
ਕਿਹਾ ਕਿ ਪੱਛਮੀ ਬੰਗਾਲ ਦੇ ਲੋਕ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਅਤੇ ਬੀਜੇਪੀ ਨੂੰ ਹਰਾਉਣ ਲਈ ਤਿਆਰ ਬੈਠੇ ਹਨ।
ਨਵੀਂ ਦਿੱਲੀ, ਸ਼ੈਸਵ ਨਾਗਰਾ: ਕੇਂਦਰ ਸਰਕਾਰ ਵਲੋਂ ਲਿਆਂਦੇ ਕਾਲੇ ਕਾਨੂੰਨ ਕਦੇ ਵੀ ਕਿਸਾਨ ਪੱਖੀ ਨਹੀਂ ਹੋ ਸਕਦੇ ਸਗੋਂ ਇਹ ਕਾਨੂੰਨ ਕਾਰਪੋਰੇਟ ਪੱਖੀ ਕਿਸਾਨਾਂ ਨੂੰ ਮਾਰਨ ਵਾਲੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ । ਮਨਜੀਤ ਧਨੇਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਕਾਲੇ ਕਾਨੂੰਨਾਂ ਨਾਲ ਦੇਸ਼ ਦਾ ਅਰਥਚਾਰਾ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ।
farmer leader
ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਫ਼ੈਸਲੇ ਅਨੁਸਾਰ ਪੱਛਮੀ ਬੰਗਾਲ ਵਿਚ ਕਿਸਾਨਾਂ ਦੇ ਵਫ਼ਦ ਨੇ ਮੋਦੀ ਨੂੰ ਹਰਾਉਣ ਦੀ ਅਪੀਲ ਕੀਤੀ ਅਤੇ ਬੰਗਾਲ ਦੇ ਲੋਕਾਂ ਨੂੰ ਕਾਲੇ ਕਾਨੂੰਨਾਂ ਬਾਰੇ ਸਮਝਾਇਆ । ਉਨ੍ਹਾਂ ਕਿਹਾ ਕਿ ਬੰਗਾਲ ਦੇ ਲੋਕ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਅਤੇ ਬੀਜੇਪੀ ਨੂੰ ਹਰਾਉਣ ਲਈ ਤਿਆਰ ਬੈਠੇ ਹਨ। ਉਨ੍ਹਾਂ ਕਿਹਾ ਕਿ ਬੀਜੇਪੀ ਸਰਕਾਰ EVM ਵਿਚ ਛੇੜਖਾਨੀ ਨਾਲ ਤਾਂ ਜਿੱਤ ਸਕਦੀ ਹੈ। ਪਰ ਲੇਕਾਂ ਦੇ ਮਨਾਂ ਨੂੰ ਨਹੀਂ ਜਿੱਤ ਸਕਦੀ ।
farmer leaderਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਅਤੇ ਨੌਜਵਾਨਾਂ ਦੇ ਵਿੱਚ ਕੋਈ ਦੂਰੀ ਨਹੀਂ ਹੈ , ਕਿਸਾਨੀ ਮੋਰਚਾ ਪੂਰੀ ਤਰ੍ਹਾਂ ਇਕਜੁੱਟ ਅਤੇ ਮਜ਼ਬੂਤ ਹੈ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੇ ਨੈਸ਼ਨਲ ਮੀਡੀਆ ਕਿਸਾਨੀ ਅੰਦੋਲਨ ਅਤੇ ਨੌਜਵਾਨਾਂ ਦੇ ਵਿਚਕਾਰ ਗਲਤਫਹਿਮੀਆਂ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
farmer leaderਮਨਜੀਤ ਧਨੇਰ ਨੂੰ ਕਿਹਾ ਕਿ ਕਿਸਾਨੀ ਅੰਦੋਲਨ ਵਿਚ ਲੋਕਾਂ ਦੇ ਇਕੱਠ ਵਿੱਚ ਕੋਈ ਕਮੀ ਨਹੀਂ ਆਈ , ਉਨ੍ਹਾਂ ਕਿਹਾ ਕਿ ਬੇਸ਼ੱਕ ਦੀ ਹੁਣ ਕਣਕ ਦੇ ਸੀਜਨ ਆ ਰਿਹਾ ਹੈ , ਜਿਸ ਕਾਰਨ ਕਿਸਾਨੀ ਮੋਰਚੇ ਵਿਚ ਇਕੱਠ ਘਟ ਸਕਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਕਿਸਾਨੀ ਅੰਦੋਲਨ ਮੱਠਾ ਪੈ ਗਿਆ ਹੈ।