Delhi News: ਜੀ.ਕੇ. ਤੇ ਸਰਨਾ ਦੇ ਫ਼ੇਸਬੁਕ ਖਾਤੇ ਹੋਏ ਬੰਦ, ਮੇਟਾ ਕੋਲ ਅਪਣਾ ਵਿਰੋਧ ਦਰਜ ਕਰਵਾਇਆ
Published : Feb 17, 2024, 8:40 am IST
Updated : Feb 17, 2024, 8:54 am IST
SHARE ARTICLE
Paramjit Singh Sarna and Manjit Singh GK
Paramjit Singh Sarna and Manjit Singh GK

ਦੋਵਾਂ ਦੀਆਂ ਪਾਰਟੀਆਂ ਮੁਤਾਬਕ ਜੀ ਕੇ ਦਾ ਫੇਸਬੁਕ ਪੰਨਾ ਵੀਰਵਾਰ ਰਾਤ ਜਦ ਕਿ ਸਰਨਾ ਦਾ ਸ਼ੁਕਰਵਾਰ ਸਵੇਰੇ ਬੰਦ ਕਰਨ ਬਾਰੇ ਪਤਾ ਲੱਗਾ ਹੈ।

Delhi News: ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਦੋ ਸਾਬਕਾ ਪ੍ਰਧਾਨਾਂ ਮਨਜੀਤ ਸਿੰਘ ਜੀ ਕੇ ਅਤੇ ਪਰਮਜੀਤ ਸਿੰਘ ਸਰਨਾ ਦੇ ਫ਼ੇਸਬੁਕ ਖਾਤੇ ਅਚਨਚੇਤ ਬੰਦ ਕਰ ਦਿਤੇ ਗਏ ਹਨ। ਦੋਵਾਂ ਦੀਆਂ ਪਾਰਟੀਆਂ ਮੁਤਾਬਕ ਜੀ ਕੇ ਦਾ ਫ਼ੇਸਬੁਕ ਖਾਤਾ ਵੀਰਵਾਰ ਰਾਤ ਜਦਕਿ ਸਰਨਾ ਦਾ ਸ਼ੁਕਰਵਾਰ ਸਵੇਰੇ ਬੰਦ ਕਰਨ ਬਾਰੇ ਪਤਾ ਲੱਗਾ ਹੈ।

ਅਪਣੇ ਵਟਸਐਪ ਬਿਆਨ ਰਾਹੀਂ ਜੀ ਕੇ ਨੇ ਕਿਹਾ, “ਮੇਰੇ ਵਲੋਂ ਪੰਜਾਬ, ਪੰਜਾਬੀ ਅਤੇ  ਪੰਥਕ ਮਸਲਿਆਂ ‘ਤੇ ਬੇਬਾਕੀ ਨਾਲ ਰੱਖੇ ਜਾਂਦੇ ਵਿਚਾਰਾਂ ਦੀ ਜ਼ੁਬਾਨ ਬੰਦੀ ਕਰਨ ਦੇ ਮਕਸਦ ਨਾਲ ਮੇਰਾ ਅਧਿਕਾਰਤ ਫ਼ੇਸਬੁਕ ਪੰਨਾ, ਜੋ ਫ਼ੇਸਬੁਕ ਵਲੋਂ ਪ੍ਰਮਾਣਕ ਹੈ, ਨੂੂੰ ਬਿਨਾਂ ਕਾਰਨ ਦੱਸ ਕੇ ਫ਼ੇਸਬੁਕ ਵਲੋਂ ਬੰਦ ਕਰ ਦਿਤਾ ਗਿਆ ਹੈ। ਇਹ ਮੇਰੇ ਸੰਵਿਧਾਨਕ ਹੱਕ ‘ਬੋਲਣ ਦੀ ਆਜ਼ਾਦੀ’ ਦੇ ਮੌਲਿਕ ਹੱਕ ਨੂੰ ਦਬਾਉਣ ਦੇ ਤੁਲ ਹੈ। ਕਈ ਪੱਤਰਕਾਰਾਂ ਅਤੇ ਸਮਾਜਕ ਕਾਰਕੁਨਾਂ ਦੇ ਵੀ ਫ਼ੇਸਬੁਕ ਖਾਤਿਆਂ ‘ਤੇ ਭਾਰਤ ਵਿਚ ਪਾਬੰਦੀ ਲਾ ਦਿਤੀ ਗਈ ਹੈ। ਮੇਰੀ ਕਾਨੂੰਨੀ ਟੀਮ ਨੇ ਇਸ ਬਾਰੇ ਕਾਰਵਾਈ ਅਰੰਭ ਕਰ ਦਿਤੀ ਹੈ।”

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਵਿਚਕਾਰ ਇਕ ਬਿਆਨ ਰਾਹੀਂ ਪਰਮਜੀਤ ਸਿੰਘ ਸਰਨਾ ਨੇ ਕਿਹਾ, “ਕਿਸਾਨ ਪੱਖੀ ਰੁੱਖ ਅਪਨਾਉਣ ਕਰ ਕੇ ਮੇਰਾ ਖਾਤਾ ਫ਼ੇਸਬੁਕ ਦੀ ਕੰਪਨੀ ਮੇਟਾ ਨੇ ਬੰਦ ਕਰ ਦਿਤਾ ਹੈ। ਇਹ ਸਰਕਾਰ ਪੱਖੀ ਸਿੱਖ ਲੀਡਰਾਂ ਦੀ ਕਾਰਵਾਈ ਦਾ ਨਤੀਜਾ ਹੈ। ਸਾਡੀ ਟੀਮ ਨੇ ਮੇਟਾ ਕੰਪਨੀ ਕੋਲ ਪਹੁੰਚ ਕਰ ਕੇ ਲੋਕਤੰਤਰ ਵਿਰੋਧੀ ਤਾਕਤਾਂ ਦੇ ਇਸ਼ਾਰੇ ‘ਤੇ ਜ਼ਮਹੂਰੀ ਆਵਾਜ਼ ਨੂੰ ਦਬਾਉਣ ਵਿਰੁਧ ਅਪਣਾ ਵਿਰੋਧ ਦਰਜ ਕਰਵਾਇਆ ਹੈ।”

ਜੀ ਕੇ ਦੇ ਨੇੜਲੇ ਸਹਿਯੋਗੀ ਪਰਮਿੰਦਰਪਾਲ ਸਿੰਘ ਨੇ ਵੀ ਇਕ ਵੀਡੀਉ ਬਿਆਨ ‘ਚ ਕਿਹਾ, “ਫ਼ੇਸਬੁਕ ਨੇ ਮੇਰਾ ਦੂਜਾ ਖਾਤਾ ਬੰਦ ਕਰ ਦਿਤਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਵੀ ਜਾਬਰ ਨੂੰ ਜਾਬਰ ਕਹਿਣ ਦਾ ਸੁਨੇਹਾ ਦਿਤਾ ਹੈ। ਦਿੱਲੀ ਦੇ ਕੁੱਝ ਸਰਕਾਰੀ ਅਖਉਤੀ ਆਗੂ ਚੁਗਲੀਆਂ ਕਰ ਕੇ ਪੰਥ ਦਰਦੀਆਂ ਦੇ ਪੇਜ ਬੰਦ ਕਰਵਾ ਰਹੇ ਹਨ।”

(For more Punjabi news apart from Facebook accounts of Paramjit Singh Sarna, Manjit Singh GK were closed, stay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement