
ਉਤਰਾਖੰਡ ਦੇ ਨਵੇਂ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਹਾਲ ਹੀ ਵਿਚ ਵਿਵਾਦਤ...
ਨਵੀਂ ਦਿੱਲੀ: ਉਤਰਾਖੰਡ ਦੇ ਨਵੇਂ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਹਾਲ ਹੀ ਵਿਚ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਨੌਜਵਾਨਾਂ ਦੇ ਰਿਪਡ ਜੀਨਸ ਯਾਨੀ ਫਟੀ ਜੀਨਸ ਪਾਉਣ ਨੂੰ ਲੈ ਕੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬੱਚਿਆਂ ਦੇ ਲਈ ਸਹੀ ਵਾਤਾਵਰਣ ਨਹੀਂ ਹੈ।
Tirath Singh Rawat
ਤੀਰਥ ਸਿੰਘ ਰਾਵਤ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਇਸ ਮਾਮਲੇ ਵਿਚ ਲੜਕੀਆਂ ਵੀ ਪਿੱਛੇ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਐਨਜੀਓ ਚਲਾਉਣ ਵਾਲੀ ਇਕ ਮਹਿਲਾ ਨੂੰ ਉਹ ਫਟੀ ਜੀਨਸ ਵਿਚ ਦੇਖ ਕੇ ਹੈਰਾਨ ਰਹਿ ਗਏ ਸਨ। ਤੀਰਥ ਸਿੰਘ ਰਾਵਤ ਦੇ ਇਸ ਬਿਆਨ ਉਤੇ ਬਾਲੀਵੁੱਡ ਪ੍ਰੋਡਿਊਸਰ ਪ੍ਰੀਤਿਸ਼ ਨੰਦੀ ਨੇ ਰਿਐਕਸ਼ਨ ਦਿੱਤਾ ਹੈ।
Sanjay Jha
ਪ੍ਰੀਤਿਸ਼ ਨੰਦੀ ਨੇ ਅਪਣੇ ਟਵੀਟ ਵਿਚ ਲਿਖਿਆ, “ਰਿਪਡ ਜੀਨਸ ਦੇ ਨਾਲ ਕੀ ਕਰਨ ਦਾ ਰੁਝਾਨ ਹੈ? ਲੋਕਾ ਜੋ ਚਾਹੁਣਗੇ ਉਹੀ ਪਾਉਣਗੇ। ਇਸ ਤਰ੍ਹਾਂ ਦੀਆਂ ਗੱਲਾਂ ਬੰਦ ਕਰੋ। ਅਸੀਂ ਉਤਰੀ ਕੋਰੀਆ ਦੀ ਤਰ੍ਹਾਂ ਲੱਗ ਰਹੇ ਹਾਂ।” ਪ੍ਰੀਤਿਸ਼ ਨੰਦੀ ਨੇ ਇਸ ਤਰ੍ਹਾਂ ਤੀਰਥ ਸਿੰਘ ਰਾਵਤ ਦੇ ਰਿਪਡ ਜੀਨਸ ਦੇ ਬਿਆਨ ਉਤੇ ਪਲਟਵਾਰ ਕੀਤਾ ਹੈ। ਪ੍ਰੀਤਿਸ਼ ਨੰਦੀ ਦੇ ਇਸ ਟਵੀਟ ਉਤੇ ਸੋਸ਼ਲ ਮੀਡੀਆ ਉਤੇ ਯੂਜਰਜ਼ ਦੇ ਜਮਕੇ ਰਿਐਕਸ਼ਨ ਆ ਰਹੇ ਹਨ।