
ਦੇਸ ਭਰ ਵਿਚ ਚੱਲ ਰਹੇ ਲਾਕਡਾਊਨ ਕਾਰਨ ਪ੍ਰਸਿੱਧ ਟੀ.ਵੀ. ਸੀਰੀਅਲ ਰਮਾਇਣ ਦੇ ਪਾਤਰ ਸੁਗਰੀਵ ਦਾ ਰੋਲ ਕਰਨ ਵਾਲੇ 88 ਸਾਲ ਦੇ ਕਲਾਕਾਰ ਸ਼ਿਆਮ ਸੁੰਦਰ
ਪੰਚਕੂਲਾ, 16 ਅਪ੍ਰੈਲ (ਪੀ. ਪੀ. ਵਰਮਾ): ਦੇਸ ਭਰ ਵਿਚ ਚੱਲ ਰਹੇ ਲਾਕਡਾਊਨ ਕਾਰਨ ਪ੍ਰਸਿੱਧ ਟੀ.ਵੀ. ਸੀਰੀਅਲ ਰਮਾਇਣ ਦੇ ਪਾਤਰ ਸੁਗਰੀਵ ਦਾ ਰੋਲ ਕਰਨ ਵਾਲੇ 88 ਸਾਲ ਦੇ ਕਲਾਕਾਰ ਸ਼ਿਆਮ ਸੁੰਦਰ ਕਲਾਨੀ ਦੀ ਮੌਤ ਤੋਂ ਬਾਅਦ ਦੀਆਂ ਅੰਤਮ ਰਸਮਾਂ ਅਧੂਰੀਆਂ ਰਹਿ ਗਈਆਂ। ਉਨ੍ਹਾਂ ਦੇ ਸਸਕਾਰ ਤੋਂ ਬਾਅਦ ਉਨ੍ਹਾਂ ਦੀਆਂ ਅਸਥੀਆਂ”ਨੂੰ ਹਰਿਦੁਆਰ ਜਾ ਕੇ ਗੰਗਾ 'ਚ ਪ੍ਰਵਾਹ ਨਹੀਂ ਕੀਤਾ ਜਾ ਸਕਿਆ।
File photo
ਉਨ੍ਹਾਂ ਦੀ ਪਤਨੀ ਪ੍ਰਿਯਾ ਘਨਸ਼ਾਮ ਕਲਾਨੀ ਅਤੇ ਬੇਟੀ ਜੈਯਾ ਮੰਦਨੀ ਨੇ ਦਸਿਆ ਕਿ ਉਨ੍ਹਾਂ ਦਾ ਸਸਕਾਰ 26 ਮਾਰਚ ਨੂੰ ਕਾਲਕਾ 'ਚ ਕਰ ਦਿਤਾ ਗਿਆ ਸੀ ਪਰ ਲਾਕਡਾਊਨ ਤੋਂ ਬਾਅਦ ਉਨ੍ਹਾਂ ਦੀਆਂ ਅਸਥੀਆਂ ਸ਼ਮਸ਼ਾਨਘਾਟ ਵਿਚ ਹੀ ਰੱਖੀਆਂ ਹੋਈਆਂ ਹਨ। ਸ਼ਿਆਮ ਸੁੰਦਰ ਕਲਾਨੀ ਦੀ ਮੌਤ ਕੁਦਰਤੀ ਸੀ ਕਿਉਂਕਿ ਕੁਝ ਮੀਡੀਆ ਵਾਲਿਆਂ ਨੇ ਉਨ੍ਹਾਂ ਦੀ ਮੌਤ ਕੈਂਸਰ ਕਾਰਨ ਦੱਸੀ ਸੀ ਜੋ ਬਿਲਕੁਲ ਗ਼ਲਤ ਸੀ।
File photo
ਕਲਾਕਾਰ ਸ਼ਿਆਮ ਸੁੰਦਰ ਕਲਾਨੀ ਕਾਲਕਾ ਦੀ ਹਾਊਸਿੰਗ ਬੋਰਡ ਕਾਲੋਨੀ 'ਚ ਰਹਿ ਰਹੇ ਸਨ। ਉਨ੍ਹਾਂ ਰਮਾਇਣ ਵਿਚ ਨਾ ਸਿਰਫ ਸੁਗਰੀਵ ਦਾ ਰੋਲ ਕੀਤਾ ਸਗੋਂ ਬਾਲੀ ਦਾ ਕਿਰਦਾਰ ਵੀ ਨਿਭਾਇਆ ਸੀ। ਉਨ੍ਹਾਂ ਸੀਰੀਅਲ ਜੈ ਹਨੂੰਮਾਨ ਵਿਚ ਹਨੂੰਮਾਨ ਜੀ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਫ਼ਿਲਮ ਸ਼ੈਲਾ ਬਾਬੂ, ਹੀਰ ਰਾਂਝਾ ਅਤੇ ਤ੍ਰਿਮੂਰਤੀ ਵਿਚ ਵੀ ਰੋਲ ਅਦਾ ਕੀਤਾ ਸੀ।