
ਦਰਅਸਲ CIA ਅਤੇ ਹੋਰ ਅਮਰੀਕੀ ਏਜੰਸੀਆਂ ਨੂੰ ਕਈ ਅਜਿਹੇ ਸਬੂਤ ਮਿਲੇ ਹਨ...
ਨਵੀਂ ਦਿੱਲੀ: ਦੁਨੀਆ ਦੇ ਜ਼ਿਆਦਾਤਰ ਵਿਗਿਆਨੀਆਂ ਮੁਤਾਬਕ ਨੋਵਲ ਕੋਰੋਨਾ ਵਾਇਰਸ ਕੋਵਿਡ-19 ਵਾਇਰਸ ਚਮਗਿੱਦੜਾਂ ਅਤੇ ਪੇਂਗੋਲਿਨ ਦੁਆਰਾ ਮਨੁੱਖਾਂ ਵਿਚ ਫੈਲਿਆ ਹੈ। ਪਰ ਅਮਰੀਕੀ ਖੁਫੀਆ ਏਜੰਸੀਆਂ ਨੂੰ ਇਸ ਗੱਲ ’ਤੇ ਅਜੇ ਵੀ ਸ਼ੱਕ ਹੈ ਅਤੇ ਉਹਨਾਂ ਨੇ ਇਸ ਗੱਲ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਅਸਲ ਵਿਚ ਇਸ ਵਾਇਰਸ ਦੀ ਉਤਪੱਤੀ ਕਿੱਥੋਂ ਹੋਈ ਹੈ।
Photo
ਦਰਅਸਲ CIA ਅਤੇ ਹੋਰ ਅਮਰੀਕੀ ਏਜੰਸੀਆਂ ਨੂੰ ਕਈ ਅਜਿਹੇ ਸਬੂਤ ਮਿਲੇ ਹਨ ਜੋ ਕਿ ਕੋਰੋਨਾ ਵਾਇਰਸ ਨੂੰ ਵੁਹਾਨ ਦੀ ਇਕ ਲੈਬ ਵਿਚ ਬਣਾਏ ਜਾਣ ਵੱਲ ਇਸ਼ਾਰਾ ਕਰਦੇ ਹਨ। ਇਕ ਮੀਡੀਆ ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਥਿਊਰੀਆਂ ਸਾਹਮਣੇ ਆਈਆਂ ਹਨ ਪਰ ਇਹਨਾਂ ਵਿਚੋਂ ਸੱਚ ਕਿਹੜੀ ਹੈ ਇਸ ’ਤੇ ਅਜੇ ਕੁੱਝ ਨਹੀਂ ਕਿਹਾ ਜਾ ਸਕਦਾ।
China
ਅਮਰੀਕੀ ਖੁਫੀਆ ਏਜੰਸੀ ਨੇ ਤੈਅ ਕੀਤਾ ਹੈ ਕਿ ਕਿਸੇ ਵੀ ਥਿਊਰੀ ’ਤੇ ਭਰੋਸਾ ਕਰਨ ਦੀ ਥਾਂ ਇਸ ਦੀ ਜਾਂਚ ਕਰ ਕੇ ਕੋਰੋਨਾ ਵਾਇਰਸ ਦਾ ਅਸਲ ਸੱਚ ਸਾਹਮਣੇ ਲਿਆਉਣਾ ਜ਼ਰੂਰੀ ਹੈ। ਯੂਐਸ ਇੰਟੇਲੀਜੈਂਸ ਸਰੋਤ ਮੁਤਾਬਕ ਟਰੰਪ ਦੇ ਸਮਰਥਕਾਂ ਨੇ ਚੀਨ ’ਤੇ ਇਲਜ਼ਾਮ ਲਗਾਉਂਦਿਆਂ ਕਈ ਫਰਜ਼ੀ ਗੱਲਾਂ ਸੋਸ਼ਲ ਮੀਡੀਆ ਦੁਆਰਾ ਫੈਲਾਈਆਂ ਹੋਈਆਂ ਹਨ। ਇਹਨਾਂ ਵਿਚੋਂ ਇਕ ਥਿਊਰੀ ਅਜਿਹੀ ਵੀ ਹੈ ਜਿਸ ਦੀ ਜਾਂਚ ਖੂਫੀਆ ਏਜੰਸੀ ਵੀ ਕਰ ਰਹੀ ਹੈ।
China Lab
ਕੀ ਹੈ ਉਹ ਥਿਊਰੀ?
ਸੂਤਰਾਂ ਮੁਤਾਬਕ ਅਮਰੀਕੀ ਖੁਫੀਆ ਏਜੰਸੀਆਂ ਨੂੰ ਅਜਿਹੀ ਹੀ ਇਕ ਥਿਊਰੀ ਨਾਲ ਜੁੜੇ ਕੁੱਝ ਸਬੂਤ ਹੱਥ ਲੱਗੇ ਹਨ। ਇਸ ਦੇ ਮੁਤਾਬਕ ਕੋਰੋਨਾ ਚੀਨ ਦੀ ਕਿਸੇ ਮਾਰਕਿਟ ਤੋਂ ਨਹੀਂ ਫੈਲਿਆ ਬਲਕਿ ਇਸ ਨੂੰ ਵੁਹਾਨ ਸ਼ਹਿਰ ਦੀ ਇਕ ਲੈਬ ਵਿਚ ਬਣਾਇਆ ਗਿਆ ਹੈ। ਇਸ ਥਿਊਰੀ ਮੁਤਾਬਕ ਕੋਰੋਨਾ ਨੂੰ ਇਕ ਬਾਇਓਵੇਪੇਨ ਦੀ ਤਰ੍ਹਾਂ ਡਿਵੈਲਪ ਕੀਤਾ ਜਾ ਰਿਹਾ ਸੀ ਪਰ ਇਕ ਛੋਟੀ ਜਿਹੀ ਗਲਤੀ ਕਾਰਨ ਆਮ ਲੋਕਾਂ ਦੇ ਸੰਪਰਕ ਵਿਚ ਆ ਗਿਆ।
China Lab
ਲੈਬ ਵਿਚ ਹੀ ਕੰਮ ਕਰਨ ਵਾਲੇ ਇਕ ਵਿਅਕਤੀ ਨਾਲ ਛੋਟਾ ਜਿਹਾ ਹਾਦਸਾ ਹੋ ਗਿਆ ਅਤੇ ਉਹ ਖੁਦ ਇਨਫੈਕਟੇਡ ਹੋ ਗਿਆ। ਇਸ ਤੋਂ ਬਾਅਦ ਉਸ ਨੇ ਅਣਜਾਣੇ ਵਿਚ ਇਸ ਨੂੰ ਲੈਬ ਲਈ ਕਈ ਦੂਜੇ ਲੋਕਾਂ ਅਤੇ ਵੁਹਾਨ ਦੇ ਬਜ਼ਾਰ ਤਕ ਪਹੁੰਚਾ ਦਿੱਤਾ। ਸੂਤਰਾਂ ਮੁਤਾਬਕ ਅਮਰੀਕਨ ਖੁਫੀਆ ਏਜੰਸੀ ਫਿਲਹਾਲ ਇਸ ਥਿਊਰੀ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਪੂਰੀ ਦੁਨੀਆ ਵਿਚ ਕੋਰੋਨਾ ਦੇ ਫੈਲ ਜਾਣ ਤੋਂ ਬਾਅਦ ਹੁਣ ਇਸ ਦੀ ਅਸਲ ਉਤਪੱਤੀ ਦਾ ਪਤਾ ਲਗਾਉਣਾ ਬੇਹੱਦ ਮੁਸ਼ਕਿਲ ਮੰਨਿਆ ਜਾ ਰਿਹਾ ਹੈ।
Covid19
ਜੁਆਇੰਟ ਚੀਫ ਆਫ਼ ਸਟਾਫ ਦੇ ਚੇਅਰਮੈਨ ਮਾਰਕ ਮਾਈਲੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅਮਰੀਕੀ ਏਜੰਸੀਆਂ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਕੋਰੋਨਾ ਕਿਸੇ ਲੈਬ ਵਿੱਚ ਤਿਆਰ ਕੀਤਾ ਗਿਆ ਸੀ ਜਾਂ ਨਹੀਂ।
ਮਾਰਕ ਨੇ ਕਿਹਾ ਕਿ ਫਿਲਹਾਲ ਅਜਿਹਾ ਲਗਦਾ ਹੈ ਕਿ ਇਹ ਵਾਇਰਸ ਕੁਦਰਤੀ ਹੈ ਪਰ ਫਿਰ ਵੀ ਉਹ ਹਰ ਚੀਜ਼ ਦੀ ਜਾਂਚ ਅਤੇ ਪੁਸ਼ਟੀ ਕਰਨਾ ਚਾਹੁੰਦੇ ਹਨ। ਕੋਰੋਨਾ ਦੇ ਚੀਨ ਦੀ ਲੈਬ ਵਿਚ ਤਿਆਰ ਹੋਣ ਦਾ ਸ਼ੱਕ ਪਹਿਲਾਂ ਮੀਡੀਆ ਚੈਨਲਾਂ ਦੁਆਰ ਜ਼ਾਹਰ ਕੀਤਾ ਗਿਆ ਸੀ ਅਤੇ ਬਾਅਦ ਵਿਚ ਰਾਸ਼ਟਰਪਤੀ ਟਰੰਪ ਨੇ ਵੀ ਇਸ ਦਾ ਸਮਰਥਨ ਕੀਤਾ।
CORONA
ਚੀਨ ਨੇ ਕੀਤਾ ਇਨਕਾਰ
ਚੀਨੀ ਸਰਕਾਰ ਪਹਿਲਾਂ ਹੀ ਵੁਹਾਨ ਦੀ ਲੈਬ ਵਿਚੋਂ ਕੋਰੋਨਾ ਵਾਇਰਸ ਦੇ ਫੈਲਣ ਦੀਆਂ ਖਬਰਾਂ ਨੂੰ ਖਾਰਜ ਕਰ ਚੁੱਕੀ ਹੈ ਅਤੇ ਕਈ ਹੋਰ ਮਾਹਰ ਵੀ ਇਸ ਸਿਧਾਂਤ ਨਾਲ ਸਹਿਮਤ ਨਹੀਂ ਹਨ। ਚੀਨ ਨੇ ਜਿਸ ਤਰੀਕੇ ਨਾਲ ਆਪਣੇ ਦੇਸ਼ ਵਿਚ ਕੋਰੋਨਾ ਨੂੰ ਕੰਟਰੋਲ ਕੀਤਾ ਹੈ ਇਹ ਵੀ ਖ਼ਦਸ਼ਾ ਹੈ ਕਿ ਉਨ੍ਹਾਂ ਨੂੰ ਵਾਇਰਸ ਦੇ ਨੁਕਸਾਨ ਅਤੇ ਬਚਾਅ ਬਾਰੇ ਪਹਿਲਾਂ ਹੀ ਪਤਾ ਸੀ।
Corona Virus
2018 ਵਿੱਚ ਵਾਸ਼ਿੰਗਟਨ ਪੋਸਟ ਨੇ ਵੀ ਇੱਕ ਰਿਪੋਰਟ ਪ੍ਰਕਾਸ਼ਤ ਕੀਤੀ ਜਿਸ ਵਿੱਚ ਵੁਹਾਨ ਦੇ ਇੰਸਟੀਚਿਊਟ ਆਫ ਵਾਇਰੋਲੋਜੀ ਬਾਇਲਾਬਜ਼ ਉੱਤੇ ਗੰਭੀਰ ਆਰੋਪ ਲਗਾਏ ਗਏ ਸਨ। ਚੀਨ ’ਤੇ ਆਰੋਪ ਲਗਾਉਣ ਲਈ ਅਜੇ ਵੀ ਕੋਈ ਪੱਕਾ ਸਬੂਤ ਨਹੀਂ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੇ ਅਨੁਸਾਰ ਅਮਰੀਕਾ ਨੇ ਵੂਹਾਨ ਦੀ ਮਾਰਕੀਟ ਵਿੱਚ ਜਾਂਚ ਕਰਨ ਲਈ ਚੀਨ ਦੀ ਕਮਿਊਨਿਸਟ ਪਾਰਟੀ ਤੋਂ ਇਜਾਜ਼ਤ ਮੰਗੀ ਸੀ ਜਿੱਥੋਂ ਕੋਰੋਨਾ ਫੈਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਜੇ ਚੀਨ ਨੇ ਇਸ ਤੋਂ ਇਨਕਾਰ ਨਾ ਕੀਤਾ ਹੁੰਦਾ ਤਾਂ ਵਾਇਰਸ ਨੂੰ ਉਸ ਸਮੇਂ ਦੁਨੀਆ ਵਿਚ ਫੈਲਣ ਤੋਂ ਰੋਕਿਆ ਜਾ ਸਕਦਾ ਸੀ। ਚੀਨ ਦੀ ਨਾਕਾਮੀ ਤੋਂ ਬਾਅਦ ਤੋਂ ਹੀ ਤਮਾਮ ਏਜੰਸੀਆਂ ਦਾ ਸ਼ੱਕ ਹੋਰ ਵੀ ਮਜ਼ਬੂਤ ਹੋ ਗਿਆ ਹੈ ਅਤੇ ਹੁਣ ਇਹ ਪਤਾ ਲਗਾਉਣਾ ਜ਼ਰੂਰੀ ਹੋ ਚੁੱਕਾ ਹੈ ਕਿ ਇਸ ਵਾਇਰਸ ਦੀ ਅਸਲ ਸ਼ੁਰੂਆਤ ਕਿੱਥੋਂ ਹੋਈ ਹੈ?
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।