Lakshadweep News : ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਲਕਸ਼ਦੀਪ ’ਚ ਤੇਲ ਦੀਆਂ ਕੀਮਤਾਂ ਘਟੀਆ

By : BALJINDERK

Published : Mar 16, 2024, 7:37 pm IST
Updated : Mar 16, 2024, 7:37 pm IST
SHARE ARTICLE
Oil prices in Lakshadweep
Oil prices in Lakshadweep

Lakshadweep News :ਕਾਵਰੱਤੀ, ਮਿਨੀਕੋਏ, ਐਂਡਰੋਟ ਅਤੇ ਕਲਪੇਨੀ ਟਾਪੂਆਂ ’ਤੇ Petrol, Diesel ਦੀਆਂ ਕੀਮਤਾਂ 100.75 ਰੁਪਏ ਅਤੇ 95.71 ਰੁਪਏ ਪ੍ਰਤੀ ਲੀਟਰ ਆ ਗਈਆਂ

Lakshadweep News : ਕਾਵਰੱਤੀ, ਲਕਸ਼ਦੀਪ ਦੇ ਕਾਵਰੱਤੀ, ਮਿਨੀਕੋਏ, ਐਂਡਰੋਟ ਅਤੇ ਕਲਪੇਨੀ ਟਾਪੂਆਂ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸ਼ਨੀਵਾਰ ਤੋਂ ਕ੍ਰਮਵਾਰ 100.75 ਰੁਪਏ ਅਤੇ 95.71 ਰੁਪਏ ਪ੍ਰਤੀ ਲੀਟਰ ’ਤੇ ਆ ਗਈਆਂ ਹਨ। ਟਾਪੂ ਦੇ ਪ੍ਰਸ਼ਾਸਨ ਨੇ ਇਕ ਬਿਆਨ ’ਚ ਇਹ ਜਾਣਕਾਰੀ ਦਿੱਤੀ।

ਇਹ ਵੀ ਪੜੋ:Lok Sabha Elections 2024: ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦਾ ਐਲਾਨ ਕੀਤਾ 

ਜਾਣਕਾਰੀ ਅਨੁਸਾਰ, ਅੱਜ ਚੋਣ ਕਮਿਸ਼ਨ ਦੁਆਰਾ ਲੋਕ ਸਭਾ ਚੋਣਾਂ ਦੇ ਪ੍ਰੋਗਰਾਮ ਦੀ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਕੁਝ ਘੰਟੇ ਪਹਿਲਾਂ ਈਂਧਨ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਗਿਆ। ਕਵਾਰੱਤੀ ਅਤੇ ਮਿਨੀਕੋਏ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਪ੍ਰਚੂਨ ਵਿਕਰੀ ਮੁੱਲ (RSP) ਵਿੱਚ ਲਗਭਗ 5.2 ਰੁਪਏ ਪ੍ਰਤੀ ਲੀਟਰ ਦੀ ਕਮੀ ਕੀਤੀ ਜਾਵੇਗੀ। ਐਂਡਰੋਟ ਅਤੇ ਕਲਪੇਨੀ ਵਿੱਚ ਇਹ ਲਗਭਗ 15.3 ਰੁਪਏ ਪ੍ਰਤੀ ਲੀਟਰ ਤੱਕ ਘੱਟ ਜਾਵੇਗਾ।

ਇਹ ਵੀ ਪੜੋ:Air India News : ਏਅਰ ਇੰਡੀਆ ਨੇ 180 ਤੋਂ ਵੱਧ ਗੈਰ-ਉਡਾਣ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ 

ਲਕਸ਼ਦੀਪ ਪ੍ਰਸ਼ਾਸਨ ਨੇ ਬਿਆਨ ਵਿੱਚ ਕਿਹਾ ਹੈ ਕਿ ‘‘ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇਹ ਕਟੌਤੀ ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨ ਦੇ ਯਤਨਾਂ ਕਾਰਨ ਸੰਭਵ ਹੋਈ ਹੈ, ਜਿਸ ਨੇ ਸਥਾਨਕ ਜਨਤਾ, ਮਛੇਰਿਆਂ, ਆਟੋ/ਟੈਕਸੀ ਡਰਾਈਵਰਾਂ ਦੀ ਮੰਗ ’ਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਦਾ ਮਾਮਲਾ ਚੁੱਕਿਆ ਹੈੈ। ਈਂਧਨ ਦੀਆਂ ਕੀਮਤਾਂ ਵਿੱਚ ਕਮੀ ਉਪਭੋਗਤਾਵਾਂ ਨੂੰ ਵਧੇਰੇ ਖਰਚ ਕਰਨ ਅਤੇ ਸੰਚਾਲਨ ਲਾਗਤਾਂ ਨੂੰ ਘਟਾਉਣ ਲਈ ਉਤਸ਼ਾਹਿਤ ਕਰੇਗੀ। ਇਸ ਨਾਲ ਸੈਰ-ਸਪਾਟਾ ਅਤੇ ਯਾਤਰਾ ਉਦਯੋਗ ਨੂੰ ਹੁਲਾਰਾ ਮਿਲੇਗਾ ਅਤੇ ਆਵਾਜਾਈ ’ਤੇ ਨਿਰਭਰ ਕਾਰੋਬਾਰਾਂ ਲਈ ਲਾਗਤ ਘਟੇਗੀ।

ਇਹ ਵੀ ਪੜੋ:Rajasthan Fire News : ਅਨੂਪਗੜ੍ਹ ’ਚ ਕਪਾਹ ਫੈਕਟਰੀ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ 

(For more news apart from Lok Sabha elections Before the announcement, oil prices in Lakshadweep fell News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement