ਕੁਮਾਰ ਵਿਸ਼ਵਾਸ ਦਾ ਕੇਜਰੀਵਾਲ ਨੂੰ ਚੈਲੰਜ, ''ਹਿੰਮਤ ਹੈ ਤਾਂ ਪੇਸ਼ ਕਰੋ ਬੇਗੁਨਾਹੀ ਦਾ ਸਬੂਤ''
Published : Feb 17, 2022, 8:33 pm IST
Updated : Feb 17, 2022, 8:33 pm IST
SHARE ARTICLE
 Kumar Vishwas challenges Kejriwal,
Kumar Vishwas challenges Kejriwal, "If you have the guts, bring proof of innocence"

ਕੇਜਰੀਵਾਲ ਜੀ ਦੇਸ਼ ਨੂੰ ਦੱਸੋ ਕਿ ਤੁਸੀਂ ਕੀ ਕਹਿੰਦੇ ਸੀ? ਤੁਹਾਡੇ ਸੰਦੇਸ਼ ਕੀ ਹਨ, ਤੁਸੀਂ ਕੀ ਬੋਲਿਆ ਸੀ?

ਨਵੀਂ ਦਿੱਲੀ - ਅੱਜ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਵੱਲੋਂ ਪ੍ਰੋਪੇਗੰਡਾ ਦੇ ਆਰੋਪ ਲਗਾਉਣ ਤੋਂ ਬਾਅਦ ਕੁਮਾਰ ਵਿਸ਼ਵਾਸ ਨੇ ਹੁਣ ਅਰਵਿੰਦ ਕੇਜਰੀਵਾਲ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਕੁਮਾਰ ਵਿਸ਼ਵਾਸ ਨੇ ਕਿਹਾ ''ਜੇਕਰ ਕੇਜਰੀਵਾਲ ਵਿਚ ਹਿੰਮਤ ਹੈ ਤਾਂ ਸਬੂਤ ਲੈ ਕੇ ਆਵੇ ਅਤੇ ਮੈਂ ਵੀ ਆਪਣੇ ਸਬੂਤ ਪੇਸ਼ ਕਰਾਂਗਾ। ਕੇਜਰੀਵਾਲ ਜੀ ਦੇਸ਼ ਨੂੰ ਦੱਸੋ ਕਿ ਤੁਸੀਂ ਕੀ ਕਹਿੰਦੇ ਸੀ? ਤੁਹਾਡੇ ਸੰਦੇਸ਼ ਕੀ ਹਨ, ਤੁਸੀਂ ਕੀ ਬੋਲਿਆ ਸੀ? ਮੇਰੇ ਨਾਲ ਬਹਿਸ ਕਰਨ ਲਈ ਕਿਤੇ ਵੀ ਆ ਜਾਓ ਮੈਂ ਤਿਆਰ ਹਾਂ।'' 

 Kumar Vishwas alleges Arvind Kejriwal was supportive of separatists in PunjabKumar Vishwas, Arvind Kejriwal 

