
ਅੰਦੋਲਨ ਤੋਂ ਘਰ ਵਾਪਸ ਪਰਤੇ ਕਿਸਾਨ ਤੀਰਥ ਸਿੰਘ ਨੇ ਤੋੜਿਆ ਦਮ
ਤਰਨਤਾਰਨ, 17 ਜਨਵਰੀ (ਅਜੀਤ ਘਰਿਆਲਾ): ਦਿੱਲੀ 'ਚ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ ਰੋਜ਼ਾਨਾ ਹੀ ਕਿਸਾਨ ਸ਼ਹੀਦ ਹੋ ਰਹੇ ਹਨ | ਇਸੇ ਤਰ੍ਹਾਂ ਤਰਨਤਾਰਨ ਦੇ ਪਿੰਡ ਨੌਸ਼ਹਿਰਾ ਪਨੂੰਆ ਦੇ ਰਹਿਣ ਵਾਲੇ ਤੀਰਥ ਸਿੰਘ (56) ਜੋ 1 ਤਰੀਕ ਤੋਂ ਦਿੱਲੀ ਕਿਸਾਨੀ ਅੰਦੋਲਨ 'ਚ ਸੇਵਾ ਕਰਨ ਗਏ ਪਰ 13 ਨੂੰ ਉਨ੍ਹਾਂ ਦੀ ਸਿਹਤ ਖ਼ਰਾਬ ਹੋਣ ਕਰ ਕੇ ਉਨ੍ਹਾਂ ਦੇ ਸਾਥੀਆਂ ਨੇ ਰਾਤ ਨੂੰ ਹੀ ਤਰਨਤਾਰਨ ਲੈ ਆਉਂਦਾ | ਘਰ 'ਚ ਇਲਾਜ ਦੌਰਾਨ ਹੀ ਉਨ੍ਹਾਂ ਦੀ ਮੌਤ ਹੋ ਗਈ | ਮਿ੍ਤਕ ਦੇ ਭਰਾ ਨੇ ਕਿਹਾ ਕਿ ਸਾਡੀ ਗੁਰਦੁਆਰਾ ਖੜੇ ਦਾ ਖ਼ਾਲਸਾ ਦੇ ਮੁਖੀ ਬਾਬਾ ਸਤਨਾਮ ਸਿੰਘ ਵਲੋਂ ਦਿੱਲੀ ਵਿਖੇ ਗਾਜ਼ੀਆਬਾਦ ਬਾਰਡਰ 'ਤੇ ਰਾਸ਼ਨ ਦੀ ਸੇਵਾ ਲਗਾਈ ਗਈ ਸੀ | ਅਸੀ ਲਗਾਤਾਰ ਦਿੱਲੀ ਅੰਦੋਲਨ 'ਚ ਸੇਵਾ ਕਰ ਰਹੇ ਸੀ ਕਿ ਅਚਾਨਕ ਮੇਰੇ ਭਰਾ ਤੀਰਥ ਸਿੰਘ ਦੀ ਹਾਲਤ ਵਿਗੜ ਗਈ ਜਿਸ 'ਤੇ ਡਾਕਟਰਾਂ ਨੇ ਇਨ੍ਹਾਂ ਨੂੰ ਘਰ 'ਚ ਆਰਾਮ ਕਰਨ ਦੀ ਸਲਾimageਹ ਦਿਤੀ, ਜਦੋਂ ਹੀ ਇਨ੍ਹਾਂ ਨੂੰ ਘਰ ਲਿਆਂਦਾ ਤਾਂ ਇਨ੍ਹਾਂ ਨੇ ਦਮ ਤੋੜ ਦਿਤਾ |