
ਇਹ ਫਿਲਮ ਵਿਵੇਕ ਅਗਨੀਹੋਤਰੀ ਵਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ।
ਸ੍ਰੀਨਗਰ: ਜੰਮੂ-ਕਸ਼ਮੀਰ ਪੁਲਿਸ ਦੇ ਸਾਬਕਾ ਡਾਇਰੈਕਟਰ ਜਨਰਲ ਡਾਕਟਰ ਸ਼ੇਸ਼ ਪਾਲ ਵੈਦ ਨੇ 1990 ਦੇ ਦਹਾਕੇ ਦੌਰਾਨ ਕਸ਼ਮੀਰੀ ਪੰਡਿਤਾਂ ਦੇ ਪਰਵਾਸ ਨੂੰ ਦਰਸਾਉਂਦੀ ਬਾਲੀਵੁੱਡ ਫ਼ਿਲਮ ਨੂੰ ਲੈ ਕੇ ਅਪਣੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਬਹੁਤ ਸਾਰੇ ਲੋਕ ਇਸ ਤੱਥ ਤੋਂ ਅਣਜਾਣ ਸਨ।
ਉਹਨਾਂ ਲਿਖਿਆ, “ਦੇਸ਼ ਦੇ ਬਹੁਤ ਸਾਰੇ ਲੋਕ ਇਸ #KashmirFiles ਤੱਥ ਨੂੰ ਨਹੀਂ ਜਾਣਦੇ। ਆਈਐਸਆਈ ਦੁਆਰਾ ਸਿਖਲਾਈ ਪ੍ਰਾਪਤ 70 ਅੱਤਵਾਦੀਆਂ ਦੇ ਪਹਿਲੇ ਸਮੂਹ ਨੂੰ ਜੰਮੂ-ਕਸ਼ਮੀਰ ਪੁਲਿਸ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ ਪਰ ਗਲਤ ਸੋਚ ਵਾਲੇ ਰਾਜਨੀਤਿਕ ਫੈਸਲੇ ਨੇ ਉਹਨਾਂ ਨੂੰ ਰਿਹਾਅ ਕਰ ਦਿੱਤਾ ਅਤੇ ਉਹੀ ਅੱਤਵਾਦੀ ਬਾਅਦ ਵਿਚ ਜੰਮੂ-ਕਸ਼ਮੀਰ ਵਿਚ ਬਹੁਤ ਸਾਰੇ ਅੱਤਵਾਦੀ ਸੰਗਠਨਾਂ ਦੀ ਅਗਵਾਈ ਕਰਦੇ ਆਏ ਹਨ”।
ਦੱਸ ਦੇਈਏ ਕਿ ਇਹ ਫਿਲਮ ਵਿਵੇਕ ਅਗਨੀਹੋਤਰੀ ਵਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਜ਼ੀ ਸਟੂਡੀਓ ਦੁਆਰਾ ਪ੍ਰਕਾਸ਼ਿਤ ਇਸ ਫਿਲਮ ਵਿਚ 1990 ਦੇ ਦਹਾਕੇ ਦੌਰਾਨ ਕਸ਼ਮੀਰੀ ਪੰਡਿਤਾਂ ਦੇ ਪਰਵਾਸ ਨੂੰ ਦਰਸਾਇਆ ਗਿਆ ਹੈ। ਇਸ ਫਿਲਮ ਵਿਚ ਅਨੁਪਮ ਖੇਰ, ਦਰਸ਼ਨ ਕੁਮਾਰ, ਮਿਥੂਨ ਚਕਰਵਰਤੀ ਅਤੇ ਪੱਲਵੀ ਜੋਸ਼ੀ ਮੁੱਖ ਭੂਮੀਕਾ ’ਚ ਨਜ਼ਰ ਆ ਰਹੇ ਹਨ।