Vikramaditya Singh: ਹਿਮਾਚਲ ਦੇ PWD ਮੰਤਰੀ ਨੂੰ ਅਦਾਲਤ ਤੋਂ ਝਟਕਾ, ਘਰੇਲੂ ਹਿੰਸਾ ਐਕਟ ਤਹਿਤ ਕੋਰਟ ਨੇ ਸੁਣਾਇਆ ਇਹ ਫ਼ੈਸਲਾ  
Published : Feb 17, 2024, 2:16 pm IST
Updated : Feb 17, 2024, 2:16 pm IST
SHARE ARTICLE
File Photo
File Photo

ਸੁਦਰਸ਼ਨ ਨੇ ਆਪਣੇ ਪਤੀ ਵਿਕਰਮਾਦਿਤਿਆ ਸਿੰਘ, ਉਸ ਦੀ ਮਾਂ ਪ੍ਰਤਿਭਾ ਸਿੰਘ, ਭੈਣ ਅਤੇ ਹੋਰ ਪਰਿਵਾਰਕ ਮੈਂਬਰਾਂ 'ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਸੀ।

 

Vikramaditya Singh: ਉਦੈਪੁਰ - ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤਰ ਅਤੇ ਮੌਜੂਦਾ ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ ਨੂੰ ਵੱਡਾ ਝਟਕਾ ਲੱਗਿਆ ਹੈ। ਹੁਣ ਉਸ ਨੂੰ ਆਪਣੀ ਪਤਨੀ ਸੁਦਰਸ਼ਨ ਸਿੰਘ ਦੇ ਗੁਜ਼ਾਰੇ ਲਈ ਹਰ ਮਹੀਨੇ 4 ਲੱਖ ਰੁਪਏ ਦੇਣੇ ਪੈਣਗੇ। ਉਦੈਪੁਰ ਦੀ ਫੈਮਿਲੀ ਕੋਰਟ-3 ਨੇ ਸ਼ੁੱਕਰਵਾਰ ਨੂੰ ਇਹ ਫ਼ੈਸਲਾ ਸੁਣਾਇਆ ਹੈ। ਹਿਮਾਚਲ ਦੇ ਮੰਤਰੀ ਵਿਕਰਮਾਦਿਤਿਆ ਦੀ ਪਤਨੀ ਸੁਦਰਸ਼ਨ ਸਿੰਘ ਨੇ ਅਕਤੂਬਰ 2022 ਵਿਚ ਉਦੈਪੁਰ ਦੀ ਅਦਾਲਤ ਵਿਚ ਘਰੇਲੂ ਹਿੰਸਾ ਐਕਟ ਤਹਿਤ ਆਪਣੇ ਪਤੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ।

ਸੁਦਰਸ਼ਨ ਨੇ ਆਪਣੇ ਪਤੀ ਵਿਕਰਮਾਦਿਤਿਆ ਸਿੰਘ, ਉਸ ਦੀ ਮਾਂ ਪ੍ਰਤਿਭਾ ਸਿੰਘ, ਭੈਣ ਅਤੇ ਹੋਰ ਪਰਿਵਾਰਕ ਮੈਂਬਰਾਂ 'ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਖਿਲਾਫ਼ ਉਦੈਪੁਰ ਦੀਆਂ ਦੋ ਵੱਖ-ਵੱਖ ਅਦਾਲਤਾਂ 'ਚ ਕੇਸ ਚੱਲ ਰਹੇ ਸਨ। ਜਿਸ 'ਤੇ ਫੈਮਿਲੀ ਕੋਰਟ ਨੇ ਸ਼ੁੱਕਰਵਾਰ ਨੂੰ ਆਪਣਾ ਫ਼ੈਸਲਾ ਸੁਣਾਇਆ ਹੈ। ਸੁਦਰਸ਼ਨ ਦੇ ਵਕੀਲ ਭੰਵਰ ਸਿੰਘ ਦਿਓੜਾ ਨੇ ਕਿਹਾ ਕਿ ਵਿਕਰਮਾਦਿਤਿਆ ਨੂੰ ਕੇਸ ਦੀ ਸੁਣਵਾਈ ਤੱਕ ਅੰਤਰਿਮ ਰੱਖ-ਰਖਾਅ ਦੇ ਤੌਰ 'ਤੇ ਹਰ ਮਹੀਨੇ ਸੁਦਰਸ਼ਨ ਨੂੰ 4 ਲੱਖ ਰੁਪਏ ਦੇਣੇ ਹੋਣਗੇ।

ਵਿਆਹ 2019 'ਚ ਹੋਇਆ ਸੀ, ਰਿਸ਼ਤਾ ਵਿਗੜਨ ਤੋਂ ਬਾਅਦ ਸੁਦਰਸ਼ਨ ਉਦੈਪੁਰ 'ਚ ਰਹਿ ਰਹੀ ਹੈ। ਦੋਵੇਂ ਕੁਝ ਮਹੀਨੇ ਇਕੱਠੇ ਰਹੇ ਪਰ ਉਨ੍ਹਾਂ ਦਾ ਰਿਸ਼ਤਾ ਵਿਗੜ ਗਿਆ। ਸਾਬਕਾ ਮੁੱਖ ਮੰਤਰੀ ਵੀਰਭੱਦਰ ਦੀ ਮੌਤ ਤੋਂ ਬਾਅਦ ਸੁਦਰਸ਼ਨ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ ਸੀ। ਉਦੋਂ ਤੋਂ ਉਹ ਅਮੇਤ ਹਵੇਲੀ, ਉਦੈਪੁਰ ਵਿਚ ਆਪਣੇ ਮਾਤਾ-ਪਿਤਾ ਨਾਲ ਰਹਿ ਰਹੀ ਹੈ।  

ਸੁਦਰਸ਼ਨਾ ਮੁਤਾਬਕ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਸਹੁਰੇ ਦੀ ਮੌਤ ਤੋਂ ਬਾਅਦ ਉਸ ਦੇ ਪਤੀ ਵਿਕਰਮਾਦਿੱਤਿਆ ਸਿੰਘ ਨੇ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਜਿਸ ਵਿਚ ਉਸ ਦੀ ਸੱਸ ਪ੍ਰਤਿਭਾ ਸਿੰਘ, ਭਰਜਾਈ ਅਪਰਾਜਿਤਾ ਅਤੇ ਜੀਜਾ ਅੰਗਦ ਸਿੰਘ ਨੇ ਆਪਣੇ ਪਤੀ ਦਾ ਸਾਥ ਦਿੱਤਾ। ਸੁਦਰਸ਼ਨ ਨੇ ਇਹ ਵੀ ਦੋਸ਼ ਲਾਇਆ ਕਿ ਪਤੀ ਵਿਕਰਮਾਦਿੱਤਿਆ ਚੰਡੀਗੜ੍ਹ ਦੀ ਇਕ ਲੜਕੀ ਨਾਲ ਸਬੰਧ ਬਣਾ ਰਿਹਾ ਹੈ ਅਤੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ 'ਤੇ ਤਸ਼ੱਦਦ ਕੀਤਾ ਗਿਆ। ਜਿਸ 'ਤੇ ਉਹ ਵਾਪਸ ਉਦੈਪੁਰ ਆ ਗਈ ਅਤੇ ਇੱਥੇ ਆਪਣੇ ਪਿਤਾ ਦੇ ਘਰ ਰਹਿਣ ਲੱਗੀ। 

SHARE ARTICLE

ਏਜੰਸੀ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement