
ਕਮਿਸ਼ਨ ਨੇ ਪਿਛਲੇ ਹਫ਼ਤੇ ਉਪਰੋਕਤ ਮਿਤੀ ਤੋਂ ਬਾਅਦ ਜਾਰੀ ਕੀਤੇ ਗਏ ਚੋਣ ਬਾਂਡਾਂ ਨਾਲ ਸਬੰਧਤ ਵੇਰਵੇ ਜਨਤਕ ਕੀਤੇ ਸਨ।
Electoral Bonds Data: ਨਵੀਂ ਦਿੱਲੀ - ਚੋਣ ਕਮਿਸ਼ਨ ਨੇ ਐਤਵਾਰ ਨੂੰ ਚੋਣ ਬਾਂਡ 'ਤੇ ਨਵੇਂ ਅੰਕੜੇ ਜਨਤਕ ਕੀਤੇ ਹਨ। ਕਮਿਸ਼ਨ ਨੇ ਇਹ ਅੰਕੜੇ ਸੀਲਬੰਦ ਲਿਫਾਫੇ ਵਿਚ ਸੁਪਰੀਮ ਕੋਰਟ ਨੂੰ ਸੌਂਪੇ ਸਨ। ਅਦਾਲਤ ਨੇ ਬਾਅਦ ਵਿਚ ਕਮਿਸ਼ਨ ਨੂੰ ਅੰਕੜੇ ਜਨਤਕ ਕਰਨ ਲਈ ਕਿਹਾ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਵੇਰਵੇ 12 ਅਪ੍ਰੈਲ, 2019 ਤੋਂ ਪਹਿਲਾਂ ਦੇ ਸਮੇਂ ਨਾਲ ਸਬੰਧਤ ਹਨ। ਕਮਿਸ਼ਨ ਨੇ ਪਿਛਲੇ ਹਫ਼ਤੇ ਉਪਰੋਕਤ ਮਿਤੀ ਤੋਂ ਬਾਅਦ ਜਾਰੀ ਕੀਤੇ ਗਏ ਚੋਣ ਬਾਂਡਾਂ ਨਾਲ ਸਬੰਧਤ ਵੇਰਵੇ ਜਨਤਕ ਕੀਤੇ ਸਨ।
ਚੋਣ ਕਮਿਸ਼ਨ ਨੇ ਇਕ ਬਿਆਨ ਵਿਚ ਕਿਹਾ ਕਿ ਰਾਜਨੀਤਿਕ ਪਾਰਟੀਆਂ ਨੇ ਸੁਪਰੀਮ ਕੋਰਟ ਦੇ 12 ਅਪ੍ਰੈਲ, 2019 ਦੇ ਅੰਤਰਿਮ ਆਦੇਸ਼ ਅਨੁਸਾਰ ਸੀਲਬੰਦ ਲਿਫਾਫ਼ੇ ਵਿਚ ਚੋਣ ਬਾਂਡ ਡਾਟਾ ਦਾਇਰ ਕੀਤਾ ਸੀ। ਰਾਜਨੀਤਿਕ ਪਾਰਟੀਆਂ ਤੋਂ ਪ੍ਰਾਪਤ ਅੰਕੜੇ ਸੀਲਬੰਦ ਲਿਫਾਫ਼ੇ ਵਿਚ ਸੁਪਰੀਮ ਕੋਰਟ ਨੂੰ ਸੌਂਪੇ ਗਏ ਸਨ।
ਸੁਪਰੀਮ ਕੋਰਟ ਦੇ 15 ਮਾਰਚ, 2024 ਦੇ ਆਦੇਸ਼ 'ਤੇ ਕਾਰਵਾਈ ਕਰਦਿਆਂ ਅਦਾਲਤ ਦੀ ਰਜਿਸਟਰੀ ਨੇ ਸੀਲਬੰਦ ਲਿਫਾਫ਼ੇ 'ਚ ਪੈਨ ਡਰਾਈਵ 'ਚ ਡਿਜੀਟਲ ਰਿਕਾਰਡਾਂ ਦੇ ਨਾਲ ਭੌਤਿਕ ਕਾਪੀਆਂ ਵਾਪਸ ਕਰ ਦਿੱਤੀਆਂ। ਕਮਿਸ਼ਨ ਨੇ ਅੱਜ ਸੁਪਰੀਮ ਕੋਰਟ ਦੀ ਰਜਿਸਟਰੀ ਤੋਂ ਡਿਜੀਟਲ ਤਰੀਕੇ ਨਾਲ ਪ੍ਰਾਪਤ ਅੰਕੜਿਆਂ ਨੂੰ ਆਪਣੀ ਵੈੱਬਸਾਈਟ 'ਤੇ ਅਪਲੋਡ ਕੀਤਾ ਹੈ। "
(For more news apart from 'The Election Commission has released new data related to election bonds' stay tuned to Rozana Spokesman)