ਤਿੰਨ ਦੇਸ਼ਾਂ ਦੀ ਯਾਤਰਾ ਦੌਰਾਨ ਸਵੀਡਨ ਪੁੱਜਣ 'ਤੇ ਮੋਦੀ ਦਾ ਸ਼ਾਨਦਾਰ ਸਵਾਗਤ
Published : Apr 17, 2018, 9:31 am IST
Updated : Apr 17, 2018, 9:41 am IST
SHARE ARTICLE
pm modi arrived 3 countries trip strongly welcomed sweden
pm modi arrived 3 countries trip strongly welcomed sweden

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਦਿਨ ਸਵੀਡਨ ਪਹੁੰਚੇ, ਜਿੱਥੇ ਸਵੀਡਸ਼ ਪ੍ਰਧਾਨ ਮੰਤਰੀ ਸਟੇਫਾਨ ਲੋਫਵੇਨ ...

ਸਟਾਕਹੋਮ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਦਿਨ ਸਵੀਡਨ ਪਹੁੰਚੇ, ਜਿੱਥੇ ਸਵੀਡਸ਼ ਪ੍ਰਧਾਨ ਮੰਤਰੀ ਸਟੇਫਾਨ ਲੋਫਵੇਨ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਸਟਾਕਹੋਮ 'ਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਮਿਲੇ। ਜ਼ਿਕਰਯੋਗ ਹੈ ਕਿ ਮੋਦੀ ਪਹਿਲੀ ਵਾਰ ਸਵੀਡਨ ਦੌਰੇ 'ਤੇ ਗਏ ਗਨ। ਮੰਗਲਵਾਰ ਨੂੰ ਸਟਾਕਹੋਮ 'ਚ ਦੋਹਾਂ ਪ੍ਰਧਾਨ ਮੰਤਰੀਆਂ ਵਿਚਾਲੇ ਕਈ ਮੁਦਿਆਂ 'ਤੇ ਗੱਲਬਾਤ ਹੋਵੇਗੀ।

pm modi arrived 3 countries trip strongly welcomed swedenpm modi arrived 3 countries trip strongly welcomed sweden

ਇਸ ਤੋਂ ਬਾਅਦ ਉਹ ਲੰਡਨ ਲਈ ਰਵਾਨਾ ਹੋਣਗੇ। ਉਥੇ ਉਹ ਕਾਮਨਵੈਲਥ ਹੈਂਡਸ ਆਫ ਗਵਰਮੈਂਟ ਮੀਟਿੰਗ (ਸੀ. ਐੱਸ. ਓ. ਜੀ. ਐੱਮ.) 'ਚ ਹਿੱਸਾ ਲੈਣਗੇ। ਜ਼ਿਕਰਯੋਗ ਹੈ ਕਿ 52 ਦੇਸ਼ਾਂ ਦੇ ਨੁਮਾਇੰਦਿਆਂ 'ਚੋਂ ਉਹ ਇਕੱਲੇ ਰਾਸ਼ਟਰ ਪ੍ਰਮੁੱਖ ਹਨ, ਜਿਨ੍ਹਾਂ ਨੂੰ 2 ਪੱਖੀ ਗੱਲਬਾਤ ਕਰਨ ਦਾ ਸੱਦਾ ਦਿੱਤਾ ਗਿਆ ਹੈ। ਬ੍ਰਿਟੇਨ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਮੋਦੀ ਦਾ ਬ੍ਰਿਟੇਨ 'ਚ ਸ਼ਾਨਦਾਰ ਸਵਾਗਤ ਹੋਵੇਗਾ। ਉਹ ਬੁੱਧਵਾਰ ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਨਾਲ 2 ਬੈਠਕਾਂ 'ਚ ਹਿੱਸਾ ਲੈਣਗੇ। ਇਸ ਤੋਂ ਬਾਅਦ ਵੀਰਵਾਰ ਤੋਂ ਸ਼ੁਰੂ ਹੋ ਰਹੇ ਕਾਮਨਵੈਲਥ ਸੰਮੇਲਨ 'ਚ ਹਿੱਸਾ ਲੈਣਗੇ। ਅਧਿਕਾਰੀਆਂ ਮੁਤਾਬਕ 10 ਡਾਓਨਿੰਗ ਸਟ੍ਰੀਟ 'ਚ ਮੋਦੀ ਅਤੇ ਥੈਰੇਸਾ ਮੇਅ 'ਚ ਹਿੱਤ, ਸਰਹੱਦ ਪਾਰ ਅੱਤਵਾਦ, ਵੀਜ਼ਾ ਅਤੇ ਪ੍ਰਵਾਸੀਆਂ ਦੇ ਮੁੱਦੇ 'ਤੇ ਚਰਚਾ ਕਰਨਗੇ। ਇਸ ਤੋਂ ਬਾਅਦ ਦੋਵੇਂ ਨੇਤਾ ਲੰਡਨ ਦੇ ਸਾਇੰਸ ਮਿਊਜ਼ੀਅਮ ਜਾਣਗੇ।

pm modi arrived 3 countries trip strongly welcomed swedenpm modi arrived 3 countries trip strongly welcomed sweden

