝਾਅ ਹੈ ਕਿ ਇਹ ਹੀ ਸਮਾਂ ਹੈ ਜਦੋਂ ਦੇਸ਼ ਨੂੰ ਆਪਸ਼ਨਲ ਫਿਊਲ ਦੇ ਵੱਲ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਕੋਲ ਵਾਧੂ ਬਿਜਲੀ ਹੈ, ਇਸ ਲਈ ਮੈਂ ਪਹਿਲਾਂ ਤੋਂ ਹੀ ਬਿਜਲੀ ਨੂੰ ਵਧ ਵਰਤੋਂ ਵਿਚ ਲਿਆਉਣ 'ਤੇ ਜ਼ੋਰ ਦੇ ਰਿਹਾ ਹਾਂ।

Nitin GadkariNitin Gadkari

ਨਿਤਿਨ ਗਡਕਰੀ ਮੁਤਾਬਕ ਅਸੀਂ ਇਸ ਵੇਲੇ 81 ਫ਼ੀਸਦੀ ਲੀਥੀਅਮ ਆਇਨ ਬੈਟਰੀ ਭਾਰਤ ਵਿਚ ਬਣਾ ਰਹੇ ਹਾਂ, ਮੇਰੇ ਮੰਤਰਾਲੇ ਨੇ  ਲੀਥੀਅਮ ਆਇਨ ਦੇ ਆਪਸ਼ਨ ਨੂੰ ਲੈ ਕੇ ਵੀ ਪਹਿਲ  ਕੀਤੀ ਹੈ, ਸਾਰੀ ਸਬੰਧਿਤ ਲੈਬ ਰਿਸਰਚ ਵਿਚ ਲੱਗੀਆਂ ਹੋਈਆਂ ਨੇ। ਮੰਤਰਾਲਾ ਹੁਣ ਹਾਈਡ੍ਰੋਜਨ ਫਿਊਲ ਸੇਲਜ਼ ਨੂੰ ਵੀ ਵਿਕਸਤ ਕਰਨ ਵਿਚ ਜੁਟਿਆ ਹੈ।

Petrol-Diesel PricePetrol-Diesel Price

ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਅਸੀਂ ਇਸ ਵੇਲੇ Fossil Fuels ਜਿਵੇਂ ਪੈਟਰੋਲੀਅਮ,ਕੋਲਾ ਨੈਚੂਰਲ ਗੈੱਸ, ਆਇਲ ਸੈੱਲ ਦਾ ਆਪਸ਼ਨ ਤਿਆਰ ਕਰਨ ਵਿਚ ਜੁਟੇ ਹਾਂ, ਜੋ ਕਿ ਇਸ ਵੇਲੇ ਦੇਸ਼ ਦੇ ਲਈ ਬਹੁਤ ਜ਼ਰੂਰੀ ਹੈ। ਕੇਂਦਰੀ ਮੰਤਰੀ ਨੇ ਦੱਸਿਆ ਕਿ ਪਰੇਸ਼ਾਨੀ ਇਹ ਹੈ ਕਿ ਵਿਸ਼ਵ ਬਾਜ਼ਾਰ ਦੇ ਵਿਚ ਕੱਚੇ ਤੇਲ ਦੀ ਕੀਮਤ ਕਾਫੀ ਵਧ ਗਈ ਹੈ, ਭਾਰਤ 70 ਫ਼ੀਸਦ ਪੈਟਰੋਲ ਬਾਹਰੋਂ ਮੰਗਵਾਉਂਦਾ ਹੈ। ਇਸ ਵਕਤ ਦੇਸ਼ 8 ਲੱਖ ਕਰੋੜ  ਦਾ ਕੱਚ ਤੇਲ ਬਾਹਰੋਂ ਮੰਗਵਾਉਂਦਾ ਹੈ। ਗਡਕਰੀ ਨੇ ਦੱਸਿਆ ਕਿ ਹਾਲ ਹੀ ਵਿਚ ਬਾਇਓ CNG ਨਾਲ ਚੱਲਣ ਵਾਲੇ ਟਰੈਕਟਰ ਲਾਂਚ ਕੀਤੇ ਗਏ ਹਨ। 

petrol price petrol price

ਕਾਬਲੇਗੌਰ ਹੈ ਕਿ ਦੇਸ਼ ਅੰਦਰ ਤੇਲ ਕੀਮਤਾਂ ਵਿਚ ਵਾਧਾ ਉੱਚ ਪੱਧਰ ਤਕ ਪਹੁੰਚ ਚੁੱਕਾ ਹੈ। ਪਟਰੋਲ ਅਤੇ ਡੀਜ਼ਲ ਦੀ ਕੀਮਤਾਂ ਵਿਚ  ਲਗਾਤਾਰ 9ਵੇਂ ਦਿਨ ਵਾਧਾ ਹੋਇਆ। ਇਸ ਦੌਰਾਨ ਰਾਜਸਥਾਨ ਦੇ ਗੰਗਾਨਗਰ ਦੇ ਵਿਚ ਪੈਟਰੋਲ 100 ਤੋਂ ਪਾਰ ਹੋ ਗਿਆ ਜਦਕਿ ਦਿੱਲੀ ਵਿਚ ਪਟਰੋਲ ਦੀ ਕੀਮਤ 90 ਰੁਪਏ ਪ੍ਰਤੀ ਲੀਟਰ ਦੇ ਕਰੀਬ ਹੋ ਗਈ ਹੈ ਜਦਕਿ ਡੀਜ਼ਲ ਦਾ ਭਾਅ ਵੀ 80 ਰੁਪਏ ਪ੍ਰਤੀ ਲੀਟਰ ਨੇੜੇ ਢੁਕ ਗਿਆ ਹੈ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement