ਕਿਵੇਂ ਚੁਣੇ ਜਾਂਦੇ ਨੇ ਰਾਜ ਸਭਾ ਸਾਂਸਦ ਅਤੇ ਕੌਣ ਪਾਉਂਦਾ ਹੈ ਇਨ੍ਹਾਂ ਨੂੰ ਵੋਟ?
Published : Mar 17, 2020, 3:37 pm IST
Updated : Mar 17, 2020, 3:37 pm IST
SHARE ARTICLE
File Photo
File Photo

ਸੰਸਦ ਦੇ ਦੋ ਸਦਨ ਹਨ, ਇਕ ਲੋਕ ਸਭਾ ਅਤੇ ਦੂਜਾ ਰਾਜ ਸਭਾ। ਲੋਕ ਸਭਾ ਸੰਸਦ ਦਾ ਹੇਠਲਾ ਸਦਨ ਹੁੰਦਾ ਹੈ,

ਸੰਸਦ ਦੇ ਦੋ ਸਦਨ ਹਨ, ਇਕ ਲੋਕ ਸਭਾ ਅਤੇ ਦੂਜਾ ਰਾਜ ਸਭਾ। ਲੋਕ ਸਭਾ ਸੰਸਦ ਦਾ ਹੇਠਲਾ ਸਦਨ ਹੁੰਦਾ ਹੈ, ਇਸ ਦੇ ਸਾਂਸਦ ਸਿੱਧੇ ਜਨਤਾ ਵੱਲੋਂ ਚੁਣੇ ਜਾਂਦੇ ਹਨ ਜਦਕਿ ਰਾਜ ਸਭਾ ਸੰਸਦ ਦਾ ਉਪਰਲਾ ਸਦਨ ਹੁੰਦਾ ਹੈ। ਇਸ ਦੇ ਮੈਂਬਰਾਂ ਨੂੰ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਯਾਨੀ ਵਿਧਾਇਕ ਚੁਣਦੇ ਹਨ। ਹੁਣ ਰਾਜ ਸਭਾ ਲਈ ਚੋਣਾਂ ਹੋਣ ਵਾਲੀਆਂ ਹਨ। 26 ਮਾਰਚ ਦੀ ਤਰੀਕ ਤੈਅ ਕੀਤੀ ਗਈ ਹੈ।

Heavy dispute in Rajya SabhaRajya Sabha

ਇਸ ਦਿਨ 17 ਸੂਬਿਆਂ ਦੀਆਂ 55 ਸੀਟਾਂ ਲਈ ਰਾਜ ਸਭਾ ਸਾਂਸਦ ਚੁਣੇ ਜਾਣਗੇ, ਜਿਸ ਨੂੰ ਲੈ ਕੇ ਸਰਗਰਮੀਆਂ ਕਾਫ਼ੀ ਵਧ ਗਈਆਂ ਹਨ। ਆਓ ਅੱਜ ਤੁਹਾਨੂੰ ਦੱਸਦੇ ਹਾਂ ਕਿ ਕੀ ਹੁੰਦੀ ਹੈ ਰਾਜ ਸਭਾ ਅਤੇ ਕਿਵੇਂ ਪੈਂਦੀਆਂ ਨੇ ਇਸ ਦੀਆਂ ਵੋਟਾਂ? ਕੁੱਝ ਸੂਬਿਆਂ ਵਿਚ ਰਾਜ ਸਭਾ ਦੀਆਂ ਚੋਣਾਂ ਨੂੰ ਲੈ ਕੇ ਰੱਸਾਕੱਸੀ ਕਾਫ਼ੀ ਜ਼ਿਆਦਾ ਹੋ ਰਹੀ ਹੈ। ਪਾਰਟੀਆਂ ਨੇ ਉਮੀਦਵਾਰ ਤੈਅ ਕਰ ਦਿੱਤੇ ਹਨ।