ਦਰਅਸਲ 'ਆਪ' ਦੇ ਮੋਹਾਲੀ 'ਚ ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਵੀਰਵਾਰ ਸਵੇਰੇ ਕੁਮਾਰ ਵਿਸ਼ਵਾਸ ਦੀ ਉਸ ਵੀਡੀਓ 'ਤੇ ਸਵਾਲ ਖੜ੍ਹੇ ਕੀਤੇ ਸਨ, ਜਿਸ 'ਚ ਕੁਮਾਰ ਨੇ ਕਿਹਾ ਸੀ ਕਿ ਕੇਜਰੀਵਾਲ ਖਾਲਿਸਤਾਨ ਦਾ ਸਮਰਥਕ ਹੈ। ਕੇਜਰੀਵਾਲ ਨੇ ਮੈਨੂੰ ਕਿਹਾ ਕਿ ਜੇਕਰ ਮੈਂ ਪੰਜਾਬ ਦਾ ਮੁੱਖ ਮੰਤਰੀ ਨਾ ਬਣਿਆ ਤਾਂ ਆਜ਼ਾਦ ਦੇਸ਼ ਦਾ ਪ੍ਰਧਾਨ ਮੰਤਰੀ ਬਣਾਂਗਾ। ਰਾਘਵ ਚੱਡਾ ਦੇ ਬਿਆਨ ਨੂੰ ਲੈ ਕੇ ਜਦੋਂ ਕੁਮਾਰ ਵਿਸ਼ਵਾਸ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ, ''ਉਹ ਉਸ ਖੁਦਗਰਜ਼ ਵਿਅਕਤੀ (ਕੇਜਰੀਵਾਲ) ਦਾ ਚਿੰਟੂ ਬੋਲ ਰਿਹਾ ਹੈ ਜੋ ਸਾਡੇ ਖੂਨ-ਪਸੀਨੇ ਨਾਲ ਬਣੀ ਹੋਈ ਸਰਕਾਰਾਂ ਦੇ ਬਾਅਦ ਆਇਆ ਹੈ ਮਲਾਈ ਨੂੰ ਚੱਟਣ। ਉਨ੍ਹਾਂ ਚਿੰਟੂਆਂ ਨੂੰ ਕਹੋ ਕਿ ਆਪਣੇ ਮਾਲਕ ਨੂੰ ਭੇਜੋ ਗੱਲ ਕਰਨ ਲਈ। 

Raghav Chadda Raghav Chadda

ਰਾਘਵ ਚੱਡਾ ਨੇ ਅੱਜ ਮੀਡੀਆ ਰਾਹੀਂ ਕਿਹਾ ਕਿ ਜੇਕਰ ਕੇਜਰੀਵਾਲ ਨੇ 2017 'ਚ ਅਜਿਹਾ ਕਿਹਾ ਸੀ ਤਾਂ ਕੁਮਾਰ ਵਿਸ਼ਵਾਸ 2018 ਤੱਕ ਪਾਰਟੀ 'ਚ ਕਿਉਂ ਰਹੇ? ਪਾਰਟੀ ਵਿਚ ਰਾਜ ਸਭਾ ਦੀ ਕੁਰਸੀ ਅਤੇ ਮਨਚਾਹਾ ਅਹੁਦਾ ਨਾ ਮਿਲਿਆ ਤਾਂ ਪ੍ਰਚਾਰ ਸ਼ੁਰੂ ਹੋ ਗਿਆ। ਚੱਢਾ ਨੇ ਕਿਹਾ ਕਿ ਕੁਮਾਰ ਵਿਸ਼ਵਾਸ ਨੂੰ ਪਤਾ ਸੀ ਤਾਂ ਉਸ ਨੇ ਸੁਰੱਖਿਆ ਏਜੰਸੀਆਂ ਨੂੰ ਇਹ ਕਿਉਂ ਨਹੀਂ ਦੱਸਿਆ? ਚੋਣਾਂ ਤੋਂ ਇਕ-ਦੋ ਦਿਨ ਪਹਿਲਾਂ ਅਜਿਹਾ ਕਿਉਂ ਕਿਹਾ ਜਾ ਰਿਹਾ ਹੈ?