ਜਿੱਥੇ ਵਿਗਿਆਨ ਇਨੋਵੇਸ਼ਨ ਦੇ 5 ਹਜ਼ਾਰ ਸਾਲ ਨਾਂ ਦੀ ਪ੍ਰਦਰਸ਼ਨੀ ਦੇਖਣਗੇ ਅਤੇ ਭਾਰਤੀ ਮੂਲ ਦੇ ਅਤੇ ਹੋਰਨਾਂ ਵਿਗਿਆਨਕਾਂ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਹੋਏ ਸਮਝੌਤਿਆਂ ਦੇ ਤਹਿਤ ਨਵੇਂ ਆਯੂਰਵੈਦਿਕ ਸੈਂਟਰ ਆਫ ਐਕਸੀਲੇਂਸ ਨੂੰ ਲਾਂਚ ਕਰਨਗੇ। ਮੋਦੀ ਸੰਮੇਲਨ 'ਚ ਹਿੱਸਾ ਲੈਣ ਵਾਲੇ ਇਕੱਲੇ ਅਜਿਹੇ ਨੇਤਾ ਹਨ, ਜਿਨ੍ਹਾਂ ਨੂੰ ਲਿਮੋਜ਼ਿਨ (ਕਾਰ) 'ਚ ਸਫ਼ਰ ਕਰਨ ਦੀ ਇਜਾਜ਼ਤ ਮਿਲੀ ਹੈ ਅਤੇ ਬਾਕੀ ਨੇਤਾ ਬੱਸ ਰਾਹੀਂ ਯਾਤਰਾ ਕਰਨਗੇ।

pm modi arrived 3 countries trip strongly welcomed swedenpm modi arrived 3 countries trip strongly welcomed sweden

ਉਹ 3 ਉੱਚ ਗਲੋਬਲ ਨੇਤਾਵਾਂ 'ਚੋਂ ਇਕ ਹੋਣਗੇ, ਜੋ ਮਹਾਰਾਣੀ ਐਲੀਜ਼ਾਬੇਥ ਦੇ ਨਿੱਜੀ ਪ੍ਰੋਗਰਾਮ 'ਚ ਹਿੱਸਾ ਲੈਣਗੇ। ਮੋਦੀ ਦੇ ਸਵਾਗਤ 'ਚ ਇਕ ਵਿਸ਼ੇਸ਼ ਪ੍ਰੋਗਰਾਮ ਪ੍ਰਿੰਸ ਚਾਰਲਸ ਨੇ ਵੀ ਆਯੋਜਿਤ ਕੀਤਾ ਹੈ, ਜਿਸ 'ਚ ਟਾਟਾ ਮੋਟਰ ਦੀ ਪਹਿਲੀ ਇਲੈਕਟ੍ਰਾਨਿਕ ਜੈਗੂਆਰ ਚਲਾਉਣਗੇ। ਇਹ ਪ੍ਰਾਜੈਕਟ ਭਾਰਤ-ਯੂ. ਕੇ. ਤਕਨੀਕੀ ਸਹਿਯੋਗ ਦਾ ਪ੍ਰਤੀਕ ਹੈ। ਸਵੀਡਨ 'ਚ ਭਾਰਤੀ ਰਾਜਦੂਤ ਮੋਨਿਕਾ ਕਪਿਲ ਮੋਹਤਾ ਨੇ ਦੱਸਿਆ ਕਿ ਇਹ ਪ੍ਰਧਾਨ ਮੰਤਰੀ ਮੋਦੀ ਦੀ ਇਤਿਹਾਸਕ ਯਾਤਰਾ ਹੈ, ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ 30 ਸਾਲ ਬਾਅਦ ਸਵੀਡਨ ਆ ਰਹੇ ਹਨ। 

pm modi arrived 3 countries trip strongly welcomed swedenpm modi arrived 3 countries trip strongly welcomed sweden

ਪਹਿਲੀ ਵਾਰ ਸਵੀਡਨ ਦੇ ਪ੍ਰਧਾਨ ਮੰਤਰੀ ਪਰੰਪਰਾ ਤੋੜ ਕੇ ਨਰਿੰਦਰ ਮੋਦੀ ਦੀ ਅਗਵਾਈ ਲਈ ਏਅਰਪੋਰਟ ਜਾਣਗੇ। ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਦਾ ਸਵਗਾਤ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਮੰਗਲਵਾਰ ਨੂੰ ਸਵੀਡਨ ਦਾ ਰਾਜਧਾਨੀ ਸਟਾਕਹੋਮ 'ਚ ਸਵੀਡਸ਼ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਉਹ 18 ਅਪ੍ਰੈਲ ਨੂੰ ਲੰਡਨ ਦੇ ਇਤਿਹਾਸਕ ਸ੍ਰੇਂਟ ਹਾਲ 'ਚ ਦੁਨੀਆ ਭਰ ਦੇ ਲੋਕਾਂ ਨੂੰ ਸੰਬੋਧਿਤ ਕਰਨਗੇ। 19 ਅਤੇ 20 ਅਪ੍ਰੈਲ ਨੂੰ ਲੰਡਨ 'ਚ ਕਾਮਨਵੈਲਥ ਸੰਮੇਲਨ 'ਚ ਸ਼ਾਮਲ ਹੋਣਗੇ। ਉਹ 20 ਅਪ੍ਰੈਲ ਨੂੰ ਹੀ ਜਰਮਨੀ ਜਾਣਗੇ ਜਿੱਥੇ ਉਹ ਜਰਮਨੀ ਦੀ ਚਾਂਸਲਰ ਏਜੰਲਾ ਮਰਕੇਲ ਨਾਲ ਮੁਲਾਕਾਤ ਕਰਨਗੇ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement