
ਹੁਣ ਤੱਕ ਸਪੇਨ ਵਿਚ 19 ਹਜ਼ਾਰ ਤੋਂ ਵੀ ਜ਼ਿਆਦਾ ਲੋਕ ਇਸ ਵਾਇਰਸ ਕਾਰਨ ਮਰ ਚੁੱਕੇ ਹਨ।
ਕਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਹੁਣ ਤੱਕ ਇਸ ਵਾਇਰਸ ਦੇ ਇਹ ਹੀ ਲੱਛਣ ਦੇਖਣ ਨੂੰ ਮਿਲਦੇ ਸਨ। ਜਿਸ ਵਿਚ ਖੰਘ, ਜੁਕਾਮ, ਥਕਾਵਟ, ਜਾ ਫਿਰ ਫਲੂ ਆਦਿ ਦੇਖਣ ਵਿਚ ਆਉਂਦਾ ਸੀ ਪਰ ਹੁਣ ਯੂਰਪ ਵਿਚ ਕਰੋਨਾ ਵਾਇਰਸ ਦਾ ਇਲਾਜ ਕਰਵਾ ਰਹੇ ਕੁਝ ਮਰੀਜ਼ਾਂ ਵਿਚ ਨਵੇਂ ਹੀ ਲੱਛਣ ਦੇਖਣ ਨੂੰ ਮਿਲੇ ਹਨ। ਦੱਸ ਦੱਈਏ ਕਿ ਯੂਰਪ ਵਿਚ ਡਾਕਟਰਾਂ ਨੇ ਕਰੋਨਾ ਵਾਇਰਸ ਦਾ ਇਲਾਜ਼ ਕਰਵਾ ਰਹੇ ਮਰੀਜ਼ਾਂ ਦੇ ਪੈਰਾਂ ਵਿਚ ਛੋਟੇ-ਛੋਟੇ ਜਖਮਾਂ ਨੂੰ ਲੱਭਿਆ ਹੈ।
photo
ਡਾਕਟਰਾਂ ਦਾ ਕਹਿਣਾ ਹੈ ਇੱਥੇ ਭਰਤੀ ਹੋਣ ਵਾਲੇ ਮਰੀਜ਼ਾਂ ਦੇ ਪੈਰਾਂ ਦੇ ਵਿਚ ਛੋਟੇ-ਛੋਟ ਜਖ਼ਮ ਦੇਖ ਨੂੰ ਮਿਲ ਰਹੇ ਹਨ। ਇਨ੍ਹਾਂ ਮਰੀਜ਼ਾਂ ਦੀਆਂ ਪੈਰਾਂ ਦੀਆਂ ਉੰਗਲਾਂ ਦੇ ਉਪਰ, ਉੰਗਲਾ ਦੇ ਵਿਚਕਾਰ ਜਾਂ ਫਿਰ ਪੈਰਾਂ ਦੇ ਤਲਿਆਂ ਤੇ ਛੋਟੇ-ਛੋਟੇ ਲਾਲ ਜਖ਼ਮ ਦੇਖਣ ਨੂੰ ਮਿਲੇ ਹਨ। ਦੱਸ ਦੱਈਏ ਕਿ ਇਹ ਜਖ਼ਮ ਮਰੀਜ਼ ਦੇ ਠੀਕ ਹੋਣ ਦੇ ਨਾਲ ਹੀ ਗਾਇਬ ਵੀ ਹੋ ਜਾਂਦੇ ਹਨ। ਇਸ ਲਈ ਇਨ੍ਹਾਂ ਲਈ ਅਲੱਗ ਤੋਂ ਇਲਾਜ਼ ਕਰਨ ਦੀ ਲੋੜ ਨਹੀਂ।
Coronavirus
ਉਧਰ ਇਟਲੀ ਦੇ CGCOP ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਪੈਰਾਂ ਵਿਚ ਹਲਕੇ ਲਾਲ ਰੰਗ ਜਾਂ ਫਿਰ ਗੁਲਾਬੀ ਰੰਗ ਦੇ ਧੱਬੇ ਦਿਖਣ ਲੱਗਣ ਤਾਂ ਸਮਝ ਲੈਣਾ ਕਿ ਕਰੋਨਾ ਵਾਇਰਸ ਦਾ ਹਮਲਾ ਹੋਣ ਵਾਲਾ ਹੈ। ਇਸ ਤੋਂ ਬਾਅਦ ਹੀ ਉਹ ਸਾਰੇ ਲੱਛਮ ਸਾਹਮਣੇ ਆਉਂਣਗੇ ਜਿਹੜੇ ਇਕ ਕਰੋਨਾ ਦੇ ਮਰੀਜ਼ ਵਿਚ ਦੇਖਣ ਨੂੰ ਮਿਲਦੇ ਹਨ। ਜ਼ਿਕਰਯੋਗ ਹੈ ਕਿ ਯੂਰਪ ਦੇ ਡਾਕਟਰਾਂ ਦੁਆਰਾ ਖੋਜਿਆ ਇਹ ਤਰੀਕਾ ਇਸ ਵਾਇਰਸ ਨਾਲ ਲੜਨ ਵਿਚ ਡਾਕਟਰਾਂ ਲਈ ਇਕ ਵਰਦਾਨ ਸਾਬਿਤ ਹੋ ਸਕਦਾ ਹੈ।
photo
ਇਸ ਲਈ CGCOP ਦੇ ਡਾਕਟਰਾਂ ਦਾ ਕਹਿਣਾ ਹੈ ਕਿ ਅਸੀਂ ਚਹਾਉਂਦੇ ਹਾਂ ਕਿ ਇਸ ਬਾਰੇ ਸਾਰੀ ਦੁਨੀਆਂ ਨੂੰ ਪਤਾ ਲੱਗੇ ਕਿਉਂਕਿ ਵੱਖ- ਵੱਖ ਦੇਸ਼ਾਂ ਦੇ ਡਾਕਟਰ ਕੇਵਲ ਖੰਘ, ਜਾਂ ਫਿਰ ਜੁਖਾਮ ਨੂੰ ਹੀ ਕਰੋਨਾ ਦੇ ਲੱਛਣ ਨਾਂ ਸਮਝੀ ਜਾਣ ਕਿਉਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਪੈਰਾਂ ਵਿਚ ਜ਼ਖ਼ਮ ਜਿਸ ਵੀ ਮਰੀਜ਼ ਦੇ ਦਿਖਾਈ ਦਿੱਤੇ ਹਨ ਉਸ ਵਿਚ ਕਰੋਨਾ ਵਾਇਰਸ ਦੇ ਲੱਛਣ ਜਰੂਰ ਪਾਏ ਗਏ ਹਨ। ਦੱਸ ਦੱਈਏ ਕਿ ਹੁਣ ਤੱਕ ਸਪੇਨ ਵਿਚ 19 ਹਜ਼ਾਰ ਤੋਂ ਵੀ ਜ਼ਿਆਦਾ ਲੋਕ ਇਸ ਵਾਇਰਸ ਕਾਰਨ ਮਰ ਚੁੱਕੇ ਹਨ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।