Kumar Vishwas Kumar Vishwas

ਰਾਘਵ ਚੱਢਾ ਨੇ ਕਿਹਾ ਕਿ ਕੁਝ ਬੇਈਮਾਨ ਤਾਕਤਾਂ ਸੋਚੀ ਸਮਝੀ ਸਾਜ਼ਿਸ਼ ਤਹਿਤ ਅਰਵਿੰਦ ਕੇਜਰੀਵਾਲ-ਭਗਵੰਤ ਮਾਨ ਦੀ ਜੋੜੀ ਨੂੰ ਬਰਬਾਦ ਕਰਨਾ ਚਾਹੁੰਦੀਆਂ ਹਨ। ਇਸ ਸਬੰਧੀ ਪਹਿਲਾਂ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਸੀ ਕਿ ਅਰਵਿੰਦ ਕੇਜਰੀਵਾਲ ਅੱਤਵਾਦੀ ਹੈ। ਇਸ ਤੋਂ ਬਾਅਦ ਅਣਪਛਾਤੇ ਵਿਅਕਤੀ ਕੁਮਾਰ ਵਿਸ਼ਵਾਸ ਨੇ ਇੱਕ ਫਰਜ਼ੀ ਵੀਡੀਓ ਜਾਰੀ ਕਰ ਕੇ ਕੇਜਰੀਵਾਲ ਨੂੰ ਅੱਤਵਾਦੀ ਕਿਹਾ ਹੈ।

Raghav ChaddaRaghav Chadda

ਕੁਝ ਮਿੰਟਾਂ ਬਾਅਦ ਕਾਂਗਰਸ ਪ੍ਰੈਸ ਕਾਨਫਰੰਸ ਕਰਦੀ ਹੈ ਅਤੇ ਕਾਂਗਰਸ ਦਾ ਸੋਸ਼ਲ ਮੀਡੀਆ ਕੇਜਰੀਵਾਲ ਨੂੰ ਅੱਤਵਾਦੀ ਕਹਿਣਾ ਸ਼ੁਰੂ ਕਰ ਦਿੰਦਾ ਹੈ। ਫਿਰ ਭਾਜਪਾ ਕਾਨਫਰੰਸ ਵਿਚ ਕਹਿੰਦੀ ਹੈ ਕਿ ਕੇਜਰੀਵਾਲ ਅੱਤਵਾਦੀ ਹੈ। ਇਸ ਤੋਂ ਬਾਅਦ ਚੰਨੀ ਅਤੇ ਪੀਐਮ ਨੇ ਕੇਜਰੀਵਾਲ ਨੂੰ ਅੱਤਵਾਦੀ ਕਿਹਾ। ਚੱਢਾ ਨੇ ਵਿਰੋਧੀਆਂ ਨੂੰ ਕਿਹਾ ਕਿ ਉਹ ਦੱਸਣ ਕਿ ਕਿਹੜੇ ਅੱਤਵਾਦੀ ਨੇ ਵਿਸ਼ਵ ਪੱਧਰੀ ਸਕੂਲ ਬਣਾਏ ਹਨ। ਕਿਸ ਅੱਤਵਾਦੀ ਨੇ ਵਿਸ਼ਵ ਪੱਧਰੀ ਹਸਪਤਾਲ ਅਤੇ ਮੁਹੱਲਾ ਕਲੀਨਿਕ ਬਣਾਏ? ਕਿਹੜਾ ਅੱਤਵਾਦੀ ਸ਼ਹੀਦ ਜਵਾਨ ਦੇ ਪਰਿਵਾਰ ਨੂੰ ਇੱਕ ਕਰੋੜ ਦਾ ਮੁਆਵਜ਼ਾ ਦਿੰਦਾ ਹੈ। ਦਿੱਲੀ ਚੋਣਾਂ ਵਿਚ ਵੀ ਕੇਜਰੀਵਾਲ ਨੂੰ ਨਕਸਲੀ ਕਿਹਾ ਗਿਆ ਸੀ। ਚੱਢਾ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਡਰ ਹੈ ਕਿ ਜੇਕਰ ਪੰਜਾਬ 'ਚ 'ਆਪ' ਦੀ ਸਰਕਾਰ ਆਈ ਤਾਂ ਵਿਰੋਧੀ ਸਿਆਸਤ ਤੋਂ ਡਰਦੇ ਹਨ ਅਤੇ ਪੈਸੇ ਕਮਾਉਣ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ।

SHARE ARTICLE

ਏਜੰਸੀ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement