ਮਰੀਜ਼ ਬਣ ਕੇ ਹਸਪਤਾਲ ਪਹੁੰਚੇ ਸਿਹਤ ਸਕੱਤਰ, ਡਾਕਟਰਾਂ ਵੱਲੋਂ ਲਿਖੀਆਂ ਜਾ ਰਹੀਆਂ ਮਹਿੰਗੀਆਂ ਦਵਾਈਆਂ ਦਾ ਕੀਤਾ ਪਰਦਾਫਾਸ਼
Published : Apr 17, 2023, 3:11 pm IST
Updated : Apr 17, 2023, 3:11 pm IST
SHARE ARTICLE
Chandigarh health secretary Yashpal Garg visits hospital in disguise
Chandigarh health secretary Yashpal Garg visits hospital in disguise

ਬਰਾਂਡਿਡ ਦਵਾਈਆਂ ਲਿਖਣ ਵਾਲਿਆਂ ਖ਼ਿਲਾਫ਼ ਕੀਤੀ ਜਾਵੇਗੀ ਕਾਰਵਾਈ

 

ਚੰਡੀਗੜ੍ਹ: ਸਿਹਤ ਸਕੱਤਰ ਯਸ਼ਪਾਲ ਗਰਗ ਸ਼ਨੀਵਾਰ ਦੇਰ ਰਾਤ ਮਰੀਜ਼ ਬਣ ਕੇ GMSH-16 ਪਹੁੰਚੇ ਅਤੇ ਅਚਨਚੇਤ ਹਸਪਤਾਲ ਦਾ ਨਿਰੀਖਣ ਕੀਤਾ। ਇਸ ਦੌਰਾਨ ਉਹਨਾਂ ਨੇ ਜਾਂਚ ਵਿਚ ਪਾਇਆ ਕਿ ਐਮਰਜੈਂਸੀ ਦੇ ਡਾਕਟਰ ਮਰੀਜ਼ਾਂ ਨੂੰ ਦਵਾਈ ਦਾ ਸਾਲਟ ਲਿਖਣ ਦੀ ਬਜਾਏ ਬਰਾਂਡਿਡ ਦਵਾਈਆਂ ਲਿਖ ਰਹੇ ਹਨ। ਇਸ ਦੇ ਨਾਲ ਹੀ ਹਸਪਤਾਲ 'ਚ ਮੌਜੂਦ ਤਿੰਨੋਂ ਦਵਾਈਆਂ ਦੀਆਂ ਦੁਕਾਨਾਂ 'ਤੇ ਵੀ ਮਰੀਜ਼ਾਂ ਨੂੰ ਬਿਨਾਂ ਮੰਗੇ ਦਵਾਈ ਦਾ ਬਿੱਲ ਨਹੀਂ ਦਿੱਤਾ ਜਾ ਰਿਹਾ| ਕੰਟੀਨ ਵਿਚ ਸਫ਼ਾਈ ਦੀ ਕਮੀ ਵੀ ਪਾਈ ਗਈ। ਸਿਹਤ ਸਕੱਤਰ ਨੇ ਡਰੱਗ ਇੰਸਪੈਕਟਰ ਸਮੇਤ ਹਸਪਤਾਲ ਪ੍ਰਸ਼ਾਸਨ ਨੂੰ ਵੱਖ-ਵੱਖ ਖਾਮੀਆਂ ਦੀ ਜਾਂਚ ਕਰਨ ਲਈ ਕਿਹਾ ਹੈ ਅਤੇ ਰਿਪੋਰਟ ਤਲਬ ਕੀਤੀ ਹੈ।

ਇਹ ਵੀ ਪੜ੍ਹੋ: ਫਾਜ਼ਿਲਕਾ 'ਚ ਨਾਜਾਇਜ਼ ਮਾਈਨਿੰਗ 'ਤੇ ਪੁਲਿਸ ਦੀ ਛਾਪੇਮਾਰੀ,ਚੈਕਿੰਗ ਦੌਰਾਨ ਰੇਤੇ ਸਮੇਤ 2 ਪੀਟਰ ਰੇਹੜੇ ਬਰਾਮਦ

ਯਸ਼ਪਾਲ ਗਰਗ ਰਾਤ 10 ਵਜੇ ਹਸਪਤਾਲ ਪਹੁੰਚੇ ਅਤੇ ਕਰੀਬ ਇਕ ਘੰਟਾ ਪ੍ਰਬੰਧਾਂ ਦਾ ਜਾਇਜ਼ਾ ਲਿਆ। ਪਹਿਲਾਂ ਉਹ ਮਰੀਜ਼ ਬਣ ਕੇ ਐਮਰਜੈਂਸੀ ਵਿਚ ਗਏ,  ਡਾਕਟਰ ਦੇ ਪੁੱਛਣ 'ਤੇ ਉਹਨਾਂ ਨੇ ਆਪਣਾ ਨਾਂ ਰਾਜਪਾਲ ਦੱਸਿਆ ਅਤੇ ਪੇਟ 'ਚ ਦਰਦ ਦੀ ਸ਼ਿਕਾਇਤ ਕੀਤੀ। ਡਾਕਟਰ ਨੇ ਉਹਨਾਂ ਨੂੰ ਇਕ ਇੰਜੈਕਸ਼ਨ ਅਤੇ ਇਕ ਸੀਰਪ MCAIN ਲਿਖਿਆ। ਡਾਕਟਰ ਨੇ ਦੱਸਿਆ ਕਿ ਇਹ ਟੀਕਾ ਨੇੜੇ ਦੇ ਕਮਰੇ ਵਿਚ ਲਗਾਇਆ ਜਾਵੇਗਾ ਜਦਕਿ ਸੀਰਪ ਫਾਰਮੇਸੀ ਤੋਂ ਲੈਣਾ ਪਵੇਗਾ। ਜਦੋਂ ਉਹ ਹਸਪਤਾਲ ਵਿਚ ਦਵਾਈ ਦੀ ਦੁਕਾਨ (ਨੰਬਰ 6) ’ਤੇ ਪਹੁੰਚੇ ਤਾਂ ਉਹਨਾਂ ਨੂੰ ਡਾਕਟਰ ਵੱਲੋਂ ਲਿਖਿਆ ਗਿਆ ਸੀਰਪ 225 ਰੁਪਏ ਵਿਚ ਮਿਲਿਆ। ਦੁਕਾਨਦਾਰ ਨੇ ਮੰਗਣ ਤੋਂ ਬਾਅਦ ਉਹਨਾਂ ਨੂੰ ਬਿੱਲ ਦਿੱਤਾ, ਜੋ ਕਿ 227 ਰੁਪਏ ਦਾ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ: ਰੋਜ਼ੀ ਰੋਟੀ ਲਈ ਸਪੇਨ ਗਏ ਨੌਜਵਾਨ ਨੇ ਕੀਤੀ ਆਤਮ ਹੱਤਿਆ, ਸੰਤ ਸੀਚੇਵਾਲ ਦੇ ਯਤਨਾਂ ਸਦਕਾ ਪੰਜਾਬ ਪਹੁੰਚੀ ਦੇਹ 

ਇਸ ਤੋਂ ਬਾਅਦ ਉਹ ਦੂਜੀ ਦਵਾਈ ਦੀ ਦੁਕਾਨ (ਨੰਬਰ 9) 'ਤੇ ਪਹੁੰਚੇ। ਡਾਕਟਰ ਦੀ ਪਰਚੀ ਦਿਖਾਉਣ 'ਤੇ ਦੁਕਾਨਦਾਰ ਨੇ ਕਿਹਾ ਕਿ ਸੀਰਪ ਦੇ ਸਾਲਟ ਦਾ ਨਾਂ ਨਹੀਂ ਲਿਖਿਆ ਹੋਇਆ। ਇਹ ਇਕ ਖਾਸ ਬ੍ਰਾਂਡ ਦਾ ਸੀਰਪ ਹੈ ਜੋ ਹਰ ਜਗ੍ਹਾ ਉਪਲਬਧ ਨਹੀਂ ਹੈ। ਇਸ ਤੋਂ ਬਾਅਦ ਦੁਕਾਨਦਾਰ ਨੇ ਇਕ ਹੋਰ ਸੀਰਪ MERKCID SYP ਦਿੱਤਾ, ਜਿਸ ਦੀ ਕੀਮਤ 100 ਰੁਪਏ ਸੀ ਅਤੇ ਡਾਕਟਰ ਨੂੰ ਦਿਖਾਉਣ ਲਈ ਕਿਹਾ। ਡਾਕਟਰ ਨੂੰ ਦਿਖਾਉਣ ’ਤੇ ਉਸ ਨੇ ਇਸ ਦੀ ਵਰਤੋਂ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਪਰਚੀ ਉੱਤੇ ਦਵਾ ਦਾ ਸਾਲਟ ਲਿਖ ਦਿੱਤਾ। ਇਸ ਤੋਂ ਬਾਅਦ ਉਹ ਤੀਸਰੀ ਦੁਕਾਨ (ਨੰਬਰ 7) 'ਤੇ ਪਹੁੰਚੇ, ਜਿੱਥੇ ਉਹਨਾਂ ਨੂੰ 135 ਰੁਪਏ ਦੀ ਦਵਾਈ ਮਿਲੀ ਪਰ ਇੱਥੇ ਵੀ ਬਿੱਲ ਨਹੀਂ ਦਿੱਤਾ ਗਿਆ। ਬਾਅਦ 'ਚ ਮੰਗ ਕਰਨ 'ਤੇ ਦੁਕਾਨਦਾਰ ਨੇ ਉਹਨਾਂ ਨੂੰ ਬਿੱਲ ਦੇ ਦਿੱਤਾ।

ਇਹ ਵੀ ਪੜ੍ਹੋ: ਮੋਰਚੇ ਕਾਰਨ ਮੁਹਾਲੀ-ਚੰਡੀਗੜ੍ਹ ਸਰਹੱਦ ਬੰਦ ਮਾਮਲਾ: ਹਾਈ ਕੋਰਟ ਵਿਚ ਅੱਜ ਨਹੀਂ ਹੋ ਸਕੀ ਸੁਣਵਾਈ

ਸਿਹਤ ਸਕੱਤਰ ਦਾ ਕਹਿਣਾ ਹੈ ਕਿ ਦੁਕਾਨ ਨੰਬਰ 9 'ਤੇ ਦਵਾਈ ਵਾਪਸ ਕਰਨ 'ਤੇ ਦੁਕਾਨਦਾਰ ਨੇ ਪਿਛਲੇ ਸੀਰੀਅਲ ਨੰਬਰ 'ਤੇ ਹੀ 135 ਰੁਪਏ ਦਾ ਨਵਾਂ ਬਿੱਲ ਬਣਾ ਦਿੱਤਾ, ਜੋ ਕਿ ਮਿਆਰ ਅਨੁਸਾਰ ਗਲਤ ਹੈ। ਇਸ ਸਬੰਧੀ ਉਹਨਾਂ ਨੇ ਚਾਰਾਂ ਬਿੱਲਾਂ ਦੀ ਕਾਪੀ ਡਰੱਗ ਇੰਸਪੈਕਟਰ ਨੂੰ ਸੌਂਪ ਕੇ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਕਿਹਾ ਕਿ ਦੁਕਾਨਦਾਰ ਮਰੀਜ਼ਾਂ ਨੂੰ ਬਿਨਾਂ ਮੰਗੇ ਬਿੱਲ ਨਹੀਂ ਦੇ ਰਹੇ। ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਨਾਲ ਹੀ ਕਿਹਾ ਕਿ ਐਮਰਜੈਂਸੀ ਵਿਚ ਦਵਾਈ ਦੇ ਸਾਲਟ ਦੀ ਬਜਾਏ ਕਿਸੇ ਖਾਸ ਬ੍ਰਾਂਡ ਦੀ ਦਵਾਈ ਲਿਖਣ ਦਾ ਕਾਰਨ ਪਤਾ ਕਰਨਾ ਜ਼ਰੂਰੀ ਹੈ। ਦੁਕਾਨ ਨੰਬਰ 6 ਨੂੰ ਇਹ ਵੀ ਪਤਾ ਲਗਾਉਣ ਲਈ ਕਿਹਾ ਗਿਆ ਹੈ ਕਿ ਦਵਾਈ ਬਣਾਉਣ ਵਾਲੀ ਕੰਪਨੀ ਤੋਂ ਦਵਾਈ ਕਿਸ ਕੀਮਤ 'ਤੇ ਖਰੀਦੀ ਗਈ ਸੀ।

ਇਹ ਵੀ ਪੜ੍ਹੋ: ਵਿਆਹ ਤੋਂ 7 ਦਿਨ ਪਹਿਲਾਂ ਲਾੜੀ ਕਰ ਗਈ ਵੱਡਾ ਕਾਂਡ, ਧਰੇ-ਧਰਾਏ ਰਹਿ ਗਏ ਸਾਰੇ ਪਕਵਾਨ

ਬਰਾਂਡਿਡ ਦਵਾਈਆਂ ਲਿਖਣ ਵਾਲਿਆਂ ਖ਼ਿਲਾਫ਼ ਕੀਤੀ ਜਾਵੇਗੀ ਕਾਰਵਾਈ

ਸਿਹਤ ਸਕੱਤਰ ਨੇ 2 ਜਨਵਰੀ 2023 ਨੂੰ ਜਾਰੀ ਜੈਨਰਿਕ ਮੈਡੀਸਨ ਅਤੇ ਪ੍ਰਿਸਕ੍ਰਿਪਸ਼ਨ ਸਬੰਧੀ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਡਾਕਟਰਾਂ ਨੂੰ ਦਵਾਈਆਂ ਦੀ ਬਜਾਏ ਬ੍ਰਾਂਡਾਂ ਦੇ ਸਾਲਟ ਲਿਖਣ ਦੇ ਨਿਰਦੇਸ਼ ਦਿੱਤੇ ਗਏ ਹਨ ਪਰ ਇਹਨਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ। ਵਿਭਾਗ ਅਜਿਹੇ ਡਾਕਟਰਾਂ ਦੀ ਸ਼ਨਾਖਤ ਕਰ ਰਿਹਾ ਹੈ ਅਤੇ ਜਲਦੀ ਹੀ ਉਹਨਾਂ 'ਤੇ ਬਣਦੀ ਕਾਰਵਾਈ ਯਕੀਨੀ ਬਣਾਈ ਜਾਵੇਗੀ। ਦੂਜੇ ਪਾਸੇ ਨਿਰੀਖਣ ਦੌਰਾਨ ਦਵਾਈ ਦੀ ਦੁਕਾਨ ਨੰਬਰ ਛੇ ਦੇ ਕਬਜ਼ੇ ਨੂੰ ਹਟਾ ਕੇ ਖਾਲੀ ਕਰਵਾਈ ਗਈ ਸੜਕ ’ਤੇ ਮੁੜ ਕਬਜ਼ੇ ਪਾਏ ਗਏ। ਰਸਤੇ ਵਿਚ ਦਵਾਈਆਂ ਦੇ ਡੱਬੇ ਅਤੇ ਕੁਰਸੀਆਂ ਰੱਖੀਆਂ ਹੋਈਆਂ ਸਨ, ਜਿਸ ਨਾਲ ਆਵਾਜਾਈ ਦਾ ਰਸਤਾ ਰੋਕਿਆ ਗਿਆ। ਸਿਹਤ ਸਕੱਤਰ ਨੇ ਵੀ ਇਸ ਦਾ ਨੋਟਿਸ ਲੈਂਦਿਆਂ ਰਸਤਾ ਖੋਲ੍ਹਣ ਦੇ ਨਿਰਦੇਸ਼ ਦਿੱਤੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM

Enforcement Team vs Mohali Shopkeepers Clash: 'ਤੁਸੀਂ ਉੱਚੀ ਨਹੀਂ ਬੋਲਣਾ, ਤੈਨੂੰ ਬੋਲਣ ਦੀ ਤਮੀਜ਼ ਨੀ

03 Jan 2026 1:54 PM

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM
Advertisement