
ਆਮਦਨ ਵਿਭਾਗ ਨੇ ਫਾਰਮ 16 ਵਿਚ ਕੀਤਾ ਵੱਡਾ ਬਦਲਾਅ
ਨਵੀਂ ਦਿੱਲੀ: ਆਮਦਨ ਵਿਭਾਗ ਨੇ ਟੀਡੀਐਸ ਪ੍ਰਮਾਣ ਪੱਤਰ ਵਿਚ ਕੁਝ ਵੱਡੇ ਬਦਲਾਅ ਕੀਤੇ ਹਨ ਜਿਸ ਵਿਚ ਘਰ ਦਾ ਟੈਕਸ ਅਤੇ ਹੋਰ ਕਈ ਟੈਕਸ ਸ਼ਾਮਲ ਕੀਤੇ ਗਏ ਹਨ। ਇਸ ਤਰ੍ਹਾਂ ਫਾਰਮ ਨੂੰ ਹੋਰ ਵਿਆਪਕ ਬਣਾਇਆ ਗਿਆ ਹੈ ਤਾਂ ਕਿ ਟੈਕਸ ਦੇਣ ਵਾਲੇ ਟੈਕਸ ਚੋਰੀ ਨਾ ਕਰਨ ਅਤੇ ਸਮੇਂ ਤੇ ਪੂਰਾ ਟੈਕਸ ਭਰਿਆ ਜਾਵੇ। ਇਸ ਵਿਚ ਵੱਖ ਵੱਖ ਸੇਵਿੰਗ ਯੋਜਨਾਵਾਂ, ਟੈਕਸ ਬਚਤ ਉਤਪਾਦਾਂ ਵਿਚ ਨਿਵੇਸ਼ ਦੇ ਸੰਦਰਭ ਵਿਚ ਟੈਕਸ ਕਟੌਤੀ, ਕਰਮਚਾਰੀ ਦੁਆਰਾ ਪ੍ਰਾਪਤ ਭਿੰਨ-ਭਿੰਨ ਰੁਜ਼ਗਾਰ ਭੱਤਿਆਂ ਨਾਲ ਹੋਰ ਸਰੋਤਾਂ ਤੋਂ ਪ੍ਰਾਪਤ ਕਈ ਸੂਚਨਾਵਾਂ ਸ਼ਾਮਲ ਹਨ।
ITR
ਫਾਰਮ 16 ਇੱਕ ਪ੍ਰਮਾਣ ਪੱਤਰ ਹੈ ਜਿਸ ਵਿਚ ਵੱਖ ਵੱਖ ਰੁਜ਼ਗਾਰਾਂ ਦਾ ਟੈਕਸ ਫਿਕਸ ਕੀਤਾ ਗਿਆ ਹੈ ਅਤੇ ਇਸ ਵਿਚ ਕਰਮਚਾਰੀਆਂ ਦੇ ਟੀਡੀਐਸ ਦਾ ਵੇਰਵਾ ਹੁੰਦਾ ਹੈ। ਇਸ ਨੂੰ ਜੂਨ ਮਹੀਨੇ ਤੱਕ ਜਾਰੀ ਕੀਤਾ ਜਾ ਸਕਦਾ ਹੈ ਅਤੇ ਇਸ ਦਾ ਉਪਯੋਗ ਆਮਦਨ ਦਾ ਟੈਕਸ ਭਰਨ ਲਈ ਕੀਤਾ ਜਾਵੇਗਾ। ਆਮਦਨ ਵਿਭਾਗ ਵੱਲੋਂ ਨੋਟੀਫਾਇਡ ਰੀਸੀਵਡ ਫਾਰਮ 12 ਮਈ 2019 ਨੂੰ ਬਣਾਇਆ ਗਿਆ ਸੀ।
ITR
ਹੁਣ ਇਹ ਫਾਰਮ ਆਮਦਨ ਰਿਟਰਨ 16 ਦੇ ਆਧਾਰ ਤੇ ਭਰਿਆ ਜਾਵੇਗਾ। ਇਸ ਫਾਰਮ ਵਿਚ ਬਚਤ ਖਾਤਿਆਂ ਵਿਚ ਜਮ੍ਹਾਂ ਵਿਆਜ ਤੇ ਕਟੌਤੀ ਦਾ ਵੇਰਵਾ ਅਤੇ ਛੋਟ ਵੀ ਸ਼ਾਮਲ ਹੋਵੇਗੀ। ਆਮਦਨ ਵਿਭਾਗ ਪਹਿਲਾਂ ਹੀ ਵਿੱਤੀ ਸਾਲ 2018-19 ਲਈ ਆਮਦਨ ਰਿਟਰਨ ਫਾਰਮ ਨੂੰ ਲਾਗੂ ਕਰ ਚੁੱਕਾ ਹੈ। ਟੈਕਸ ਦਾ ਭੁਗਤਾਨ ਕਰਨ ਵਾਲੇ ਜੇਕਰ ਅਪਣੇ ਖਾਤੇ ਆਡਿਟ ਨਹੀਂ ਕਰਵਾਉਂਦੇ ਤਾਂ ਉਹਨਾਂ ਨੂੰ ਇਸ ਸਾਲ 31 ਜੁਲਾਈ ਤੱਕ ਆਈਟੀਆਰ ਭਰਨਾ ਹੋਵੇਗਾ।
ITD
ਆਮਦਨ ਵਿਭਾਗ ਨੇ ਫਾਰਮ 24 ਕਉ ਨੂੰ ਵੀ ਤਿਆਰ ਕੀਤਾ ਹੈ ਜਿਸ ਵਿਚ ਭੁਗਤਾਨ ਕਰਨ ਵਾਲਾ ਵਿਅਕਤੀ ਟੈਕਸ ਭਰ ਕੇ ਵਿਭਾਗ ਨੂੰ ਦਿੰਦਾ ਹੈ। ਇਸ ਵਿਚ ਗੈਰ ਸੰਸਥਾਗਤ ਦੀ ਸਥਾਈ ਖਾਤਾ ਗਿਣਤੀ ਦਾ ਵੇਰਵਾ ਸ਼ਾਮਿਲ ਹੋਵੇਗਾ ਜਿਹਨਾਂ ਕਰਮਚਾਰੀਆਂ ਨੇ ਮਕਾਨ ਬਣਾਉਣ ਜਾਂ ਖਰੀਦਣ ਲਈ ਕਰਜ਼ ਲਿਆ ਹੈ।
ਇਸ ਬਾਰੇ ਨਾਂਗਿਆ ਐਡਵਾਇਜ਼ਰਸ ਦੇ ਨਿਰਦੇਸ਼ਕ ਐਸ ਮਹੇਸ਼ਵਰੀ ਨੇ ਕਿਹਾ ਕਿ ਫਾਰਮ 16 ਅਤੇ 24 ਕਉ ਨੂੰ ਜਾਰੀ ਕੀਤਾ ਜਾਵੇਗਾ ਜਿਸ ਦਾ ਮਕਸਦ ਵੱਧ ਜਾਣਕਾਰੀ ਦੇਣਾ ਹੋਵੇੇਗਾ।