
ਪੁਲਿਸ ਦੇ ਕਹਿਣ ’ਤੇ ਇਕ ਟਰੱਕ ਡ੍ਰਾਇਵਰ ਧੁੱਪ ਵਿਚ ਤਪਦੀ ਸੜਕ ’ਤੇ ਲੇਟ ਕੇ...
ਬਿਹਾਰ: ਬਿਹਾਰ ਦੇ ਗੋਪਾਲਗੰਜ ਵਿਚ ਲਾਕਡਾਊਨ ਉਲੰਘਣ ਕਰ ਘੁੰਮਣ ਨਿਕਲੇ ਲੋਕਾਂ ਨੂੰ ਸਬਕ ਸਿਖਾਉਣ ਲਈ ਪੁਲਿਸ ਅਤੇ ਅਰਧਸੈਨਿਕ ਬਲ ਵੱਖ-ਵੱਖ ਤਰੀਕੇ ਅਜ਼ਮਾ ਰਹੇ ਹਨ। ਇਸ ਦੀ ਵੀਡੀਉ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਰਹੀ ਹੈ। ਲਾਕਡਾਊਨ ਵਿਚ ਵੀਰਵਾਰ ਨੂੰ ਟਰੱਕ, ਕਾਰ ਅਤੇ ਬਾਇਕ ’ਤੇ ਨਿਕਲੇ ਲੋਕ ਘੁੰਮਦੇ ਨਜ਼ਰ ਆਏ ਤਾਂ ਪੁਲਿਸ ਨੇ ਉਠਕ-ਬੈਠਕ ਕਰਵਾਉਣ ਦੇ ਨਾਲ-ਨਾਲ ਉਹਨਾਂ ਨੂੰ ਤੇਜ਼ ਧੁੱਪ ਵਿਚ ਸੜਕ ’ਤੇ ਮਗਰਮੱਛ ਵੀ ਬਣਾਇਆ।
Corona cases
ਪੁਲਿਸ ਦੇ ਕਹਿਣ ’ਤੇ ਇਕ ਟਰੱਕ ਡ੍ਰਾਇਵਰ ਧੁੱਪ ਵਿਚ ਤਪਦੀ ਸੜਕ ’ਤੇ ਲੇਟ ਕੇ ਮਗਰਮੱਛ ਦੀ ਤਰ੍ਹਾਂ ਤੈਰਦਾ ਨਜ਼ਰ ਆਇਆ। ਪੁਲਿਸ ਨੇ ਉਹਨਾਂ ਨੂੰ ਇਸ ਮੌਕੇ ਡੰਡੇ ਵੀ ਮਾਰੇ। ਅਰਧਸੈਨਿਕ ਬਲ ਦਾ ਜਵਾਨ ਵੀ ਡ੍ਰਾਇਵਰ ਨੂੰ ਬਿਲਕੁੱਲ ਮਗਰਮੱਛ ਦੀ ਤਰ੍ਹਾਂ ਰੇਂਗਣ ਲਈ ਮਜ਼ਬੂਰ ਕਰਦਾ ਨਜ਼ਰ ਆਇਆ। ਇਕ ਤਸਵੀਰ ਗੋਪਾਲਗੰਜ ਸ਼ਹਿਰ ਦੇ ਅੰਬੇਡਕਰ ਚੌਕ ਦੀ ਸਾਹਮਣੇ ਆਈ ਹੈ। ਇੱਥੇ ਪੁਲਿਸ ਨੇ ਵੀਰਵਾਰ ਨੂੰ ਕਿਸੇ ਨੂੰ ਉਠਕ-ਬੈਠਕ ਕਰਵਾਈ ਅਤੇ ਕਿਸੇ ਨੂੰ ਮੁਰਗਾ ਬਣਾਇਆ।
Police
ਪੁਲਿਸ ਨੇ ਲਾਕਡਾਊਨ ਤਕ ਲੋਕਾਂ ਨੂੰ ਘਰਾਂ ਵਿਚ ਸੁਰੱਖਿਅਤ ਰਹਿਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਬੇਵਜ੍ਹਾ ਘੁੰਮਣ ਵਾਲਿਆਂ ਦੇ ਚਲਾਨ ਵੀ ਕੱਟੇ ਹਨ। ਹਾਲਾਂਕਿ ਟਰੱਕ ਚਾਲਕ ਐਮਰਜੈਂਸੀ ਸੇਵਾ ਵਿਚ ਸਨ ਜਾਂ ਨਹੀਂ ਇਸ ਦੀ ਜਾਣਕਾਰੀ ਦੇਣ ਤੋਂ ਪੁਲਿਸ ਕਿਨਾਰਾ ਕਰਦੀ ਰਹੀ। ਦਸ ਦਈਏ ਕਿ ਲਾਕਡਾਊਨ 15 ਅਪ੍ਰੈਲ ਤੋਂ 3 ਮਈ ਤਕ ਵਧਾ ਦਿੱਤਾ ਗਿਆ ਹੈ ਜਿਸ ਵਿਚ 20 ਅਪ੍ਰੈਲ ਤਕ ਸਖ਼ਤ ਲਾਕਡਾਊਨ ਦੇ ਹੁਕਮ ਹਨ।
Police
ਅਜਿਹੇ ਵਿਚ ਨਿਯਮ ਤੋੜਨ ਵਾਲਿਆਂ ਨੂੰ ਪੁਲਿਸ ਅਪਣੇ-ਅਪਣੇ ਤਰੀਕੇ ਨਾਲ ਸਜ਼ਾ ਦੇ ਰਹੀ ਹੈ। ਦੁਨੀਆ ਭਰ 'ਚ ਕਹਿਰ ਢਾਹ ਰਹੇ ਖਤਰਨਾਕ ਕੋਰੋਨਾਵਾਇਰਸ ਮਹਾਮਾਰੀ ਹੁਣ ਭਾਰਤ 'ਚ ਵੀ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ। ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਦੇਸ਼ ਭਰ 'ਚ ਕੋਰੋਨਾ ਦੇ 13387 ਇਨਫੈਕਟਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 437 ਲੋਕਾਂ ਦੀ ਮੌਤ ਹੋ ਚੁੱਕੀ ਹੈ।
Lockdown
ਇਸ ਦੇ ਨਾਲ ਰਾਹਤ ਭਰੀ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਕੇਰਲ ਨੇ ਹੁਣ ਕੋਰੋਨਾ 'ਚੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਹੈ। ਕੇਰਲ 'ਚ ਪਿਛਲੇ 24 ਘੰਟਿਆਂ 'ਚ ਸਿਰਫ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ।ਇਸ ਤੋਂ ਇਲਾਵਾ ਪੁਡੂਚੇਰੀ ਦੇ ਮਾਹੇ ਜ਼ਿਲੇ 'ਚ ਪਿਛਲੇ 28 ਦਿਨਾਂ ਤੋਂ ਕੋਰੋਨਾ ਇਨਫੈਕਟਡ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਦੱਸ ਦਈਏ ਕਿ ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ ਤੋਂ ਸਾਹਮਣੇ ਆਏ ਹਨ। ਇੱਥੇ ਲਗਭਗ 3202 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦਕਿ 194 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ ਦਿੱਲੀ 'ਚ ਹੁਣ ਤੱਕ 1640 ਮਾਮਲੇ ਸਾਹਮਣੇ ਆਏ ਹਨ ਜਦਕਿ 38 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਿੱਲੀ 'ਚ ਵੀਰਵਾਰ ਨੂੰ ਇਕ ਹੀ ਦਿਨ 'ਚ 62 ਨਵੇਂ ਮਾਮਲੇ ਸਾਹਮਣੇ ਆਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।