Jyotiraditya ScindiaJyotiraditya Scindia

ਕਈ ਵੱਡੇ ਨਾਮ ਇਨ੍ਹਾਂ ਵਿਚ ਸ਼ਾਮਲ ਹਨ ਜਿਵੇਂ ਦਿਗਵਿਜੇ ਸਿੰਘ, ਜੋਤੀਰਾਦਿੱਤਿਆ ਸਿੰਧੀਆ, ਦੀਪੇਂਦਰ ਹੁੱਡਾ, ਸ਼ਕਤੀ ਸਿੰਘ ਗੋਹਿਲ, ਸ਼ਰਦ ਪਵਾਰ, ਪ੍ਰਿਯੰਕਾ ਚਤੁਰਵੇਦੀ, ਰਾਮਦਾਸ ਅਠਾਵਲੇ। ਰਾਜ ਸਭਾ ਚੋਣਾਂ ਲਈ ਮਹਾਰਾਸ਼ਟਰ ਵਿਚ 7 ਸੀਟਾਂ 'ਤੇ ਚੋਣ ਹੋਵੇਗੀ, ਜਦਕਿ ਤਾਮਿਲਨਾਡੂ ਵਿਚ 6 ਸੀਟਾਂ 'ਤੇ ਰਾਜ ਸਭਾ ਮੈਂਬਰ ਚੁਣੇ ਜਾਣਗੇ। ਇਸੇ ਤਰ੍ਹਾਂ ਬਿਹਾਰ ਵਿਚ 5, ਪੱਛਮ ਬੰਗਾਲ ਵਿਚ 5, ਗੁਜਰਾਤ ਵਿਚ 4, ਓਡੀਸ਼ਾ ਵਿਚ 4, ਆਂਧਰਾ ਪ੍ਰਦੇਸ਼ ਵਿਚ 4, ਰਾਜਸਥਾਨ ਵਿਚ 3,

Lok Sabha Lok Sabha

ਮੱਧ ਪ੍ਰਦੇਸ਼ ਵਿਚ 3, ਆਸਾਮ ਵਿਚ 3, ਝਾਰਖੰਡ ਵਿਚ 2, ਛੱਤੀਗੜ੍ਹ ਵਿਚ 2, ਹਰਿਆਣਾ ਵਿਚ 2, ਹਿਮਾਚਲ ਪ੍ਰਦੇਸ਼ ਵਿਚ 1, ਮਨੀਪੁਰ ਅਤੇ ਮੇਘਾਲਿਆ ਵਿਚ 1-1 ਸੀਟਾਂ 'ਤੇ ਇਹ ਚੋਣ ਹੋਵੇਗੀ। ਰਾਜ ਸਭਾ ਦੀ ਚੋਣ ਹਰੇਕ ਦੋ ਸਾਲ ਮਗਰੋਂ ਹੁੰਦੀ ਹੈ। ਦੇਸ਼ ਵਿਚ ਹੋਈਆਂ ਪਹਿਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਸੰਸਦ ਵਿਚ ਇਕ ਹੋਰ ਸਦਨ ਦੀ ਜ਼ਰੂਰਤ ਮਹਿਸੂਸ ਕੀਤੀ ਗਈ।

Rajya Sabha Rajya Sabha

ਅਜਿਹੇ ਵਿਚ 23 ਅਗਸਤ 1954 ਨੂੰ ਰਾਜ ਸਭਾ ਦੇ ਗਠਨ ਦਾ ਐਲਾਨ ਕੀਤਾ ਗਿਆ। ਰਾਜ ਸਭਾ ਇਕ ਸਥਾਈ ਸਦਨ ਹੈ। ਇਹ ਕਦੇ ਭੰਗ ਨਹੀਂ ਹੁੰਦੀ। ਇਸ ਦੇ ਮੈਂਬਰਾਂ ਦਾ ਕਾਰਜਕਾਲ 6 ਸਾਲ ਦਾ ਹੁੰਦਾ ਹੈ। ਰਾਜ ਸਭਾ ਵਿਚ ਜ਼ਿਆਦਾਤਰ ਸੀਟਾਂ ਦੀ ਗਿਣਤੀ 250 ਹੋਵੇਗੀ, ਇਹ ਸੰਵਿਧਾਨ ਵਿਚ ਤੈਅ ਕੀਤਾ ਗਿਆ ਹੈ। 12 ਮੈਂਬਰ ਰਾਸ਼ਟਰਪਤੀ ਨਾਮਜ਼ਦ ਕਰਦੇ ਹਨ। ਇਹ 12 ਮੈਂਬਰ ਖੇਡ, ਕਲਾ, ਸੰਗੀਤ ਵਰਗੇ ਖੇਤਰਾਂ ਤੋਂ ਹੁੰਦੇ ਹਨ। ਬਾਕੀ ਦੇ 238 ਰਾਜ ਸਭਾ ਸਾਂਸਦ ਰਾਜਾਂ ਅਤੇ ਕੇਂਦਰ ਸਾਸ਼ਤ ਸੂਬਿਆਂ ਤੋਂ ਆਉਂਦੇ ਹਨ।

uttar pradeshuttar pradesh

ਸੰਵਿਧਾਨ ਦੀ ਅਨੁਸੂਚੀ ਚਾਰ ਦੇ ਮੁਤਾਬਕ ਕਿਸ ਸੂਬੇ ਵਿਚ ਰਾਜ ਸਭਾ ਦੀਆਂ ਕਿੰਨੀਆਂ ਸੀਟਾਂ ਹੋਣਗੀਆਂ, ਇਹ ਉਸ ਰਾਜ ਜਾਂ ਕੇਂਦਰ ਸਾਸ਼ਤ ਸੂਬੇ ਦੀ ਆਬਾਦੀ ਦੇ ਆਧਾਰ 'ਤੇ ਤੈਅ ਹੋਵੇਗਾ। ਉਦਾਹਰਨ ਦੇ ਲਈ ਉੱਤਰ ਪ੍ਰਦੇਸ਼ ਦੀ ਜਨਸੰਖਿਆ ਸਭ ਤੋਂ ਜ਼ਿਆਦਾ ਹੈ, ਅਜਿਹੇ ਵਿਚ ਉੱਤਰ ਪ੍ਰਦੇਸ਼ ਦੇ ਲਈ 31 ਸੀਟਾਂ ਤੈਅ ਕੀਤੀਆਂ ਗਈਆਂ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਵਿਚ 19 ਸੀਟਾਂ ਹਨ। ਇਸੇ ਤਰ੍ਹਾਂ ਪੱਛਮ ਬੰਗਾਲ ਅਤੇ ਬਿਹਾਰ ਵਿਚ 16-16 ਸੀਟਾਂ ਹਨ। ਉਥੇ ਗੋਆ, ਅਰੁਣਾਚਲ ਪ੍ਰਦੇਸ਼, ਮਨੀਪੁਰ, ਮੇਘਾਲਿਆ, ਮਿਜ਼ੋਰਮ ਵਰਗੇ ਸੂਬਿਆਂ ਵਿਚ ਸਿਰਫ਼ ਇਕ-ਇਕ ਰਾਜ ਸਭਾ ਸੀਟਾਂ ਹਨ।

Rajya SabhaRajya Sabha

ਇਸ ਤਰ੍ਹਾਂ ਰਾਜ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ 233 ਹੀ ਹੋ ਸਕੀ। ਅੰਡੇਮਾਨ ਨਿਕੋਬਾਰ ਦੀਪ ਸਮੂਹ, ਲਕਸ਼ਦੀਪ, ਚੰਡੀਗੜ੍ਹ, ਦਮਨ ਅਤੇ ਦੀਵ, ਦਾਦਰਾ ਅਤੇ ਨਗਰ ਹਵੇਲੀ ਵਰਗੇ ਕੇਂਦਰ ਸਾਸ਼ਤ ਸੂਬਿਆਂ ਤੋਂ ਰਾਜ ਸਭਾ ਵਿਚ ਨੁਮਾਇੰਦੇ ਨਹੀਂ ਹਨ। ਯਾਨੀ ਵਰਤਮਾਨ ਵਿਚ ਰਾਜ ਸਭਾ ਦੇ ਕੁੱਲ ਮੈਂਬਰਾਂ ਦੀ ਗਿਣਤੀ 245 ਹੈ। ਹਰੇਕ ਸਾਲ ਇਸ ਦੇ ਇਕ ਤਿਹਾਈ ਮੈਂਬਰਾਂ ਦਾ ਕਾਰਜਕਾਲ ਪੂਰਾ ਹੋ ਜਾਂਦਾ ਹੈ ਅਤੇ ਫਿਰ ਉਨ੍ਹਾਂ ਸੀਟਾਂ 'ਤੇ ਚੋਣ ਹੁੰਦੀ ਹੈ। 2020 ਵਿਚ 55 ਸੀਟਾਂ ਲਈ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ ਸਾਲ 2018 ਵਿਚ 58 ਮੈਂਬਰਾਂ ਲਈ ਚੋਣ ਹੋਈ ਸੀ। ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਹੁੰਦੀ ਹੈ ਰਾਜ ਸਭਾ ਮੈਂਬਰਾਂ ਦੀ ਚੋਣ ਅਤੇ ਕੌਣ ਦਿੰਦੇ ਹਨ ਇਨ੍ਹਾਂ ਨੂੰ ਵੋਟ?

VoteVote

ਰਾਜ ਸਭਾ ਚੋਣਾਂ ਵਿਚ ਵਿਧਾਇਕ ਯਾਨੀ ਐਮਐਲਏ ਹਿੱਸਾ ਲੈਂਦੇ ਹਨ। ਵਿਧਾਨ ਪ੍ਰੀਸ਼ਦ ਮੈਂਬਰ ਯਾਨੀ ਐਮਐਲਸੀ ਰਾਜਸਭਾ ਚੋਣਾਂ ਵਿਚ ਸ਼ਾਮਲ ਨਹੀਂ ਹੁੰਦੇ। ਰਾਜ ਸਭਾ ਚੋਣ ਦੀ ਵੋਟਿੰਗ ਦਾ ਫਾਰਮੂਲਾ ਵਿਧਾਇਕਾਂ ਦੀ ਕੁੱਲ ਗਿਣਤੀ, ਖਾਲੀ ਸੀਟਾਂ ਪਲੱਸ ਇਕ। ਯਾਨੀ ਕਿਸੇ ਰਾਜ ਦੀ ਰਾਜਸਭਾ ਦੀਆਂ ਖਾਲੀ ਸੀਟਾਂ ਵਿਚ ਇਕ ਜੋੜ ਕੇ ਉਸ ਨਾਲ ਕੁੱਲ ਵਿਧਾਨ ਸਭਾ ਸੀਟਾਂ ਨੂੰ ਵੰਡ ਦਿੱਤਾ ਜਾਂਦਾ ਹੈ।

votevote

ਇਸ ਨਾਲ ਜੋ ਸੰਖਿਆ ਆਉਂਦੀ ਹੈ, ਫਿਰ ਉਸ ਵਿਚ ਇਕ ਜੋੜ ਦਿੱਤਾ ਜਾਂਦਾ ਹੈ ਜਿਵੇਂ ਕਿ ਹੁਣ ਮਹਾਰਸ਼ਟਰ ਵਿਚ 7 ਸੀਟਾਂ ਖ਼ਾਲੀ ਹਨ। ਮਹਾਰਾਸ਼ਟਰ ਵਿਚ ਕੁੱਲ 288 ਵਿਧਾਇਕ ਹਨ। ਮਹਾਰਾਸ਼ਟਰ ਵਿਚ ਰਾਜ ਸਭਾ ਦੀਆਂ ਸੀਟਾਂ ਦੀ ਗਿਣਤੀ 7 ਹੈ, ਹੁਣ ਇਸ ਵਿਚ ਇਕ ਜੋੜਨਾ ਹੋਵੇਗਾ, ਜੋ ਹੋ ਗਿਆ 8। ਹੁਣ ਇਸ 8 ਨਾਲ ਵਿਧਾਇਕਾਂ ਦੀ ਗਿਣਤੀ ਯਾਨੀ 288 ਨੂੰ ਵੰਡ ਦਿੱਤਾ ਜਾਵੇਗਾ।

Rajasthan UniversityRajasthan 

ਜਿਸ ਦਾ ਨਤੀਜਾ ਆਵੇਗਾ 36, ਹੁਣ ਇਸ ਵਿਚ ਫਿਰ ਤੋਂ ਇਕ ਜੋੜ ਦਿੱਤਾ ਜਾਵੇਗਾ ਜੋ ਨਤੀਜਾ ਆਵੇਗਾ 37, ਯਾਨੀ ਹੁਣ ਹੋ ਰਹੀਆਂ ਰਾਜ ਸਭਾ ਚੋਣਾਂ ਵਿਚ ਮਹਾਰਾਸ਼ਟਰ ਤੋਂ ਇਕ ਰਾਜ ਸਭਾ ਸੀਟ ਜਿੱਤਣ ਲਈ 37 ਵਿਧਾਇਕਾਂ ਦੀ ਵੋਟ ਮਿਲਣੀ ਜ਼ਰੂਰੀ ਹੈ। ਜੇਕਰ ਸੀਟਾਂ ਘੱਟ ਹੁੰਦੀਆਂ ਹਨ ਤਾਂ ਉਸੇ ਹਿਸਾਬ ਨਾਲ ਵੋਟਾਂ ਦੀ ਗਿਣਤੀ ਵਧ ਜਾਂਦੀ ਹੈ। ਜਿਵੇਂ ਜੇਕਰ ਰਾਜਸਥਾਨ ਵਿਚ 3 ਸੀਟਾਂ 'ਤੇ ਚੋਣ ਹੋਣੀ ਹੈ।

Leader of Opposition in the Rajya SabhaLeader of Opposition in the Rajya Sabha

ਰਾਜਸਥਾਨ ਵਿਚ 200 ਵਿਧਾਇਕ ਹਨ ਤਾਂ 3 ਵਿਚ ਇਕ ਜੋੜਾਂਗੇ ਤਾਂ ਆਵੇਗਾ ਚਾਰ। ਹੁਣ ਇਸ ਚਾਰ ਨੂੰ 200 ਨਾਲ ਵੰਡ ਦੇਵਾਂਗੇ। ਨਤੀਜਾ ਆਵੇਗਾ 50, ਹੁਣ ਇਸ ਵਿਚ ਇਕ ਜੋੜਿਆ ਜਾਵੇਗਾ ਤਾਂ ਆਵੇਗਾ 51, ਯਾਨੀ ਹੁਣ ਹੋ ਰਹੀਆਂ ਚੋਣਾਂ ਵਿਚ ਰਾਜਸਥਾਨ ਵਿਚ ਇਕ ਸੀਟ ਦੇ ਲਈ 51 ਵਿਧਾਇਕਾਂ ਦੀ ਵੋਟ ਚਾਹੀਦੀ ਹੈ। ਇਕ ਗੱਲ ਇਹ ਵੀ ਹੈ ਕਿ ਵਿਧਾਇਕ ਸਾਰੀਆਂ ਸੀਟਾਂ ਲਈ ਵੋਟ ਨਹੀਂ ਕਰਦੇ।

Voter Helpline AppVoter 

ਜੇਕਰ ਅਜਿਹਾ ਹੋਵੇਗਾ ਤਾਂ ਸਿਰਫ਼ ਸੱਤਾਧਾਰੀ ਦਲਾਂ ਦੇ ਉਮੀਦਵਾਰ ਹੀ ਜਿੱਤਣਗੇ। ਹਰੇਕ ਵਿਧਾਇਕ ਦਾ ਵੋਟ ਇਕ ਵਾਰ ਹੀ ਗਿਣਿਆ ਜਾਂਦਾ ਹੈ। ਇਸ ਲਈ ਉਹ ਹਰ ਸੀਟ ਲਈ ਵੋਟ ਨਹੀਂ ਕਰ ਸਕਦੇ। ਅਜਿਹੇ ਵਿਚ ਵਿਧਾਇਕਾਂ ਨੂੰ ਚੋਣ ਦੌਰਾਨ ਪਹਿਲ ਦੇ ਆਧਾਰ 'ਤੇ ਵੋਟ ਦੇਣੀ ਹੁੰਦੀ ਹੈ। ਉਨ੍ਹਾਂ ਨੂੰ ਦੱਸਣਾ ਹੁੰਦਾ ਹੈ ਕਿ ਉਨ੍ਹਾਂ ਦੀ ਪਹਿਲੀ ਪਸੰਦ ਕੌਣ ਹੈ ਤੇ ਦੂਜੀ ਕੌਣ। ਪਹਿਲੀ ਪਸੰਦ ਦੇ ਵੋਟ ਜਿਸ ਨੂੰ ਜ਼ਿਆਦਾ ਮਿਲਣਗੇ, ਉਹੀ ਜਿੱਤਿਆ ਹੋਇਆ ਮੰਨਿਆ ਜਾਵੇਗਾ।

CongressCongress

ਜਿਵੇਂ ਰਾਜਸਥਾਨ ਵਿਚ ਕਾਂਗਰਸ ਨੇ ਦੋ ਉਮੀਦਵਾਰ ਮੈਦਾਨ ਵਿਚ ਉਤਾਰੇ ਹਨ। ਕਾਂਗਰਸ ਦੇ ਕੋਲ ਅਜੇ ਰਾਜ ਵਿਚ ਆਜ਼ਾਦ ਉਮੀਦਵਾਰਾਂ ਦੇ ਸਮਰਥਨ ਸਮੇਤ 115 ਵਿਧਾਇਕ ਹਨ। ਦੋ ਸਾਂਸਦ ਚੁਣਨ ਲਈ 102 ਵੋਟਾਂ ਚਾਹੀਦੀਆਂ ਹਨ। ਉਸ ਦੇ ਕੋਲ 13 ਵੋਟ ਬਚਣਗੇ ਪਰ ਇਹ ਵਿਧਾਇਕ ਪਹਿਲੀ ਪਸੰਦ ਦੇ ਰੂਪ ਵਿਚ ਤੀਜਾ ਸਾਂਸਦ ਨਹੀਂ ਚੁਣ ਸਕਦੇ। ਅਜਿਹੇ ਵਿਚ ਤੀਜਾ ਸਾਂਸਦ ਭਾਜਪਾ ਚੁਣੇਗੀ ਕਿਉਂਕਿ ਉਸ ਦੇ ਕੋਲ 73 ਵਿਧਾਇਕ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement