Petrol and Diesel Price : ਵੱਖੋ-ਵੱਖ ਸੂਬਿਆਂ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵੱਡਾ ਫ਼ਰਕ, ਜਾਣੋ ਕਾਰਨ

By : BALJINDERK

Published : Mar 17, 2024, 3:21 pm IST
Updated : Mar 17, 2024, 3:21 pm IST
SHARE ARTICLE
Petrol and Diesel Price
Petrol and Diesel Price

Petrol and Diesel Price : ਪੈਟਰੋਲ ਅਤੇ ਡੀਜ਼ਲ ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਕੇਰਲ ’ਚ ਸਭ ਤੋਂ ਮਹਿੰਗਾ, ਅੰਡੇਮਾਨ ਅਤੇ ਨਿਕੋਬਾਰ ’ਚ ਡੀਜ਼ਲ ਸਭ ਤੋਂ ਸਸਤਾ 

Petrol and Diesel Price : ਵੱਖੋ-ਵੱਖ ਸੂਬਿਆਂ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵੱਡਾ ਫ਼ਰਕਨਵੀਂ ਦਿੱਲੀ, ਪੈਟਰੋਲ ਅਤੇ ਡੀਜ਼ਲ ਦੇਸ਼ ਵਿਚ ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਕੇਰਲ ਵਿਚ ਸਭ ਤੋਂ ਮਹਿੰਗਾ ਹੈ। ਇਸ ਦੇ ਨਾਲ ਹੀ, ਛੋਟੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਜਿਵੇਂ ਅੰਡੇਮਾਨ ਅਤੇ ਨਿਕੋਬਾਰ ਟਾਪੂ, ਦਿੱਲੀ ਅਤੇ ਉੱਤਰ-ਪੂਰਬ ’ਚ ਈਂਧਨ ਦੀਆਂ ਕੀਮਤਾਂ ਸਭ ਤੋਂ ਘੱਟ ਹਨ। ਇਹ ਜਾਣਕਾਰੀ ਉਦਯੋਗ ਦੇ ਅੰਕੜਿਆਂ ਤੋਂ ਮਿਲੀ ਹੈ।

ਇਹ ਵੀ ਪੜੋ:Punjab News : ਖਨੌਰੀ ਸਰਹੱਦ ਤੋਂ ਪਰਤੇ ਬਿਮਾਰ ਕਿਸਾਨ ਨੇ ਤੋੜਿਆ ਦਮ 


ਸਥਾਨਕ ਸੇਲਜ਼ ਟੈਕਸ ਜਾਂ ਵੈਲਯੂ-ਐਡਡ ਟੈਕਸ (ਵੈਟ) ਦਰਾਂ ਵਿੱਚ ਅੰਤਰ ਦੇ ਕਾਰਨ ਵਾਹਨ ਈਂਧਨ ਦੀਆਂ ਕੀਮਤਾਂ ਸੂਬਿਆਂ ’ਚ ਵੱਖ-ਵੱਖ ਹੁੰਦੀਆਂ ਹਨ।
ਜਨਤਕ ਖੇਤਰ ਦੀਆਂ ਤਿੰਨੋਂ ਪੈਟਰੋਲੀਅਮ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ), ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀਪੀਸੀਐਲ) ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐਚਪੀਸੀਐਲ) ਨੇ ਪਿਛਲੇ ਹਫ਼ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ। ਇਸ ਤੋਂ ਪਹਿਲਾਂ ਲਗਭਗ ਦੋ ਸਾਲਾਂ ਤੱਕ ਵਾਹਨ ਈਂਧਨ ਦੀਆਂ ਕੀਮਤਾਂ ਵਿੱਚ ਕੋਈ ਸੋਧ ਨਹੀਂ ਕੀਤੀ ਗਈ ਸੀ।

ਇਹ ਵੀ ਪੜੋ:Indian Navy News : ਭਾਰਤੀ ਜਲ ਸੈਨਾ ਦੇ ਅਗਵਾ ਕੀਤੇ ਜਹਾਜ਼ ਨੂੰ 3 ਮਹੀਨੇ ਬਾਅਦ ਛੁਡਾਇਆ 


 ਇਸ ਕਟੌਤੀ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ ਪਰ ਉੱਚ ਮੁੱਲ ਟੈਕਸ ਕਾਰਨ ਕਈ ਸੂਬਿਆਂ ’ਚ ਵਾਹਨ ਈਂਧਨ ਅਜੇ ਵੀ 100 ਰੁਪਏ ਪ੍ਰਤੀ ਲੀਟਰ ਤੋਂ ਵੱਧ ਹੈ।
 ਵਾਈਐਸ ਜਗਨ ਮੋਹਨ ਰੈਡੀ ਦੀ ਵਾਈਐਸਆਰਸੀਪੀ ਸਰਕਾਰ ਦੇ ਸ਼ਾਸਨ ਵਾਲੇ ਆਂਧਰਾ ਪ੍ਰਦੇਸ਼ ਵਿੱਚ ਪੈਟਰੋਲ ਸਭ ਤੋਂ ਮਹਿੰਗਾ 109.87 ਰੁਪਏ ਪ੍ਰਤੀ ਲੀਟਰ ਹੈ। ਇਸ ਤੋਂ ਬਾਅਦ ਕੇਰਲ ’ਚ ਲੈਫਟ ਡੈਮੋਕ੍ਰੇਟਿਕ ਫਰੰਟ (ਐਲਡੀਐਫ਼) ਕੇਰਲ ਦਾ ਨੰਬਰ ਆਉਂਦਾ ਹੈ। ਉੱਥੇ ਇੱਕ ਲੀਟਰ ਪੈਟਰੋਲ 107.54 ਰੁਪਏ ਵਿੱਚ ਵਿਕ ਰਿਹਾ ਹੈ। ਕਾਂਗਰਸ ਸ਼ਾਸਤ ਤੇਲੰਗਾਨਾ ’ਚ ਪੈਟਰੋਲ ਦੀ ਕੀਮਤ 107.39 ਰੁਪਏ ਪ੍ਰਤੀ ਲੀਟਰ ਹੈ।

ਇਹ ਵੀ ਪੜੋ:Lakshadweep News : ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਲਕਸ਼ਦੀਪ ’ਚ ਤੇਲ ਦੀਆਂ ਕੀਮਤਾਂ ਘਟੀਆ


ਭਾਜਪਾ ਸ਼ਾਸਤ ਰਾਜ ਵੀ ਪਿੱਛੇ ਨਹੀਂ ਹਨ - ਭੋਪਾਲ ਵਿੱਚ ਪੈਟਰੋਲ ਦੀ ਕੀਮਤ 106.45 ਰੁਪਏ ਪ੍ਰਤੀ ਲੀਟਰ, ਪਟਨਾ ਵਿੱਚ 105.16 ਰੁਪਏ (ਜੇਡੀਯੂ ਨਾਲ ਗਠਜੋੜ ਵਾਲੀ ਭਾਜਪਾ), ਜੈਪੁਰ ਵਿੱਚ 104.86 ਰੁਪਏ ਅਤੇ ਮੁੰਬਈ ਵਿੱਚ 104.19 ਰੁਪਏ ਪ੍ਰਤੀ ਲੀਟਰ ਹੈ।
 ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਸ਼ਾਸਿਤ ਪੱਛਮੀ ਬੰਗਾਲ ਵਿੱਚ ਪੈਟਰੋਲ ਦੀ ਕੀਮਤ 103.93 ਰੁਪਏ ਪ੍ਰਤੀ ਲੀਟਰ ਹੈ। ਅੰਕੜਿਆਂ ਦੇ ਅਨੁਸਾਰ, ਦੂਜੇ ਸੂਬਿਆਂ ਵਿੱਚ ਜਿੱਥੇ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੋਂ ਵੱਧ ਹੈ, ਓੜੀਸਾ (ਭੁਵਨੇਸ਼ਵਰ ਵਿੱਚ 101.04 ਰੁਪਏ ਪ੍ਰਤੀ ਲੀਟਰ), ਤਾਮਿਲਨਾਡੂ (ਚੇਨਈ ਵਿੱਚ 100.73 ਰੁਪਏ) ਅਤੇ ਛੱਤੀਸਗੜ੍ਹ (ਰਾਏਪੁਰ ਵਿੱਚ 100.37 ਰੁਪਏ) ਸ਼ਾਮਲ ਹਨ।

ਇਹ ਵੀ ਪੜੋ:PAU Ludhiana News : ਮੁੱਖ ਮੰਤਰੀ ਵੱਲੋਂ PAU ਦਾ ਪਹਿਲਾ ਖੇਤੀਬਾੜੀ ਕਾਲਜ ਲੋਕਾਂ ਨੂੰ ਸਮਰਪਿਤ ਕੀਤਾ 


 ਅੰਡੇਮਾਨ ਨਿਕੋਬਾਰ ਦੀਪ ਸਮੂਹ ਵਿੱਚ ਪੈਟਰੋਲ ਸਭ ਤੋਂ ਸਸਤਾ ਹੈ ਜਿੱਥੇ ਇਹ 82 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਇਸ ਤੋਂ ਬਾਅਦ ਸਿਲਵਾਸਾ ਅਤੇ ਦਮਨ ਦਾ ਨੰਬਰ ਆਉਂਦਾ ਹੈ ਜਿੱਥੇ ਇਹ 92.38-92.49 ਰੁਪਏ ਪ੍ਰਤੀ ਲੀਟਰ ਹੈ। ਦੂਜੇ ਛੋਟੇ ਸੂਬਿਆਂ ਵਿੱਚ ਵੀ ਪੈਟਰੋਲ ਸਸਤਾ ਹੈ। ਇਨ੍ਹਾਂ ਵਿੱਚ ਦਿੱਲੀ (94.76 ਰੁਪਏ ਪ੍ਰਤੀ ਲੀਟਰ), ਪਣਜੀ (95.19 ਰੁਪਏ), ਆਈਜ਼ੌਲ (93.68 ਰੁਪਏ) ਅਤੇ ਗੁਹਾਟੀ (96.12 ਰੁਪਏ) ਸ਼ਾਮਲ ਹਨ।
 ਡੀਜ਼ਲ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਆਂਧਰਾ ਪ੍ਰਦੇਸ਼ ਦੇ ਅਮਰਾਵਤੀ ’ਚ ਇਹ ਈਂਧਨ 97.6 ਰੁਪਏ ਪ੍ਰਤੀ ਲੀਟਰ ’ਤੇ ਵਿਕ ਰਿਹਾ ਹੈ। ਇਸ ਤੋਂ ਬਾਅਦ ਕੇਰਲ ਦੀ ਰਾਜਧਾਨੀ ਤਿਰੂਵਨੰਤਪੁਰਮ ’ਚ ਇਹ 96.41 ਰੁਪਏ, ਹੈਦਰਾਬਾਦ ’ਚ 95.63 ਰੁਪਏ ਅਤੇ ਰਾਏਪੁਰ ’ਚ 93.31 ਰੁਪਏ ਪ੍ਰਤੀ ਲੀਟਰ ਹੈ।
 ਭਾਜਪਾ ਸ਼ਾਸਤ ਮਹਾਰਾਸ਼ਟਰ, ਛੱਤੀਸਗੜ੍ਹ ਅਤੇ ਬਿਹਾਰ ਵਿੱਚ ਡੀਜ਼ਲ ਦੀ ਕੀਮਤ 92 ਤੋਂ 93 ਰੁਪਏ ਪ੍ਰਤੀ ਲੀਟਰ ਹੈ। ਉੜੀਸਾ ਅਤੇ ਝਾਰਖੰਡ ਵਿੱਚ ਵੀ ਡੀਜ਼ਲ ਦੀ ਕੀਮਤ ਇੱਕੋ ਜਿਹੀ ਹੈ।

ਇਹ ਵੀ ਪੜੋ:PAU Ludhiana News : ਮੁੱਖ ਮੰਤਰੀ ਵੱਲੋਂ PAU ਦਾ ਪਹਿਲਾ ਖੇਤੀਬਾੜੀ ਕਾਲਜ ਲੋਕਾਂ ਨੂੰ ਸਮਰਪਿਤ ਕੀਤਾ 


ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਡੀਜ਼ਲ ਸਭ ਤੋਂ ਸਸਤਾ ਹੈ ਜਿੱਥੇ ਇਹ ਲਗਭਗ 78 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਮਹਾਨਗਰਾਂ ਦਿੱਲੀ ਵਿੱਚ ਸਭ ਤੋਂ ਘੱਟ ਵੈਟ ਹੈ। ਦਿੱਲੀ ’ਚ ਡੀਜ਼ਲ ਦੀ ਕੀਮਤ 87.66 ਰੁਪਏ ਪ੍ਰਤੀ ਲੀਟਰ ਹੈ, ਜਦਕਿ ਗੋਆ ’ਚ ਇਸ ਦੀ ਕੀਮਤ 87.76 ਰੁਪਏ ਪ੍ਰਤੀ ਲੀਟਰ ਹੈ।
ਈਂਧਨ ਦੀਆਂ ਕੀਮਤਾਂ ’ਚ ਕਟੌਤੀ ’ਤੇ ਗੋਲਡਮੈਨ ਸਾਕਸ ਨੇ ਕਿਹਾ ਕਿ ਤਿੰਨ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਦਾ ਸ਼ੁੱਧ ਮਾਰਕੀਟਿੰਗ ਮਾਰਜਨ 1.7-2.7 ਰੁਪਏ ਪ੍ਰਤੀ ਲੀਟਰ ਤੋਂ ਘੱਟ ਕੇ 80-90 ਪੈਸੇ ਪ੍ਰਤੀ ਲੀਟਰ ’ਤੇ ਆ ਜਾਵੇਗਾ।

ਇਹ ਵੀ ਪੜੋ:Lok Sabha Elections 2024: 90 ਕਰੋੜ ਵੋਟਰ ਪਾਉਣਗੇ ਵੋਟਾਂ, 46 ਦਿਨਾਂ ਵਿਚ 7 ਪੜਾਅ 'ਚ ਵੋਟਿੰਗ  

 (For more news apart from Big difference in petrol and diesel prices in different states News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement